ਇਹ ਹਨ ਜਿਓ ਦੇ 2 ਨਵੇਂ ਸਸਤੇ ਪਲਾਨ, ਜਾਣੋ ਕੀਮਤ
Monday, Mar 02, 2020 - 02:13 AM (IST)
ਗੈਜੇਟ ਡੈਸਕ—ਰਿਲਾਇੰਸ ਜਿਓ ਵੱਲੋਂ ਡਾਟਾ ਅਤੇ ਕਾਲਿੰਗ ਆਫਰ ਕਰਨ ਵਾਲੇ ਮਸ਼ਹੂਰ ਪਲਾਨ ਦੀਆਂ ਕੀਮਤ ਹਾਲ 'ਚ ਵਧਾਈਆਂ ਗਈਆਂ ਹਨ। ਟੈਰਿਫ ਪਲਾਨਸ ਦੀ ਕੀਮਤ ਵਧਾਉਣ ਦਾ ਕਾਰਣ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਵੱਲੋਂ ਨਿਯਮਾਂ 'ਚ ਕੀਤੇ ਗਏ ਕੁਝ ਬਦਲਾਅ ਹਨ। ਹਾਲਾਂਕਿ, ਲਗਭਗ ਸਾਰੀਆਂ ਟੈਲੀਕਾਮ ਕੰਪਨੀਆਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਉਨ੍ਹਾਂ ਨੂੰ ਟੈਰਿਫ ਪਲਾਨਸ ਮਹਿੰਗੇ ਕਰਨੇ ਪਏ ਹਨ। ਹੁਣ ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਦੋ ਸਸਤੇ ਪਲਾਨ ਲੈ ਕੇ ਆਇਆ ਹੈ ਜੋ 14 ਦਿਨ ਦੀ ਮਿਆਦ ਆਫਰ ਕਰਦੇ ਹਨ।
ਟਰਾਈ ਵੱਲੋਂ ਸ਼ੇਅਰ ਕੀਤੇ ਗਏ ਡਾਟਾ ਤੋਂ ਸਾਹਮਣੇ ਆਇਆ ਹੈ ਕਿ ਰਿਲਾਇੰਸ ਜਿਓ ਸਮੇਤ ਬਾਕੀ ਨੈੱਟਵਰਕ ਕੰਪਨੀਆਂ ਨੂੰ ਦਸੰਬਰ ਮਹੀਨੇ 'ਚ ਪਲਾਨ ਮਹਿੰਗੇ ਕਰਨ ਤੋਂ ਬਾਅਦ ਝਟਕਾ ਲੱਗਿਆ ਹੈ। ਨਾਲ ਹੀ ਕੰਪਨੀਆਂ ਦੇ ਯੂਜ਼ਰਸ-ਬੇਸ 'ਤੇ ਵੀ ਇਸ ਦਾ ਅਸਰ ਪਿਆ ਹੈ। ਰਿਲਾਇੰਸ ਜਿਓ ਨਾਲ ਸਿਰਫ 82,308 ਨਵੇਂ ਗਾਹਕ ਜੁੜੇ, ਜਦਕਿ ਇਸ ਨਾਲ ਪਹਿਲੇ ਤਕ ਕੰਪਨੀ ਦਾ ਔਸਤ ਹਰ ਮਹੀਨੇ 80 ਲੱਖ ਨਵੇਂ ਯੂਜ਼ਰਸ ਜੋੜਨ ਦਾ ਸੀ। ਕੰਪਨੀ ਨਵੇਂ ਯੂਜ਼ਰਸ ਨੂੰ ਆਕਰਸ਼ਤ ਕਰਨ ਲਈ ਦੋ ਅਫਾਰਡੇਬਲ ਡਾਟਾ ਪਲਾਨਸ ਜਿਓਫੋਨ ਯੂਜ਼ਰਸ ਲਈ ਲੈ ਕੇ ਆਈ ਹੈ।
