Jaguar ਨੇ ਭਾਰਤੀ ਵੈੱਬਸਾਈਟ ਤੋਂ ਹਟਾਈ I-Pace ਇਲੈਕਟ੍ਰਿਕ ਕਾਰ, ਕੰਪਨੀ ਨੇ ਬੁਕਿੰਗ ਲੈਣਾ ਵੀ ਕੀਤਾ ਬੰਦ
Tuesday, Jul 09, 2024 - 07:44 PM (IST)
ਆਟੋ ਡੈਸਕ- Jaguar I-Pace ਭਾਰਤ 'ਚ 2021 'ਚ ਲਾਂਚ ਕੀਤੀ ਗਈ ਸੀ। ਹੁਣ ਕੰਪਨੀ ਨੇ ਇਸ ਇਲੈਕਟ੍ਰਿਕ ਕਾਰ ਨੂੰ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਇਸ ਦੀ ਬੁਕਿੰਗ ਲੈਣੀ ਵੀ ਬੰਦ ਕਰ ਦਿੱਤੀ ਹੈ। ਅਜਿਹੇ 'ਚ ਸੰਭਾਵਨਾ ਹੈ ਕਿ Jaguar I-Pace ਭਾਰਤ 'ਚ ਬੰਦ ਕਰ ਦਿੱਤੀ ਗਈ ਹੈ। ਇਹ ਗੱਡੀ ਸਿਰਫ HSE ਵੇਰੀਐਂਟ 'ਚ ਪੇਸ਼ ਕੀਤੀ ਗਈ ਸੀ। ਇਸ ਦੀ ਕੀਮਤ 1.25 ਕਰੋੜ ਰੁਪਏ ਸੀ। ਹੁਣ ਭਾਰਤ 'ਚ ਜੈਗੁਆਰ ਦੀ ਲਾਈਨਅਪ 'ਚ ਸਿਰਫ ਇਕ ਮਾਡਲ- ਜੈਗੁਆਰ F-Pace ਰਹਿ ਗਿਆ ਹੈ।
ਪਾਵਰਟ੍ਰੇਨ
Jaguar I-Pace 'ਚ 90kWh ਦਾ ਬੈਟਰੀ ਪੈਕ ਦਿੱਤਾ ਗਿਆ ਸੀ, ਜਿਸ ਨੂੰ ਦੋ ਇਲੈਕਟ੍ਰਿਕ ਮੋਟਰਾਂ ਦੇ ਨਾਲ ਜੋੜਿਆ ਗਿਆ ਸੀ। ਇਹ 389bhp ਦੀ ਪਾਵਰ ਅਤੇ 696Nm ਦਾ ਟਾਰਕ ਜਨਰੇਟ ਕਰਦਾ ਸੀ। ਇਹ ਗੱਡੀ ਇਕ ਵਾਰ ਫੁਲ ਚਾਰਜ ਕਰਨ 'ਤੇ 470km (WLTP-ਰੇਟੇਡ) ਦੀ ਰੇਂਜ ਦਾ ਦਾਅਵਾ ਕਰਦੀ ਸੀ।
ਫੀਚਰਜ਼
ਇਸ ਇਲੈਕਟ੍ਰਿਕ ਕਾਰ ਵਿੱਚ ਆਲ-ਐੱਲ.ਈ.ਡੀ. ਲਾਈਟਿੰਗ, 19-ਇੰਚ ਅਲੌਏ ਵ੍ਹੀਲ, ਫਲੱਸ਼ ਫਿਟਿੰਗ ਡੋਰ ਹੈਂਡਲ, ਅਡੈਪਟਿਵ ਕਰੂਜ਼ ਕੰਟਰੋਲ, ਪਾਵਰਡ ਟੇਲਗੇਟ, ਸਰਾਊਂਡ-ਵਿਊ ਕੈਮਰਾ, AC ਕੰਟਰੋਲ ਲਈ ਟੱਚਸਕਰੀਨ ਯੂਨਿਟ, ਲੈਦਰ ਸਪੋਰਟ ਸੀਟਾਂ ਅਤੇ ਮੈਰੀਡੀਅਨ ਸੋਰਸ ਮਿਊਜ਼ਿਕ ਸਿਸਟਮ ਵਰਗੇ ਫੀਚਰਜ਼ ਦਿੱਤੇ ਗਏ ਹਨ।