Itel ਨੇ ਲਾਂਚ ਕੀਤੇ ਦੋ ਸ਼ਾਨਦਾਰ ਸਮਾਰਟਫੋਨ, ਕੀਮਤ 6 ਹਜ਼ਾਰ ਰੁਪਏ ਤੋਂ ਵੀ ਘੱਟ

Friday, Aug 16, 2024 - 05:29 PM (IST)

Itel ਨੇ ਲਾਂਚ ਕੀਤੇ ਦੋ ਸ਼ਾਨਦਾਰ ਸਮਾਰਟਫੋਨ, ਕੀਮਤ 6 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ- Itel ਆਪਣੇ ਭਾਰਤੀ ਗਾਹਕਾਂ ਲਈ ਦੋ ਫੋਨ Itel A50 ਅਤੇ Itel A50C ਲੈ ਕੇ ਆਈ ਹੈ।  Itel A50 ਦੇ 3GB RAM + 64GB ਸਟੋਰੇਜ ਵੇਰੀਐਂਟ ਦੀ ਕੀਮਤ 6,099 ਰੁਪਏ ਅਤੇ 4GB RAM + 64GB ਸਟੋਰੇਜ ਵੇਰੀਐਂਟ ਦੀ ਕੀਮਤ 6,499 ਰੁਪਏ ਹੈ। ਇਸ ਫੋਨ ਨੂੰ ਗਾਹਕ ਸਿਆਨ ਬਲਿਊ, ਮਿਸਟ ਬਲੈਕ, ਲਾਈਮ ਗਰੀਨ ਅਤੇ ਸ਼ਿਮਰ ਗੋਲਡ ਕਲਰ 'ਚ ਖਰੀਦ ਸਕਦੇ ਹੋ। ਉਥੇ ਹੀ A50C ਦੇ 2GB RAM + 64GB ਸਟੋਰੇਜ ਵੇਰੀਐਂਟ ਦੀ ਕੀਮਤ 5,699 ਰੁਪਏ ਹੈ। ਇਹ ਡਾਨ ਬਲਿਊ, ਮਿਸਟੀ ਏਕਵਾ ਅਤੇ ਸੈਫਾਇਰ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ। ਤੁਸੀਂ ਇਨ੍ਹਾਂ ਡਿਵਾਈਸ ਨੂੰ ਐਮਾਜ਼ੋਨ ਤੋਂ ਖਰੀਦ ਸਕਦੇ ਹੋ।

ਖੂਬੀਆਂ

ਡਿਸਪਲੇਅ- Itel A50 'ਚ 6.56-ਇੰਚ ਦੀ ਸਕਰੀਨ ਅਤੇ Itel A50C में 6.6-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਦੋਵਾਂ ਡਿਵਾਈਸ 'ਚ ਡਾਈਨਾਮਿਕ ਬਾਰ ਫੀਚਰ ਵੀ ਮਿਲਦਾ ਹੈ, ਜੋ ਗਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ।

ਪ੍ਰੋਸੈਸਰ- Itel A50 ਸੀਰੀਜ਼ ਦੇ ਦੋਵੇ ਮਾਡਲ ਆਕਟਾ-ਕੋਰ Unisoc T603 ਚਿਪਸੈੱਟ 'ਤੇ ਚਲਦੇ ਹਨ। 

ਕੈਮਰਾ- ਦੋਵਾਂ ਮਾਡਲਾਂ 'ਚ 8 ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ ਅਤੇ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।

ਬੈਟਰੀ- Itel A50 'ਚ 10W ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਅਤੇ Itel A50C 'ਚ 5W ਚਾਰਜਿੰਗ ਸਪੋਰਟ ਦੇ ਨਾਲ 4,000mAh ਦੀ ਬੈਟਰੀ ਦਿੱਤੀ ਗਈ ਹੈ।


author

Rakesh

Content Editor

Related News