ਆਫ-ਰੋਡਿੰਗ ਲਈ ਆਨਲਾਈਨ ਟ੍ਰੇਨਿੰਗ ਦੇਵੇਗੀ Jeep, ਘੱਟ ਕੀਮਤ ’ਚ ਹੋਵੇਗੀ ਸਬਸਕ੍ਰਿਪਸ਼ਨ

Thursday, Dec 23, 2021 - 11:56 AM (IST)

ਆਫ-ਰੋਡਿੰਗ ਲਈ ਆਨਲਾਈਨ ਟ੍ਰੇਨਿੰਗ ਦੇਵੇਗੀ Jeep, ਘੱਟ ਕੀਮਤ ’ਚ ਹੋਵੇਗੀ ਸਬਸਕ੍ਰਿਪਸ਼ਨ

ਆਟੋ ਡੈਸਕ– ਜੀਪ ਨੂੰ ਹਮੇਸ਼ਾ ਹੀ ਆਫ-ਰੋਡਿੰਗ ਵਾਹਨ ਵਜੋਂ ਜਾਣਿਆ ਜਾਂਦਾ ਹੈ ਰਿਹਾ ਹੈ। ਹੁਣ ਇਹ ਆਟੋ ਮੇਕਰ ਕੰਪਨੀ ਇਸ ਅਨੁਭਵ ਨੂੰ ਆਨਲਾਈਨ ਵੀ ਪੇਸ਼ ਕਰਨਾ ਚਾਹ ਰਹੀ ਹੈ। ਸਟੇਲੰਟਿਸ ਦੇ ਸਾਫਟਵੇਅਰ ਬਿਜ਼ਨੈੱਸ ਐਂਡ ਪ੍ਰੋਡਕਟ ਮੈਨੇਜਮੈਂਟ ਦੀ ਮੁਖੀ ਮਮਤਾ ਚਮਾਰਥੀ ਦਾ ਕਹਿਣਾ ਹੈ ਕਿ ਕੰਪਨੀ ਇਸ ਸਰਵਿਸ ਦੇ ਰੂਪ ’ਚ ਐਂਡ-ਟੂ-ਐਂਡ, ਆਫ-ਰੋਡ ਟ੍ਰੈਲ ਅਨੁਭਵ ਪ੍ਰਦਾਨ ਕਰਨਾ ਚਾਹੁੰਦੀ ਹੈ ਅਤੇ ਇਹ ਸੁਵਿਧਾ ਗਾਹਕਾਂ ਨੂੰ ਬਹੁਤ ਘੱਟ ਸਬਸਕ੍ਰਿਪਸ਼ਨ ਕੀਮਤ ’ਤੇ ਮਿਲੇਗੀ। 

ਕੰਪਨੀ ਇਕ ਵਰਚੁਅਲ ਆਨ-ਬੋਰਡ ਇੰਸਟ੍ਰੱਕਟਰ ਵੀ ਡਿਵੈਲਪ ਕਰ ਰਹੀ ਹੈ ਜੋ ਸਬਸਕ੍ਰਾਈਬਰ ਦੀ ਪ੍ਰੋਗ੍ਰੈੱਸ ’ਤੇ ਲਗਾਤਾਰ ਨਜ਼ਰ ਰੱਖ ਸਕਦਾ ਹੈ। ਚਮਾਰਥੀ ਨੇ ਕਿਹਾ, ‘ਅਸੀਂ ਸਾਫਟਵੇਅਰ ਰਾਹੀਂ ਸਮਝਾਂਗੇ ਕਿ ਗਾਹਕ ਕਿਵੇਂ ਗੱਡੀ ਚਲਾ ਰਹੇ ਹਨ ਅਤੇ ਲਗਾਤਾਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਟ੍ਰੇਨ ਕਰਾਂਗੇ ਤਾਂ ਜੋ ਉਹ ਮਜ਼ੇ ਕਰ ਸਕਣ ਅਤੇ ਸੁਰੱਖਿਅਤ ਵੀ ਰਹਿਣ।’

PunjabKesari

ਜੀ ਦਾ ਟੀਚਾ ਗਾਹਕਾਂ ਦੇ ਅਨੁਭਵ ਨੂੰ ਕੈਪਚਰ ਕਰਨ ਅਤੇ ਇਸ ਨੂੰ ਆਨਲਾਈਨ ਸਾਂਝਾ ਕਰਨ ਤੋਂ ਇਲਾਵਾ ਦੂਜੇ ਆਨਰਾਂ ਦੇ ਨਾਲ ਆਫ-ਰੋਡ ਟ੍ਰੈਲਸ ਸਰਚ ਕਰਨ ਅਤੇ ਮੈਨੇਜ ਕਰਨ ’ਚ ਮਦਦ ਕਰਨਾ ਹੈ। ਇਸਤੋਂ  ਇਲਾਵਾ, ਇਹ ਉਨ੍ਹਾਂ ਨੂੰ ਕੈਂਪਿੰਗ ਇੰਸਟਰੂਮੈਂਟ ਵਰਗੀਆਂ ਦੂਜੀਆਂ ਲੋੜਾਂ ਨੂੰ ਟ੍ਰੈਕ ਕਰਨ ’ਚ ਮਦਦ ਕਰੇਗਾ ਜਿਨ੍ਹਾਂ ਦੀ ਉਨ੍ਹਾਂ ਨੂੰ ਬਾਹਰ ਲੋੜ ਹੋ ਸਕਦੀ ਹੈ। 

ਵਰਚੁਅਲ ਆਨ-ਬੋਰਡ ਇੰਸਟ੍ਰੱਕਚਰ ਨੂੰ ਕੁਨੈਕਟਿਡ ਕਾਰ ਤਕਨੀਕ ਦੁਆਰਾ ਕੁਨੈਕਟ ਕੀਤਾ ਜਾਵੇਗਾ, ਜਿਸ ਨਾਲ ਜੀਪ ਡਾਟਾ ਕਮਿਊਨੀਕੇਟ ਕਰ ਸਕਦੀ ਹੈ। ਨਵੇਂ ਜੀਪ ਮਾਡਲ ਦੇ ਆਨਰ ਜਿਵੇਂ, 2021 ਕੰਪਾਸ, ਇਸ ਅਪਕਮਿੰਗ ਸਰਵਿਸ ਦਾ ਲਾਭ ਲੈ ਸਕਣਗੇ। 


author

Rakesh

Content Editor

Related News