ਜੀਓ ਯੂਜ਼ਰਸ ਲਈ ਵੱਡੀ ਖਬਰ, 31 ਮਾਰਚ ਨੂੰ ਖਤਮ ਹੋ ਜਾਵੇਗੀ ਇਹ ਸਰਵਿਸ

Sunday, Mar 25, 2018 - 12:28 PM (IST)

ਜੀਓ ਯੂਜ਼ਰਸ ਲਈ ਵੱਡੀ ਖਬਰ, 31 ਮਾਰਚ ਨੂੰ ਖਤਮ ਹੋ ਜਾਵੇਗੀ ਇਹ ਸਰਵਿਸ

ਜਲੰਧਰ- ਦੇਸ਼ਭਰ ਦੇ ਸਾਰੇ ਜੀਓ ਯੂਜ਼ਰਸ ਲਈ ਵੱਡੀ ਖਬਰ ਹੈ। ਰਿਲਾਇੰਸ ਜੀਓ ਦੀ ਪ੍ਰਾਈਮ ਮੈਂਬਰਸ਼ਿਪ ਦੀ ਮਿਆਦ 31 ਮਾਰਚ 2018 ਨੂੰ ਖਤਮ ਹੋ ਰਹੀ ਹੈ। ਇਸ ਸਰਵਿਸ ਨੂੰ ਜੀਓ ਨੇ ਪਿਛਲੇ ਸਾਲ ਫਰਵਰੀ 'ਚ ਲਾਂਚ ਕੀਤਾ ਸੀ ਅਤੇ ਉਸ ਦੀ ਆਖਰੀ ਤਰੀਕ 31 ਮਾਰਚ 2018 ਸੀ। 99 ਰੁਪਏ ਦੇ ਕੇ ਕੋਈ ਵੀ ਜੀਓ ਯੂਜ਼ਰਸ 1 ਸਾਲ ਮਤਲਬ 31 ਮਾਰਚ 2018 ਤਕ ਪ੍ਰਾਈਮ ਸਰਵਿਸ ਦੀ ਮੈਂਬਰਸ਼ਿਪ ਲੈ ਸਕਦਾ ਸੀ। ਇਹ ਸਰਵਿਸ ਲੈਣ ਤੋਂ ਬਾਅਦ 1 ਸਾਲ ਤਕ ਕਈ ਸੇਵਾਵਾਂ ਮੁਫਤ ਮਿਲਣਗੀਆਂ ਅਤੇ ਸਮੇਂ-ਸਮੇਂ 'ਤੇ ਆਫਰ ਵੀ ਮਿਲ ਰਹੇ ਹਨ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਪ੍ਰਾਈਮ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਕੀ ਹੋਣ ਵਾਲਾ ਹੈ?
ਉਂਝ ਤਾਂ ਕੰਪਨੀ ਨੇ ਅਧਿਕਾਰਤ ਤੌਰ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਪ੍ਰਾਈਮ ਮੈਂਬਰਸ਼ਿਪ ਨੂੰ ਫਿਰ ਤੋਂ ਸ਼ੁਰੂ ਕਰ ਸਕਦੀ ਹੈ ਜਾਂ ਫਿਰ ਇਸ ਦੀ ਮਾਦ ਵਧਾ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਨਾਨ ਪ੍ਰਾਈਮ ਯੂਜ਼ਰਸ ਨੂੰ ਵੀ ਕੰਪਨੀ ਪ੍ਰਾਈਮ ਸਰਵਿਸ ਦੇ ਦੇਵੇ। ਇਸ ਤੋਂ ਇਲਾਵਾ ਕੰਪਨੀ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਨਵੇਂ ਪਲਾਨ ਪੇਸ਼ ਕਰ ਸਕਦੀ ਹੈ ਜਾਂ ਫਿਰ ਕੁਝ ਪਲਾਨ ਨੂੰ ਅਪਡੇਟ ਕਰ ਸਕਦੀ ਹੈ। ਦੱਸ ਦਈਏ ਕਿ ਦਸੰਬਰ 'ਚ ਜਾਰੀ ਰਿਪੋਰਟ ਮੁਤਾਬਕ ਜੀਓ ਕੋਲ 160 ਮਿਲੀਅਨ ਯੂਜ਼ਰਸ ਸਨ ਅਤੇ ਇਨ੍ਹਾਂ 'ਚੋਂ 80 ਫੀਸਦੀ ਪ੍ਰਾਈਮ ਮੈਂਬਰ ਸਨ।


Related News