ਸ਼ਾਨਦਾਰ ਫੀਚਰਸ ਨਾਲ itel ਨੇ ਲਾਂਚ ਕੀਤੇ ਇਹ ਸਮਾਰਟਫੋਨਜ਼

08/21/2018 5:54:59 PM

ਜਲੰਧਰ-ਚੀਨ ਦੀ ਮੋਬਾਇਲ ਨਿਰਮਾਤਾ ਟਰਾਂਸਜ਼ਨ ਹੋਲਡਿੰਗਜ਼ ਦੀ ਮਲਕੀਅਤ ਕੰਪਨੀ 'itel ਮੋਬਾਇਲ' ਨੇ ਭਾਰਤੀ ਬਾਜ਼ਾਰ 'ਚ ਆਪਣੇ 3 ਨਵੇਂ ਸਮਾਰਟਫੋਨਜ਼ ਪੇਸ਼ ਕਰ ਦਿੱਤੇ ਹਨ, ਜਿਨ੍ਹਾਂ 'ਚ ਆਈਟੇਲ ਏ45 (itel A45), ਏ22 (A22) ਅਤੇ ਏ22 ਪ੍ਰੋ (A22 Pro) ਸਮਾਰਟਫੋਨਜ਼ ਸ਼ਾਮਿਲ ਹਨ।

ਕੀਮਤ ਅਤੇ ਉਪਲੱਬਧਤਾ-
itel A45 ਸਮਾਰਟਫੋਨ ਦੀ ਕੀਮਤ 5,999 ਰੁਪਏ, itel A22 ਦੀ ਕੀਮਤ 5,499 ਰੁਪਏ ਅਤੇ itel A22 ਪ੍ਰੋ ਸਮਾਰਟਫੋਨ ਦੀ ਕੀਮਤ 6,499 ਰੁਪਏ ਹੈ। ਇਹ ਸਮਾਰਟਫੋਨਜ਼ ਭਾਰਤੀ ਬਾਜ਼ਾਰ 'ਚ ਸਾਰੇ ਆਫਲਾਈਨ ਸਟੋਰਾਂ 'ਤੇ ਸੇਲ ਲਈ ਉਪਲੱਬਧ ਕਰਵਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਈਟੇਲ A45 ਅਤੇ A22 ਸਮਾਰਟਫੋਨਜ਼ ਐਂਡਰਾਇਡ 8.1 ਓਰੀਓ (ਗੋ ਐਡੀਸ਼ਨ) 'ਤੇ ਕੰਮ ਕਰਦੇ ਹਨ। ਇਸ ਦੇ ਨਾਲ A22 ਪ੍ਰੋ ਐਂਡਰਾਇਡ 8.1 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

itel A45 ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 5.45 ਇੰਚ ਦੀ ਐੱਚ. ਡੀ. ਪਲੱਸ ਆਈ. ਪੀ. ਐੱਸ. ਫੁੱਲ ਸਕਰੀਨ ਡਿਸਪਲੇਅ ਨਾਲ 1440x720 ਪਿਕਸਲ ਰੈਜ਼ੋਲਿਊਸ਼ਨ ਅਤੇ MT6739WA ਚਿਪਸੈੱਟ ਮੌਜੂਦ ਹੈ। ਸਮਾਰਟਫੋਨ 'ਚ 64 ਬਿਟ 1.3ghz ਕੁਆਡ ਕੋਰ ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ, ਜਿਸ 'ਚ 5 ਮੈਗਾਪਿਕਸਲ+ ਵੀ. ਜੀ. ਏ. (VGA) ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਸਮਾਰਟਫੋਨ 'ਚ 5 ਮੈਗਾਪਿਕਸਲ ਸਾਫਟ ਫਲੈਸ਼ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ/ ਵੀ. ਆਈ. ਐੱਲ. ਟੀ. ਈ. (ਬੀ1/ਬੀ3/ਬੀ5/ਬੀ40/ਬੀ41) ਮੌਜੂਦ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 2,700 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਨੂੰ ਮਿਡਨਾਈਟ ਬਲੈਕ, ਐਂਥਰਾਸਾਈਟ ਗ੍ਰੇ ਅਤੇ ਰੋਜ਼ ਗੋਲਡ ਆਪਸ਼ਨਜ਼ ਮੌਜੂਦ ਹਨ।

itel A22 ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ ਨਾਲ 480x854 ਪਿਕਸਲ ਰੈਜ਼ੋਲਿਊਸ਼ਮ ਅਤੇ 1.3Ghz ਕੁਆਡ-ਕੋਰ ਸਨੈਪਡ੍ਰੈਗਨ 210 ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 1 ਜੀ. ਬੀ. ਰੈਮ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ। ਰਿਅਰ 'ਚ 5 ਮੈਗਾਪਿਕਸਲ ਕੈਮਰਾ ਦੇ ਨਾਲ ਵੀਡੀਓ ਕਾਲਿੰਗ ਅਤੇ ਸੈਲਫੀ ਲਈ 2 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 2,400 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਸਮਾਰਟਫੋਨ 'ਚ ਸਪੇਸ ਗ੍ਰੇ, ਸ਼ੌਪੀਨ ਗੋਲਡ ਅਤੇ ਮਿਡਨਾਈਟ ਬਲੈਕ ਕਲਰ ਆਪਸ਼ਨਜ਼ 'ਚ ਉਪਲੱਬਧ ਹੈ।

A22 Pro ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ ਨਾਲ 480x854 ਪਿਕਸਲ ਰੈਜ਼ੋਲਿਊਸ਼ਨ ਅਤੇ 1.3Ghz ਕੁਆਡ-ਕੋਰ ਸਨੈਪਡ੍ਰੈਗਨ 210 ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 1 ਜੀ. ਬੀ. ਰੈਮ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ, ਸਮਾਰਟਫੋਨ ਦੇ ਰਿਅਰ 'ਚ 5 ਮੈਗਾਪਿਕਸਲ ਕੈਮਰੇ ਦੇ ਨਾਲ ਵੀਡੀਓ ਕਾਲਿੰਗ ਅਤੇ ਸੈਲਫੀ ਲਈ 2 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 2,400 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਬਾਰਡੋ ਰੈੱਡ, ਸ਼ੌਪੇਨ ਗੋਲਡ ਅਤੇ ਮੈਟੇ ਬਲੈਕ ਕਲਰ ਆਪਸ਼ਨਜ਼ ਦਿੱਤੇ ਗਏ ਹਨ।


Related News