ਸ਼ਾਨਦਾਰ ਆਫਰ: ਹੁਣ ਸਿਰਫ਼ 299 ਰੁਪਏ ’ਚ ਘਰ ਲੈ ਜਾਓ ਆਈਟੈੱਲ ਦਾ 4ਜੀ ਸਮਾਰਟਫੋਨ

03/11/2021 10:31:09 AM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਪੈਸੇ ਘੱਟ ਹੋਣ ਕਾਰਨ ਸਮਾਰਟਫੋਨ ਨਹੀਂ ਖ਼ਰੀਦ ਪਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਐਂਟਰੀ ਲੈਵਲ ਅਤੇ ਬਜਟ ਸਮਾਰਟਫੋਨ ਬਾਜ਼ਾਰ ’ਚ 7 ਕਰੋੜ ਤੋਂ ਜ਼ਿਆਦਾ ਗਾਹਕਾਂ ਨਾਲ ਰਾਜ ਕਰਨ ਵਾਲੀ ਕੰਪਨੀ ਆਈਟੈੱਲ ਨੇ ਇਕ ਨਵਾਂ ਆਫਰ ਪੇਸ਼ ਕੀਤਾ ਹੈ ਜਿਸ ਤਹਿਤ ਤੁਸੀਂ ਸਿਰਫ਼ 299 ਰੁਪਏ ’ਚ ਸਮਾਰਟਫੋਨ ਆਪਣੇ ਘਰ ਲੈ ਕੇ ਜਾ ਸਕਦੇ ਹੋ। ਇਸ ਆਫਰ ਤਹਿਤ ਆਈਟੈੱਲ ਆਪਣੇ ਸਮਾਰਟਫੋਨ ਏ48, ਏ25 ਪ੍ਰੋ, ਵਿਜ਼ਨ 1 (3 ਜੀ.ਬੀ.) ਅਤੇ ਵਿਜ਼ਨ 1 ਪ੍ਰੋ ਨੂੰ ਸਿਰਫ਼ 299 ਰੁਪਏ ’ਚ ਦੇ ਰਹੀ ਹੈ। ਇਨ੍ਹਾਂ ਸਾਰੇ ਫੋਨਾਂ ’ਚ 4ਜੀ ਐੱਲ.ਟੀ.ਈ. ਅਤੇ ਸ਼ਾਨਦਾਰ ਫੀਚਰਜ਼ ਹਨ। 

ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਦਰਅਸਲ, ਕੰਪਨੀ ਇਨ੍ਹਾਂ ਸਾਰੇ ਫੋਨਾਂ ਨੂੰ ਜ਼ੀਰੋ ਡਾਊਨ ਪੇਮੈਂਟ ਅਤੇ ਨੋ-ਕਾਸਟ ਈ.ਐੱਮ.ਆਈ. ਨਾਲ ਦੇ ਰਹੀ ਹੈ। ਇਹ ਸਾਰੇ ਸਮਾਰਟਫੋਨ 299 ਰੁਪਏ ’ਚ ਖ਼ਰੀਦੇ ਜਾ ਸਕਦੇ ਹਨ ਅਤੇ ਬਾਕੀ ਭੁਗਤਾਨ ਚਾਰ ਆਸਾਨ ਈ.ਐੱਮ.ਆਈ. (ਕਿਸ਼ਤਾਂ) ਰਾਹੀਂ ਕਰਨਾ ਹੋਵੇਗਾ। ਇਸ ਸੁਵਿਧਾ ਦੇ ਚਲਦੇ ਇਹ ਸਮਾਰਟਫੋਨ ਬੇਹੱਦ ਕਿਫਾਇਤੀ ਹੋ ਗਏ ਹਨ ਅਤੇ ਜੋ ਗਾਹਕ ਆਪਣਾ ਫੀਚਰ ਫੋਨ ਛੱਡ ਕੇ ਹੁਣ ਸਮਾਰਟਫੋਨ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਬਿਹਤਰੀਨ ਸੁਵਿਧਾ ਹੈ। 

