Jabra ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਹੈੱਡਫੋਨ, 50 ਘੰਟਿਆਂ ਤਕ ਚੱਲੇਗੀ ਬੈਟਰੀ

Thursday, Jul 23, 2020 - 05:56 PM (IST)

Jabra ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਹੈੱਡਫੋਨ, 50 ਘੰਟਿਆਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਜਾਬਰਾ ਨੇ ਭਾਰਤ ’ਚ ਆਪਣਾ ਨਵਾਂ ਹੈੱਡਫੋਨ Jabra Elite 45h ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਬੈਟਰੀ ਲਾਈਫ ਹੈ। ਇਸ ਹੈੱਡਫੋਨ ਨਾਲ ਮਾਈ ਸਾਊਂਡ ਟੈਕਨਾਲੋਜੀ ਦੀ ਸੁਪੋਰਟ ਮਿਲੇਗੀ ਜਿਸ ਨਾਲ ਯੂਜ਼ਰਸ ਨੂੰ ਆਪਟੀਮਾਈਜ਼ ਅਤੇ ਪਰਸਨਲਾਈਜ਼ਡ ਆਡੀਓ ਅਨੁਭਵ ਮਿਲੇਗਾ। Jabra Elite 45h ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਬੈਟਰੀ ਲਾਈਫ ਹੈ। Jabra Elite 45h ’ਚ ਐਮਾਜ਼ੋਨ ਅਲੈਕਸਾ, ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਲਈ ਵੌਇਸ ਅਸਿਸਟੈਂਟ ਦੀ ਸੁਪੋਰਟ ਮਿਲੇਗੀ। ਇਸ ਵਿਚ ਸਿੰਗਲ ਫੋਲਡ ਡਿਜ਼ਾਇਨ ਦੀ ਵੀ ਸੁਪੋਰਟ ਮਿਲੇਗੀ। ਇਸ ਹੈੱਡਫੋਨ ਦੀ ਕੀਮਤ 9,999 ਰੁਪਏ ਹੈ ਅਤੇ ਇਹ ਕਾਪਰ ਬਲੈਕ ਰੰਗ ’ਚ ਮਿਲੇਗਾ। ਇਸ ਦੀ ਵਿਕਰੀ 6 ਅਗਸਤ ਤੋਂ ਹੋਵੇਗੀ। 

PunjabKesari

Jabra Elite 45h ਦੇ ਫੀਚਰਜ਼
ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈ ਕੇ 50 ਘੰਟਿਆਂ ਦੇ ਬੈਅਅਪ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਕ ਵਾਰ ਦੀ ਚਾਰਜਿੰਗ ’ਚ ਤੁਸੀਂ 50 ਘੰਟਿਆਂ ਤਕ ਮਿਊਜ਼ਿਕ ਪਲੇਅ ਕਰ ਸਕਦੇ ਹੋ। ਇਸ ਨਾਲ 40 ਘੰਟਿਆਂ ਤਕ ਦੇ ਟਾਕਟਾਈਮ ਦਾ ਦਾਅਵਾ ਹੈ। ਇਸ ਵਿਚ ਫਾਸਟ ਚਾਰਜਿੰਗ ਦੀ ਵੀ ਸੁਪੋਰਟ ਹੈ। 15 ਮਿੰਟਾਂ ਦੀ ਚਾਰਜਿੰਗ ’ਚ 10 ਘੰਟਿਆਂ ਤਕ ਦੇ ਬੈਕਅਪ ਦਾ ਦਾਅਵਾ ਹੈ। 

ਇਸ ਹੈੱਡਫੋਨ ’ਚ 40mm ਦਾ ਡ੍ਰਾਈਵਰ ਦਿੱਤਾ ਗਿਆ ਹੈ। ਇਸ ਵਿਚ ਦੋ ਮਾਈਕ੍ਰੋਫੋਨ ਵੀ ਹਨ ਜੋ ਕਿ ਨੌਇਜ਼ ਕੈਂਸੀਲੇਸ਼ਨ ਨਾਲ ਆਉਂਦੇ ਹਨ। ਜਾਬਰਾ ਸਾਊਂਡ ਪਲੱਸ ਐਪ ਰਾਹੀਂ ਯੂਜ਼ਰਸ ਆਪਣੇ ਹਿਸਾਬ ਨਾਲ ਮਿਊਜ਼ਿਕ ਇਕਵਲਾਈਜ਼ਰ ਦੀ ਵਰਤੋਂ ਕਰ ਸਕਦੇ ਹਨ। 

ਇਸ ਵਿਚ ਬਲੂਟੂਥ v5.0, HSP v1.2, HFP v1.7, A2DB v1.3, AVRCP v1.6 और का SSP v1.2 ਸੁਪੋਰਟ ਮਿਲੇਗੀ। ਇਸ ਵਿਚ ਮਲਟੀ ਕੁਨੈਕਸ਼ਨ ਦੀ ਵੀ ਸੁਪੋਰਟ ਮਿਲੇਗੀ। ਇਸ ਦੀ ਬਾਡੀ ਆਰਟੀਫੀਸ਼ੀਅਲ ਲੈਦਰ ਅਤੇਕੁਸ਼ਨ ਨਾਲ ਬਣੀ ਹੈ। ਇਸ ਦਾ ਭਾਰ 160 ਗ੍ਰਾਮ ਹੈ।


author

Rakesh

Content Editor

Related News