ਗੂਗਲ ਪੇਅ ਤੇ Paytm ਨੂੰ ਟੱਕਰ ਦੇਵੇਗੀ ਜਿਓ ਦੀ ਇਹ ਸਰਵਿਸ

01/21/2020 1:49:40 PM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਜਿਓ ਮਾਰਟ ਲਾਂਚ ਕਰਨ ਤੋਂ ਬਾਅਦ ਹੁਣ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ’ਚ ਐਂਟਰੀ ਕਰ ਲਈ ਹੈ। ਖਬਰ ਹੈ ਕਿ ਰਿਲਾਇੰਸ ਜਿਓ ਨੇ ਮਾਈ ਜਿਓ ਐਪ ’ਚ ਯੂ.ਪੀ.ਆਈ. ਪੇਮੈਂਟ ਦੀ ਸੁਪੋਰਟ ਦੇ ਦਿੱਤੀ ਹੈ। ਹਾਲਾਂਕਿ ਇਹ ਫੀਚਰ ਫਿਲਹਾਲ ਕੁਝ ਹੀ ਯੂਜ਼ਰਜ਼ ਨੂੰ ਮਿਲ ਰਿਹਾ ਹੈ। entrackr ਦੀ ਰਿਪੋਰਟ ਮੁਤਾਬਕ, ਮਾਈ ਜਿਓ ਐਪ ’ਚ ਵਰਚੁਅਲ ਪੇਮੈਂਟ ਐਡਰੈੱਸ (VPA) ਦਾ ਅਤੇ ਯੂ.ਪੀ.ਆਈ. ਆਈ.ਡੀ. ਜੋੜਨ ਦਾ ਆਪਸ਼ਨ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਹੀ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਰਿਲਾਇੰਸ ਜਿਓ ਯੂ.ਪੀ.ਆਈ. ਪੇਮੈਂਟ ਲਈ ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਅਤੇ ਸਟੇਟ ਬੈਂਕ ਆਫ ਇੰਡੀਆ ਨਾਲ ਗੱਲ ਕਰ ਰਹੀ ਹੈ। 

ਟਵਿਟਰ ’ਤੇ ਇਕ ਯੂਜ਼ਰ ਨੇ ਮਾਈ ਜਿਓ ਐਪ ਦੇ ਯੂ.ਪੀ.ਆਈ. ਪੇਮੈਂਟ ਫੀਚਰ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਈ ਜਿਓ ਐਪ ਯੂਜ਼ਰਜ਼ ਦੀ ਯੂ.ਪੀ.ਆਈ. ਆਈ.ਡੀ. ਵੀ ਮੰਗ ਰਹੀ ਹੈ। ਇਸ ਤੋਂ ਬਅਦ ਯੂਜ਼ਰਜ਼ ਨੂੰ ਮੋਬਾਇਲ ਨੰਬਰ, ਡੈਬਿਟ ਕਾਰਡ ਨੰਬਰ ਅਤੇ ਬੈਂਕ ਅਕਾਊਂਟ ਦੇਣਾ ਪੈ ਰਿਹਾ ਹੈ। ਸਾਈਨ-ਇਨ ਕਰਨ ਤੋਂ ਬਾਅਦ ਮਾਈ ਜਿਓ ਐਪ ਵੀ ਹੋਰ ਯੂ.ਪੀ.ਆਈ. ਪੇਮੈਂਟ ਐਪ ਜਿਵੇਂ- ਗੂਗਲ ਪੇਅ ਅਤੇ ਪੇ.ਟੀ.ਐੱਮ. ਦੀ ਤਰ੍ਹਾਂ ਨਜ਼ਰ ਆ ਰਹੀ ਹੈ। ਹਾਲਾਂਕਿ, ਜਿਓ ਨੇ ਇਸ ਦੀ ਅਧਿਕਾਰਤ ਤੌਰ ’ਤੇ ਪੁੱਸ਼ਟੀ ਨਹੀਂ ਕੀਤੀ। 

PunjabKesari
pic-entrackr

ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀ ਲਿਮਟਿਡ ਨੇ ਤੀਜੀ ਤਿਮਾਹੀ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਕੰਪਨੀ ਨੇ ਦੱਸਿਆ ਕਿ 2019-20 ਦੀ ਤੀਜੀ ਤਿਮਾਹੀ ਦਾ ਕੰਸੋਲੀਡੇਟਿਡ ਸ਼ੁੱਧ ਲਾਭ 11,640 ਕਰੋੜ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 13.5 ਫੀਸਦੀ ਜ਼ਿਆਦਾ ਹੈ। ਉਥੇ ਹੀ ਤੀਜੀ ਤਿਮਾਹੀ ’ਚ ਜਿਓ ਨੂੰ ਵੀ ਬੰਪਰ ਫਾਇਦਾ ਹੋਇਆ ਹੈ। 

ਰਿਲਾਇੰਸ ਇੰਡਸਟਰੀ ਲਿਮਟਿਡ ਨੇ ਆਪਣੇ ਨਤੀਜੇ ’ਚ ਦੱਸਿਆ ਹੈ ਕਿ 31 ਦਸੰਬਰ ਤਕ ਜਿਓ ਦੇ ਗਾਹਕਾਂ ਦੀ ਗਿਣਤੀ 37 ਕਰੋੜ ਦੇ ਪਾਰ ਜਾ ਚੁੱਕੀ ਹੈ। ਪਿਛਲੇ 12 ਮਹੀਨਿਆਂ ’ਚ ਜਿਓ ਨੇ 13 ਕਰੋੜ 57 ਲੱਖ ਗਾਹਕ ਜੋੜੇ ਹਨ, ਜਦਕਿ 1 ਕਰੋੜ 48 ਲੱਖ ਨਵੇਂ ਗਾਹਕ ਪਿਛਲੇ ਤਿਮਾਹੀ ’ਚ ਜੁੜੇ ਹਨ। 


Related News