ਚੰਗੀ ਸ਼ੁਰੂਆਤ ਹੈ ਲੈਪਟਾਪਸ ਨੂੰ ਟੈਬਲੇਟਸ ਨਾਲ ਰਿਪਲੇਸ ਕਰਨ ਦੀ

Saturday, Apr 09, 2016 - 10:21 AM (IST)

ਚੰਗੀ ਸ਼ੁਰੂਆਤ ਹੈ ਲੈਪਟਾਪਸ ਨੂੰ ਟੈਬਲੇਟਸ ਨਾਲ ਰਿਪਲੇਸ ਕਰਨ ਦੀ
9.7 ਇੰਚ ਵਾਲਾ ਆਈਪੈਡ ਪ੍ਰੋ
ਜਲੰਧਰ : ਲੈਪਟਾਪ ਅਤੇ ਡੈਸਕਟਾਪ ਦੀ ਵਿਕਰੀ ਘੱਟ ਹੋ ਰਹੀ ਹੈ ਅਤੇ ਲੋਕ ਕੰਪਿਊਟਰ ਉੱਤੇ ਹੋਣ ਵਾਲੇ ਰੋਜ਼ਾਨਾ ਦੇ ਕੰਮਾਂ ਲਈ ਟੈਬਲੇਟਸ ਅਤੇ ਸਮਾਰਟ ਫੋਨਸ ਦਾ ਇਸਤੇਮਾਲ ਜ਼ਿਆਦਾ ਕਰਨ ਲੱਗੇ ਹਨ । ਹੁਣ ਤਾਂ ਕਈ ਟੈੱਕ ਕੰਪਨੀਆਂ ਦਾ ਫੋਕਸ ਇਸ ਗੱਲ ''ਤੇ ਹੈ ਕਿ ਅਜਿਹੇ ਡਿਵਾਈਸ ਨੂੰ ਬਣਾਇਆ ਜਾਵੇ ਜੋ ਟੈਬਲੇਟ ਦੇ ਨਾਲ ਕੰਪਿਊਟਰ ''ਤੇ ਹੋਣ ਵਾਲੇ ਕੰਮ ਵੀ ਕਰੇ ਸਕਨ । ਮਾਈਕ੍ਰੋਸਾਫਟ ਅਤੇ ਐਪਲ ਵਰਗੀਆਂ ਵੱਡੀਆਂ ਕੰਪਨੀਆਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਕਿ ਤੁਹਾਡੇ ਬੈਗ ਵਿਚ ਲੈਪਟਾਪ ਦੀ ਥਾਂ ਉਨ੍ਹਾਂ ਦੇ ਟੈਬਲੇਟਸ ਨੂੰ ਜਗ੍ਹਾ ਦੇ ਸਕਣ ਲੇਕਿਨ ਕੀ ਸੱਚ ਵਿਚ ਇਹ ਡਿਵਾਈਸਿਜ਼ ਲੈਪਟਾਪ ਨੂੰ ਰਿਪਲੇਸ ਕਰਦੇ ਹਨ  :  
 
ਲੈਪਟਾਪ ਨੂੰ ਰਿਪਲੇਸ ਕਰਨ ਵਾਲਾ ਐਪਲ ਦਾ ਲੇਟੈਸਟ ਆਈਪੈਡ ਪ੍ਰੋ । ਇਹ 9.7 ਇੰਚ ਵਾਲੀ ਬੇਹੱਦ ਅਮੇਜ਼ਿੰਗ ਮਸ਼ੀਨ (ਸ਼ੁਰੂਆਤੀ ਕੀਮਤ 49, 900 ਰੁਪਏ) ਹੈ ਜੋ ਆਈਪੈਡ ਪ੍ਰੋ 12.9 ਇੰਚ ਵਾਲੇ ਵਰਜ਼ਨ ਤੋਂ ਸਸਤਾ ਹੈ । ਇਸ ਵਿਚ ਐਪਲ ਪੈਂਸਿਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਚਿੱਤਰਕਾਰੀ ਅਤੇ ਫੋਟੋ-ਐਡੀਟਿੰਗ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਸਪੈਸ਼ਲ ਫੋਟੋਸ਼ਾਪ ਐਪਸ ਆਦਿ ਵੀ ਦਿੱਤੇ ਗਏ ਹਨ । ਐਪਲ ਇਸ ਨਾਲ ਫੋਲਡ ਹੋਣ ਵਾਲੇ ਕੀ-ਬੋਰਡ ਦੀ ਪੇਸ਼ਕਸ਼ ਵੀ ਕਰਦਾ ਹੈ, ਜੋ ਵਧੀਆ ਵਿਕਲਪ ਤਾਂ ਹੈ ਲੇਕਿਨ ਛੋਟਾ ਹੋਣ ਦੇ ਕਾਰਨ ਇਸ ਨਾਲ ਟਾਈਪ ਕਰਨਾ ਮੁਸ਼ਕਲ ਹੈ । ਟੈੱਕ ਇਨਸਾਈਡਰ ਦੇ ਰੀਵਿਊ ਵਿਚ ਕਿਹਾ ਗਿਆ ਹੈ ਕਿ ਕੁਝ ਦੇਰ ਇਸਤੇਮਾਲ ਕਰਨ ''ਤੇ ਹੱਥ ਦੁਖਣ ਲਗਦੇ ਹਨ । 
 
