ਇਸ ਰੰਗ ''ਚ ਲਾਂਚ ਹੋਵੇਗਾ ਯੂ ਯੂਰੇਕਾ ਸਮਾਰਟਫੋਨ

Thursday, May 04, 2017 - 07:56 PM (IST)

ਇਸ ਰੰਗ ''ਚ ਲਾਂਚ ਹੋਵੇਗਾ ਯੂ ਯੂਰੇਕਾ ਸਮਾਰਟਫੋਨ

ਜਲਧੰਰ—ਮਾਈਕਰੋਮੈਕਸ ਨੇ ਆਪਣੇ ਪੁਰਾਣੇ ਸਮਾਰਟਫੋਨ ਯੂ ਯੂਰੇਕਾ ਦਾ ਬਲੈਕ ਰੰਗ ਲਾਂਚ ਕੀਤੇ ਜਾਉਣ ਦਾ ਐਲਾਨ ਕੀਤਾ ਹੈ। ਕਰੀਬ ਢਾਈ ਸਾਲ ਪਹਿਲੇ ਲਾਂਚ ਹੋਏ ਮਾਈਕਰੋਮੈਕਸ ਯੂ ਯੂਰੇਕਾ ਸਮਾਰਟਫੋਨ ਨੂੰ 8,999 ਰੁਪਏ ''ਚ ਲਾਂਚ ਕੀਤਾ ਗਿਆ ਸੀ। ਯੂ ਯੂਰੇਕਾ ਸਮਾਰਟਫੋਨ Cyanogen OS ''ਤੇ ਚੱਲਦਾ ਹੈ। ਮਾਈਕਰੋਮੈਕਸ ਨੇ ਆਪਣੇ Twitter ਅਕਾਊਂਟ ''ਤੇ ਇਕ ਤਸਵੀਰ ਪੋਸਟ ਕੀਤੀ ਹੈ। ਜਿਸ ''ਤੇ ਯੂਰੇਕਾ ਲਿਖਿਆ ਹੋਇਆ ਹੈ। ਇਸ ਦੇ ਇਲਾਵਾ ਇਸ ਤਸਵੀਰ ''ਤੇ ਲਿਖਿਆ ਹੈ ''ਕਾਲਾ ਨੇਵਰ ਗੋਜ਼ ਆਊਟ ਆਫ ਸਟਾਈਲ''। ਇਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਆਪਣੇ ਬੇਹਦ ਸਫਲ ਸਮਾਰਟਫੋਨ ਯੂ ਯੂਰੇਕਾ ਦੇ ਬਲੈਕ ਰੰਗ ਦੇ ਰੂਪ ''ਚ ਲਾਂਚ ਕਰ ਸਕਦੀ ਹੈ। 
ਮਾਈਕਰੋਮੈਕਸ ਦਾ ਯੂਰੇਕਾ ਸਮਾਰਟਫੋਨ ਡਿਊਲ-ਸਿਮ ਸਪੋਰਟ ਨਾਲ ਆਉਂਦਾ ਹੈ। ਇਸ ''ਚ 5 ਇੰਚ HD (720*1280 ਪਿਕਸਲ) ਆਈ.ਪੀ.ਐਸ. ਡਿਸਪਲੇ ਹੈ। ਸਕਰੀਨ ਦੀ ਪਿਕਸਲ ਡੇਨਸਿਟੀ 267 ਪੀ.ਪੀ.ਆਈ. ਹੈ। ਇਹ ਸਮਾਰਟਫੋਨ 4 ਜੀ ਐਲ.ਟੀ.ਈ. ਸਪੋਰਟ ਕਰਦਾ ਹੈ।
ਫੋਨ ''ਚ 64 ਬਿਟ 1.5 ਗੀਗਾਹਟਰਜ਼ Octa-Core ਸਨੈਪਡਰੈਗਨ 615 ਪ੍ਰੋਸੇਸਰ ( msm8939) ਹੈ। ਗਰਾਫਿਕਸ ਲਈ ਏਡਰੇਨੋ 405 GPU ਹੈ। ਫੋਨ ''ਚ 2 ਜੀ.ਬੀ. ਹੈ। ਯੂ.ਯੂਰੇਕਾ ''ਚ 13 ਮੈਗਾਪਿਕਸਲ ਸੋਨੀ ਏਗਜ਼ਾੱਮਰ CMOS ਸੇਂਸਰ ਰਿਅਰ ਆਕਟਾਕੋਰਸ ਕੈਮਰਾ ਹੈ। ਜੋ ਅਪਚਰਰ ਐਫ/2.2 ਅਤੇ ਫਲੈਸ਼ ਨਾਲ ਆਊਂਦਾ ਹੈ। ਇਸ ਫੋਨ ''ਚ 5 ਮੈਗਾਪਿਕਸਲ ਦਾ ਫੰਰਟ ਫਿਕਸਡ ਫੋਕਸ ਕੈਮਰਾ ਹੈ। 
ਯੂ ਯੂਰੇਕਾ ਸਮਾਰਟਫੋਨ ''ਚ 16 ਜੀ.ਬੀ. ਇੰਨਬਿਲਟ ਸਟੋਰੇਜ ਹੈ, ਜਿਸ ਨੂੰ Microsd Card ਜਰੀਏ (32ਜੀ.ਬੀ) ਤੱਕ ਵੱਧਾਇਆ ਜਾ ਸਕਦਾ ਹੈ। ਫੋਨ ''ਚ 2500 MAAH ਦੀ ਲੀਥਿਅਮ-ਪਾੱਲੀਮਰ ਬੈਟਰੀ ਹੈ। ਫੋਨ ਦਾ ਡਾਈਮੈਂਸ਼ਨ 154.8*78*8.8 ਮਿਲੀਮੀਟਰ ਹੈ। ਕੁਨੈਕਟੀਵਿਟੀ ਲਈ Bluetooth 4.0, ਮਾਇਕਰੋ USB, Wifi 802.11 ਬੀ/ਜੀ/ਐਨ ਤੱਕ 3.5 MM ਆਡਿਓ ਜੈਕ ਹੈ। ਇਸ ਦੇ ਇਲਾਵਾ ਏਕਸੀਲੇਰੋਮੀਟਰ, ਪ੍ਰਾੱਕਸੀਮਿਟੀ ਸੇਂਸਰ, ਏਮਬੀਯੰਟ ਲਾਈਟ ਅਤੇ ਜਾਇਰੋਸਕੋਪ ਵੀ ਹੈ। 


Related News