ਇਸ ਕੰਪਨੀ ਨੇ ਲਾਂਚ ਕੀਤੇ ਦੋ ਨਵੇਂ 4ਜੀ ਫੀਚਰ ਫੋਨ, ਕੀਮਤ 2,099 ਰੁਪਏ ਤੋਂ ਸ਼ੁਰੂ

Friday, Aug 26, 2022 - 05:10 PM (IST)

ਗੈਜੇਟ ਡੈਸਕ– ਮੋਬਾਇਲ ਨਿਰਮਾਤਾ ਕੰਪਨੀ ਆਈਟੈੱਲ ਨੇ ਦੋ ਨਵੇਂ ਫੀਚਰ ਫੋਨ ਪੇਸ਼ ਕੀਤੇ ਹਨ ਜਿਨ੍ਹਾਂ ’ਚ Itel Magic X ਅਤੇ Magic X Play ਸ਼ਾਮਿਲ ਹਨ। ਦੋਵਾਂ ਫੋਨ ਦੇ ਨਾਲ 4G VoLTE ਦਾ ਸਪੋਰਟ ਦਿੱਤਾ ਗਿਆ ਹੈ। ਆਈਟੈੱਲ ਦੇ ਇਨ੍ਹਾਂ ਦੋਵਾਂ ਫੋਨ ’ਚ ਅਨਲਿਮਟਿ਼ ਵੌਇਸ ਅਤੇ ਗਰੁੱਪ ਚੈਟ ਮੈਸੇਜਿੰਗ ਦਾ ਆਪਸ਼ਨ ਮਿਲੇਗਾ। 

Itel Magic X ਅਤੇ Magic X Play ਦੀ ਕੀਮਤ
Itel Magic X ਦੀ ਕੀਮਤ 2,299 ਰੁਪਏ ਹੈ ਅਤੇ ਇਸਨੂੰ ਮਿਡਨਾਈਟ ਬਲੈਕ ਤੋਂ ਇਲਾਵਾ ਪਰਲ ਵਾਈਟ ਰੰਗ ’ਚ ਖਰੀਦਿਆ ਜਾ ਸਕੇਗਾ। Itel Magic X Play ਦੀ ਕੀਮਤ 2,099 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਮਿਡਨਾਈਟ ਬਲੈਕ ਤੋਂ ਇਲਾਵਾ ਮਿੰਟ ਗਰੀਨ ਰੰਗ ’ਚ ਖਰੀਦਿਆ ਜਾ ਸਕੇਗਾ। ਦੋਵਾਂ ਫੋਨ ਨੂੰ ਜਲਦ ਹੀ ਆਨਲਾਈਨ ਅਤੇ ਆਫਲਾਈਨ ਸਟੋਰ ’ਤੇ ਉਪਲੱਬਧ ਕਰਵਾਇਆ ਜਾਵੇਗਾ।

ਫੀਚਰਜ਼
Itel Magic X Play’ਚ 1.77 ਇੰਚ ਦੀ TN ਡਿਸਪਲੇਅ ਹੈ, ਉਥੇ ਹੀ Itel Magic X  ’ਚ 2.4 ਇੰਚ ਦੀ TN ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 240x320 ਪਿਕਸਲ ਹੈ। ਦੋਵਾਂ ਫੋਨ ਦੇ ਨਾਲ ਡਿਊਲ ਸਿਮ ਸਪੋਰਟ ਮਿਲੇਗਾ। ਦੋਵਾਂ ਫੋਨ ’ਚ Unisoc T107 ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਦੋਵਾਂ ਫੋਨ ’ਚ VGA ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸਦੇ ਨਾਲ LED ਫਲੈਸ਼ ਲਾਈਟ ਹੈ।

ਕੁਨੈਕਟੀਵਿਟੀ ਲਈ ਕੰਪਨੀ ਨੇ ਦੋਵਾਂ ਫੋਨ ’ਚ 4G VoLTE, ਵਾਇਰਲੈੱਸ ਐੱਫ.ਐੱਮ. ਅਤੇ ਬਲੂਟੁੱਥ, v4.2 ਦਿੱਤੇ ਹਨ। ਫੋਨ ’ਚ 3.5mm ਦਾ ਹੈੱਡਫੋਨ ਜੈੱਕ ਵੀ ਹੈ। Itel Magic X Play ’ਚ 1900mAh ਦੀ ਬੈਟਰੀ ਦਿੱਤੀ ਗਈ ਹੈ ਜਦਕਿ Itel Magic X 1200mAh ਦੀ ਬੈਟਰੀ ਹੈ। 


Rakesh

Content Editor

Related News