ਇਹ ਵੀ ਪੜ੍ਹੋ– ਆ ਗਿਆ ਦੇਸ਼ ਦਾ ਪਹਿਲਾ ਫੋਲਡੇਬਲ ਕੂਲਰ, ਆਵਾਜ਼ ਨਾਲ ਵੀ ਕਰ ਸਕੋਗੇ ਕੰਟਰੋਲ

ਇਹ ਆਫਰ ਦੇਸ਼ ਦੇ 26 ਰਾਜਾਂ ਦੇ 1,200 ਤੋਂ ਜ਼ਿਆਦਾ ਸ਼ਹਿਰਾਂ ’ਚ ਬਜਾਜ ਡੀਲਰਜ਼ ਕੋਲ ਉਪਲੱਬਧ ਹੈ ਅਤੇ ਬਜਾਜ ਫਿਨਸਰਵ ਈ.ਐੱਮ.ਆਈ. ਨੈੱਟਵਰਕ ਕਾਰਡ ਦੇ ਮੌਜੂਦਾ ਗਾਹਕਾਂ ਲਈ ਲਾਗੂ ਹੈ। ਸਕੀਮ ਤਹਿਤ ਆਈਟੈੱਲ ਆਈਟੈੱਲ ਏ25 ਪ੍ਰੋ, ਆਈਟੈੱਲ ਏ48, ਵਿਜ਼ਨ 1 (3 ਜੀ.ਬੀ.) ਅਤੇ ਵਿਜ਼ਨ 1 ਪ੍ਰੋ ਖ਼ਰੀਦਣ ਲਈ 299 ਰੁਪਏ ਦੀ ਪ੍ਰੋਸੈਸਿੰਗ ਫੀਸ ਦੇਣੀ ਹੋਵੇਗੀ। 

ਇਹ ਵੀ ਪੜ੍ਹੋ– 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

ਇਸ ਤੋਂ ਬਾਅਦ ਈ.ਐੱਮ.ਆਈ. (ਕਿਸ਼ਤਾਂ) ਹੋਣਗੀਆਂ ਜੋ - 1,275 ਰੁਪਏ, 1,525 ਰੁਪਏ,1,750 ਰੁਪਏ ਅਤੇ 1,725 ਰੁਪਏ ਦੀਆਂ ਹਨ। ਉਥੇ ਹੀ ਨੋ-ਕਾਸਟ ਈ.ਐੱਮ.ਆਈ. ਤਹਿਤ ਆਈਟੈੱਲ ਏ48, ਵਿਜ਼ਨ 1 ਪ੍ਰੋ ਅਤੇ ਵਿਜ਼ਨ 1 (3 ਜੀ.ਬੀ.) 299 ਰੁਪਏ ਦੀ ਪ੍ਰੋਸੈਸਿੰਗ ਫੀਸ ਅਤੇ 1,220 ਰੁਪਏ, 13,80 ਰੁਪਏ ਅਤੇ 1,400 ਰੁਪਏ ਦੀ ਡਾਊਨ ਪੇਮੈਂਟ ’ਤੇ ਖ਼ਰੀਦੇ ਜਾ ਸਕਦੇ ਹਨ। 

ਇਹ ਵੀ ਪੜ੍ਹੋ– ਮੋਟੋਰੋਲਾ ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 9,999 ਰੁਪਏ

ਨਵੇਂ ਆਫਰ ’ਤੇ ਟ੍ਰਾਂਸੀਆਨ ਇੰਡੀਆ ਦੇ ਸੀ.ਈ.ਓ. ਅਰੀਜੀਤ ਤਾਲਾਪਾਤਰਾ ਨੇ ਕਿਹਾ ਕਿ ਕੋਰੋਨਾ ਦੌਰਾਨ ਸਮਾਰਟਫੋਨ ਦੇ ਇਸਤੇਮਾਲ ’ਚ ਬਹੁਤ ਵਾਧਾ ਹੋਇਆ ਹੈ, ਇਸ ਤੋਂ ਪਤਾ ਚਲਦਾ ਹੈ ਕਿ ਕਿਫਾਇਤੀ ਸਮਾਰਟਫੋਨ ਤਕ ਆਸਾਨ ਪਹੁੰਚ ਦੀ ਲੋੜ ਹੈ। ਇਸ ਸਾਂਝੇਦਾਰੀ ਦੇ ਫਲਸਰੂਪ ਛੋਟੇ ਸ਼ਹਿਰਾਂ ’ਚ ਰਹਿਣ ਵਾਲੇ ਸਾਡੇ ਉਨ੍ਹਾਂ ਗਾਹਕਾਂ ਨੂੰ ਸੁਵਿਧਾ ਮਿਲੇਗੀ ਜਿਨ੍ਹਾਂ ਨੂੰ ਸਮਾਰਟਫੋਨ ਦੀ ਲੋੜ ਹੈ।


Rakesh

Content Editor

Related News