ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ

Tuesday, May 11, 2021 - 05:59 PM (IST)

ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਆਈਟੈਲ ਵਲੋਂ ਭਾਰਤ ਦਾ ਪਹਿਲਾ ਫੀਚਰ ਫੋਨ ਪੇਸ਼ ਕੀਤਾ ਗਿਆ ਸੀ ਜੋ ਬਿਲਡ ਇਨ ਤਾਪਮਾਨ ਸੈਂਸਰ ਨਾਲ ਆਉਂਦਾ ਹੈ। ਮਤਲਬ itel it2192T Thermo Edition ਦੀ ਮਦਦ ਨਾਲ ਬੁਖ਼ਾਰ ਮਾਪ ਸਕੋਗੇ। ਇਸ ਦੀ ਕੀਮਤ ਡਿਜੀਟਲ ਇੰਫਰਾਰੈੱਡ ਥਰਮਾਮੀਟਰ ਤੋਂ ਘੱਟ ਹੈ। itel it2192T Thermo Edition ਦੀ ਕੀਮਤ 1049 ਰੁਪਏ ਹੈ, ਜਦਕਿ Vandelay ਦਾ ਡਿਜੀਟਲ ਇੰਫਰਾਰੈੱਡ ਥਰਮਾਮੀਟਰ 1,799 ਰੁਪਏ ’ਚ ਆਉਂਦਾ ਹੈ। ਇਹ ਆਈਟੈਲ ਦਾ ਐਂਟਰੀ ਲੈਵਲ ਫੀਚਰ ਫੋਨ ਹੈ, ਜਿਸ ਦੀ ਵਰਤੋਂ ਕੋਰੋਨਾ ਕਾਲ ’ਚ ਬੁਖ਼ਾਰ ਮਾਪਨ ਲਈ ਕੀਤੀ ਜਾ ਸਕਦੀ ਹੈ। 

ਫੋਨ ਦੀਆਂ ਖੂਬੀਆਂ
ਇਹ ਫੋਨ ਇਨ ਬਿਲਟ ਤਾਪਮਾਨ ਸੈਂਸਰ ਨਾਲ ਆਉਂਦਾ ਹੈ। ਇਸ ਦੀ ਮਦਦ ਨਾਲ ਗਾਹਕ ਬੁਖ਼ਾਰ ਮਾਪ ਸਕਦੇ ਹਨ। ਨਾਲ ਹੀ ਇਸ ਫੋਨ ’ਚ ਟੈਕਸਟ ਟੂ ਸਪੀਚ ਫੀਚਰ ਦਿੱਤਾ ਗਿਆ ਹੈ। ਮਤਲਬ ਕਿ ਤੁਸੀਂ ਬੋਲ ਕੇ ਵੀ ਟਾਈਪ ਕਰ ਸਕਦੇ ਹੋ। ਇਹ ਫੋਨ 8 ਭਾਰਤੀ ਭਾਸ਼ਾਵਾਂ- ਪੰਜਾਬੀ, ਹਿੰਦੀ, ਅੰਗਰੇਜੀ, ਬੰਗਾਲੀ, ਤੇਲਗੂ, ਕਨੰੜ ਅਤੇ ਗੁਜਰਾਤੀ ਨੂੰ ਸੁਪੋਰਟ ਕਰਦਾ ਹੈ। ਥਰਮੋ ਸੈਂਸਰ ਨੂੰ ਕੈਮਰੇ ਦੇ ਨਾਲ ਲਗਾਇਆ ਗਿਆ ਹੈ। ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਫੋਨ ਦੇ ਥਰਮੋ ਬਟਨ ਨੂੰ ਕੁਝ ਦੇਰ ਤਕ ਦਬਾਅ ਕੇ ਰੱਖਣਾ ਹੋਵੇਗਾ। ਨਾਲ ਹੀ ਸੈਂਸਰ ’ਤੇ ਹੱਥ ਜਾਂ ਫਿਰ ਉਂਗਲੀ ਰੱਖਣੀ ਹੋਵੇਗੀ। ਇਸ ਤੋਂ ਬਾਅਦ ਸਰੀਰ ਦੇ ਤਾਪਮਾਨ ਦੀ ਜਾਣਕਾਰੀ ਦੇਵੇਗਾ। ਇਸ ਨੂੰ ਸੈਲਸੀਅਸ ਅਤੇ ਫਾਰੇਨ ਹਾਈਟ ’ਚ ਮਾਪਿਆ ਜਾ ਸਕੇਗਾ। ਤਾਪਮਾਨ ਮਾਨੀਟਰਿੰਗ ਤੋਂ ਇਲਾਵਾ ਫੋਨ ਦੀ ਮਦਦ ਨਾਲ ਕਾਲਿੰਗ ਅਤੇ ਮੈਸੇਜ ਵੀ ਕੀਤੇ ਜਾ ਸਕਦੇ ਹਨ। 

ਫੋਨ ’ਚ 1000mAh ਦੀ ਬੈਟਰੀ ਮਿਲੇਗੀ। ਕੰਪਨੀ ਦੇ ਦਾਅਵੇ ਮੁਤਾਬਕ, ਫੋਨ ਨੂੰ ਇਕ ਵਾਰ ਚਾਰਜ ਕਰਕੇ 4 ਦਿਨਾਂ ਤਕ ਆਰਾਮ ਨਾਲ ਚਲਾਇਆ ਜਾ ਸਕੇਗਾ। ਫੋਨ ’ਚ ਇਕ 4.5 ਸੈ.ਮੀ. ਦੀ ਡਿਜੀਟਲ ਡਿਸਪਲੇਅ ਲੱਗੀ ਹੈ। ਇਸ ਕੀ-ਪੈਡ ਵਾਲੇ ਫੋਨ ਦੇ ਰੀਅਰ ’ਚ ਇਕ ਕੈਮਰਾ ਦਿੱਤਾ ਗਿਆ ਹੈ। ਫੋਨ ਵਾਇਰਲੈੱਸ ਐੱਫ.ਐੱਮ. ਰਿਕਾਰਡਿੰਗ, ਆਟੋ ਕਾਲ ਰਿਕਾਰਡਿੰਗ, ਐੱਲ.ਈ.ਡੀ. ਟਾਰਚ, ਟਚ ਮਿਊਟ ਅਤੇ ਪ੍ਰੀ-ਲੋਡਿਡ ਗੇਮ ਨਾਲ ਆਉਂਦਾ ਹੈ। 


author

Rakesh

Content Editor

Related News