49 ਰੁਪਏ ਦਾ ਪਲਾਨ
ਕੰਪਨੀ 49 ਰੁਪਏ ਦੇ ਪਲਾਨ 'ਚ 14 ਦਿਨ ਦੀ ਮਿਆਦ ਦੇ ਰਹੀ ਹੈ ਅਤੇ ਇਸ 'ਚ 14 ਦਿਨ ਲਈ 2ਜੀ.ਬੀ. ਡਾਟਾ ਯੂਜ਼ਰਸ ਨੂੰ ਮਿਲੇਗਾ। ਨਾਲ ਹੀ ਯੂਜ਼ਰਸ ਜਿਓ ਤੋਂ ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਵੀ ਕਰ ਸਕਣਗੇ। ਹਾਲਾਂਕਿ ਬਾਕੀ ਨੈੱਟਵਰਕਸ 'ਤੇ ਕਾਲਿੰਗ ਲਈ ਇਸ ਪਲਾਨ 'ਚ 250 ਮਿੰਟ ਹੀ ਦਿੱਤੇ ਜਾ ਰਹੇ ਹਨ। ਮੈਸੇਜਸ ਦੀ ਗੱਲ ਕਰੀਏ ਤਾਂ 14 ਦਿਨ ਦੀ ਪੂਰੀ ਮਿਆਦ ਲਈ ਯੂਜ਼ਰਸ ਨੂੰ 25 ਐੱਸ.ਐੱਮ.ਐੱਸ. ਮਿਲ ਰਹੇ ਹਨ। ਨਾਲ ਹੀ ਜਿਓ ਐਪਸ ਦਾ ਸਬਸਕਰੀਪਸ਼ਨ ਵੀ ਯੂਜ਼ਰਸ ਨੂੰ ਮਿਲੇਗਾ।
69 ਰੁਪਏ ਦਾ ਪਲਾਨ
49 ਰੁਪਏ ਦੀ ਤਰ੍ਹਾਂ ਹੀ 69 ਰੁਪਏ ਦਾ ਪਲਾਨ ਵੀ 14 ਦਿਨ ਦੀ ਮਿਆਦ ਆਫਰ ਕਰਦਾ ਹੈ। ਦੋਵਾਂ ਪਲਾਨਸ 'ਚ ਵੱਡਾ ਅੰਤਰ ਡਾਟਾ ਨਾਲ ਜੁੜਿਆ ਹੈ। 69 ਰੁਪਏ ਵਾਲਾ ਪਲਾਨ ਯੂਜ਼ਰਸ ਨੂੰ 14 ਦਿਨ ਦੀ ਮਿਆਦ ਨਾਲ ਕੁਲ 7 ਜੀ.ਬੀ. ਡਾਟਾ ਆਫਰ ਕਰਦਾ ਹੈ। ਹਾਲਾਂਕਿ, ਯੂਜ਼ਰਸ ਰੋਜ਼ਾਨਾ ਸਿਰਫ 500 ਐੱਮ.ਬੀ. ਡਾਟਾ ਇਸਤੇਮਾਲ ਕਰ ਸਕਣਗੇ ਜਿਸ ਤੋਂ ਬਾਅਦ ਸਪੀਡ ਘਟ ਕੇ 64ਕੇ.ਬੀ.ਪੀ.ਐੱਸ.ਹੋ ਜਾਵੇਗੀ। ਬਾਕੀ ਬੈਨੀਫਿਟਸ ਪਿਛਲੇ ਪਲਾਨ ਵਰਗੇ ਹੀ ਹਨ। ਇਨ੍ਹਾਂ ਪਲਾਨਸ ਨੂੰ ਸਿਰਫ ਜਿਓਫੋਨ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ। ਘੱਟ ਡਾਟਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਬਿਹਤਰ ਆਪਸ਼ਨ ਹੋ ਸਕਦੇ ਹਨ।