ਪਾਬੰਦੀ ਦੇ ਬਾਵਜੂਦ ਏਅਰਟੈੱਲ ਦਾ ਪ੍ਰੀ-ਪੇਡ ਕਸ਼ਮੀਰ ''ਚ ਕਰ ਰਿਹੈ ਕੰਮ : ਜਿਓ
Friday, Jun 02, 2017 - 12:14 PM (IST)
ਜਲੰਧਰ- ਰਿਲਾਇੰਸ ਜਿਓ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੇ ਜੰਮੂ-ਕਸ਼ਮੀਰ ''ਚ ਦੂਰਸੰਚਾਰ ਸੇਵਾ ਰੱਦ ਕੀਤੇ ਜਾਣ ਦੇ ਹੁਕਮਾਂ ਦੇ ਬਾਵਜੂਦ ਭਾਰਤੀ ਏਅਰਟੈੱਲ ਸੂਬੇ ''ਚ ਪ੍ਰੀ-ਪੇਡ ਕੁਨੈਕਸ਼ਨ ''ਤੇ ''ਇਨਕਮਿੰਗ ਕਾਲ'' ਦੀ ਪੇਸ਼ਕਸ਼ ਕਰ ਰਹੀ ਹੈ। ਹਾਲਾਂਕਿ ਏਅਰਟੈੱਲ ਨੇ ਇਨ੍ਹਾਂ ਦੋਸ਼ਾਂ ਨਾਕਾਰ ਦਿੱਤਾ ਹੈ।
ਦੂਜੇ ਪਾਸੇ ਭਾਰਤੀ ਏਅਰਟੈੱਲ ਨੇ ਦੂਰਸੰਚਾਰ ਵਿਭਾਗ ਦੇ ਸਾਹਮਣੇ ਰਿਲਾਇੰਸ ਜਿਓ ਦੇ ਖਿਲਾਫ ਜਵਾਬੀ ਸ਼ਿਕਾਇਤ ਦਰਜ ਕਰਾਈ ਹੈ। ਇਸ ''ਚ ਦੋਸ਼ ਲਾਇਆ ਗਿਆ ਹੈ ਕਿ ਨਵੀਂ ਕੰਪਨੀ ਪ੍ਰੀ-ਪੇਡ ਕੁਨੈਕਸ਼ਨ ਨੂੰ ਪੋਸਟ ਪੇਡ ਦੇ ਰੂਪ ''ਚ ਵਿਖਾ ਰਹੀ ਹੈ। ਸੂਤਰਾਂ ਮੁਤਾਬਕ ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ ਪੁਲਸ (ਆਈ. ਜੀ. ਪੀ.) ਦੇ ਸਾਹਮਣੇ ਜਮ੍ਹਾ ਅਨੁਪਾਲਨ ਪੱਤਰ ''ਚ ਜਿਓ ਨੇ ਦੋਸ਼ ਲਾਇਆ ਕਿ ਏਅਰਟੈੱਲ ਨੇ ਪ੍ਰੀ-ਪੇਡ ਗਾਹਕਾਂ ਲਈ ਇਨਕਮਿੰਗ ਕਾਲ ਦੀ ਆਗਿਆ ਦਿੱਤੀ ਹੈ ਜੋ ਸਰਕਾਰ ਦੇ ਹੁਕਮਾਂ ਦੀ ਸਪੱਸ਼ਟ ਉਲੰਘਣਾ ਹੈ। ਹੁਕਮ ਆਈ. ਜੀ. ਪੀ. ਨੇ ਜਾਰੀ ਕੀਤਾ ਹੈ।
