ਜਿਓ ਨੇ ਇਨ੍ਹਾਂ ਟੈਲੀਕਾਮ ਕੰਪਨੀਆਂ ''ਤੇ ਲਗਾਇਆ ਲਾਇਸੈਂਸ ਨਿਯਮ ਉਲੰਘਣਾ ਦਾ ਦੋਸ਼

Tuesday, May 23, 2017 - 03:35 PM (IST)

ਜਲੰਧਰ- ਟੈਲੀਕਾਮ ਸੈਕਟਰ ''ਚ ਸ਼ਿਕਾਇਤਾਂ ਦਾ ਦੌਰ ਹੁਣ ਵੀ ਜਾਰੀ ਹੈ। ਰਿਲਾਇੰਸ ਜਿਓ ਨੇ ਟੈਲੀਕਾਮ ਮਨਿਸਟਰੀ ਦੇ ਕੋਲ ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਜਿਓ ਨੇ ਕਿਹਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਉਚਿਤ ਲਾਇਸੈਂਸ ਸ਼ੁਲਕ ਜਮ੍ਹਾ ਨਹੀਂ ਕੀਤਾ ਹੈ ਜਿਸ ਦੇ ਚੱਲਦੇ ਸਰਕਾਰ ਨੂੰ 400 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਟੈਲੀਕਾਮ ਸੈਕਟਰ ''ਚ ਮੌਜੂਦ ਪੁਰਾਣੀਆਂ ਕੰਪਨੀਆਂ ਲਾਇਸੈਂਸ ਨਿਯਮਾਂ ਦੀ ਵੀ ਉਲੰਘਣਾ ਕਰ ਰਹੀਆਂ ਹਨ। 
ਜਿਓ ਨੇ ਦੱਸਿਆ ਕਿ ਏਅਰਟੈੱਲ ਨੇ ਜਨਵਰੀ-ਮਾਰਚ 2017 ''ਚ ਲਾਇਸੈਂਸ ਸ਼ੁਲਕ ਦੇ ਤੌਰ ''ਤੇ ਲਗਭਗ 950 ਕਰੋੜ ਰੁਪਏ ਦਿੱਤੇ ਗਏ। ਜੋ ਅਕਤੂਬਰ-ਦਸੰਬਰ 2017 ''ਚ ਦਿੱਤੇ ਗਏ 1,099.5 ਕਰੋੜ ਰੁਪਏ ਦੇ ਲਾਇਸੈਂਸ ਸ਼ੁਲਕ ਤੋਂ 150 ਕਰੋੜ ਰੁਪਏ ਘੱਟ ਹਨ। ਜੇਕਰ ਲਾਇਸੈਂਸ ਨਿਯਮਾਂ ''ਤੇ ਗੌਰ ਕੀਤਾ ਜਾਏ ਤਾਂ ਅਨੁਮਾਨਿਤ ਰੈਵੇਨਿਊ ਦੇ ਆਧਾਰ ''ਤੇ ਲਾਇਸੈਂਸ ਸ਼ੁਲਕ ਦਿੱਤਾ ਜਾਂਦਾ ਹੈ ਜੋ ਏਅਰਟੈੱਲ ਨੇ ਨਹੀਂ ਕੀਤਾ। ਅਜਿਹੇ ''ਚ ਏਅਰਟੈੱਲ ਦੁਆਰਾ ਜਨਵਰੀ-ਮਾਰਚ 2017 ''ਚ ਦਿੱਤਾ ਗਿਆ ਸ਼ੁਲਕ ਅਕਤੂਬਰ-ਦਸੰਬਰ 2017 ਤੋਂ ਜ਼ਿਆਦਾ ਹੋਣਾ ਚਾਹੀਦਾ ਸੀ। ਪਰ ਇਸ ਵਾਰ ਕੰਪਨੀ ਨੇ ਪਿਛਲੀ ਵਾਰ ਦੇ ਮੁਕਾਬਲੇ 150 ਕਰੋੜ ਰੁਪਏ ਘੱਟ ਜਮ੍ਹਾ ਕੀਤੇ। 
ਉਥੇ ਹੀ ਜੇਕਰ ਵੋਡਾਫੋਨ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਨੇ ਜਨਵਰੀ-ਮਾਰਚ 2017 ''ਚ 550 ਕਰੋੜ ਰੁਪਏ ਦਾ ਭੁਗਤਾਨ ਕੀਤਾ, ਜੋ ਤੀਜੀ ਤਿਮਾਹੀ ''ਚ ਦਿੱਤੇ ਗਏ 746.8 ਕਰੋੜ ਰੁਪਏ ਤੋਂ 200 ਕਰੋੜ ਰੁਪਏ ਘੱਟ ਹੈ। ਉਧਰ ਆਈਡੀਆ ਨੇ ਵੀ ਤੀਜੀ ਤਿਮਾਹੀ ਦੇ ਮੁਕਾਬਲੇ ਇਸ ਤਿਮਾਹੀ ''ਚ 70 ਕਰੋੜ ਰੁਪਏ ''ਚ ਘੱਟ ਸ਼ੁਲਕ ਦਿੱਤਾ। ਦੂਰਸੰਚਾਰ ਕੰਪਨੀਆਂ ਦੇ ਸੰਗਠਨ ਸੀ.ਓ.ਏ.ਆਈ. ਦੇ ਡਾਈਰੈਕਟਰ ਜਨਰਲ ਰਾਜਨ ਐੱਸ ਮੈਥਿਊਜ਼ ਨੇ ਕਿਹਾ ਕਿ ਜੇਕਰ ਮੀਡੀਆ ਤੋਂ ਮਿਲੀ ਖਬਰ ਸਹੀ ਹੈ ਤਾਂ ਜੋ ਦੋਸ਼ ਲਗਾਏ ਗਏ ਹਨ ਉਹ ਗਲਤ ਆਧਾਰਹੀਨ ਹਨ। ਉਨ੍ਹਾਂ ਕਿਹਾ ਕਿ ਸੀ.ਓ.ਏ.ਆਈ. ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ।

Related News