ਹੁਣ ਇਹ ਸਵਲ ਖੜ੍ਹਾ ਹੁੰਦਾ ਹੈ ਕਿ ਇਹ ਆਈ ਪੈਡ ਆਈ. ਓ. ਐੱਸ. ''ਤੇ ਚੱਲਦਾ ਹੈ ਅਤੇ ਜੇਕਰ ਐਪਲ ਅਜਿਹਾ ਟੈਬਲੇਟ ਡਿਵਾਈਸ ਬਣਾਉਣਾ ਚਾਹੁੰਦਾ ਸੀ ਜੋ ਲੈਪਟਾਪ ਨੂੰ ਰਿਪਲੇਸ ਕਰ ਸਕੇ ਤਾਂ ਆਪਣੇ ਪੀ. ਸੀ. ਆਪ੍ਰੇਟਿੰਗ ਸਿਸਟਮ ਓ. ਐੱਸ. ਐੱਕਸ ਦਾ ਇਸਤੇਮਾਲ ਕਿਉਂ ਨਹੀਂ ਕੀਤਾ। ਇਸ ਵਿਚ ਡੈਸਕਟਾਪ ਜਿਹੇ ਐਪਸ ਅਡੋਬ ਕ੍ਰਿਏਟਿਵ ਸੂਟ, ਆਫਿਸ ਦਾ ਫੁਲ ਵਰਜ਼ਨ ਦਿੱਤਾ ਗਿਆ ਹੈ ਲੇਕਿਨ ਇਹ ਮੰਨਣਾ ਮੁਸ਼ਕਲ ਹੈ ਕਿ ਆਈਪੈਡ ਪ੍ਰੋ ਲੈਪਟਾਪ ਨੂੰ ਰਿਪਲੇਸ ਕਰ ਸਕਦਾ ਹੈ।

12.9 ਇੰਚ ਵਾਲਾ ਆਈਪੈਡ ਪ੍ਰੋ
ਪਹਿਲਾ ਆਈ. ਓ. ਐੱਸ. ਡਿਵਾਈਸ ਜਿਸ ਨੂੰ ਲੈਪਟਾਪ ਨਾਲ ਰਿਪਲੇਸ ਕਰਨ ਲਈ ਬਣਾਇਆ ਗਿਆ ਸੀ । ਇਹ ਵੀ 9.7 ਇੰਚ ਵਾਲੇ ਆਈਪੈਡ ਪ੍ਰੋ ਵਰਗਾ ਹੀ ਹੈ ਹਾਲਾਂਕਿ ਇਸ ਵਿਚ ਕੁੱਝ ਫਰਕ ਰੱਖਿਆ ਗਿਆ ਹੈ । ਇਸ ਵਿਚ ਵੱਡੀ ਡਿਸਪਲੇ (12.9 ਇੰਚ) ਹੈ ਅਤੇ ਕੀ-ਬੋਰਡ ਵੱਡਾ ਹੈ ਜਿਸ ਦੇ ਨਾਲ ਹੱਥ ਘੱਟ ਦੁਖਦੇ ਹਨ । ਇਸ ਨੂੰ ਖਰੀਦਣ ਦੇ ਵੀ ਦੋ ਹੀ ਕਾਰਨ ਹੋ ਸਕਦੇ ਹਨ ਜਾਂ ਤਾਂ ਵੈੱਬ ਬ੍ਰਾਊਜ਼ਿੰਗ ਕਰਨਾ ਜਾਂ ਫਿਰ ਸਟ੍ਰੀਮਿੰਗ ਆਦਿ । ਜੇਕਰ ਤੁਸੀਂ ਆਮ ਇੰਟਰਨੈੱਟ ਯੂਜ਼ਰ ਹੋ ਤਾਂ ਵੱਡੀ ਸਕ੍ਰੀਨ ਚੰਗੀ ਹੈ । 12.9 ਇੰਚ ਵਾਲੇ ਆਈਪੈਡ ਪ੍ਰੋ ਦੀ ਸ਼ੁਰੂਆਤੀ ਵੇਰੀਅੰਟ (ਵਾਈ-ਫਾਈ) ਦੀ ਕੀਮਤ 63,990 ਰੁਪਏ ਹੈ, ਜੋ ਕਈ ਵਧੀਆ ਲੈਪਟਾਪਸ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੈ ।
 
ਸੈਮਸੰਗ ਗੈਲੇਕਸੀ ਟੈਬ ਪ੍ਰੋ ਐੱਸ
ਇਸ ਲਿਸਟ ਵਿਚ ਗਲੈਕਸੀ ਟੈਬ ਪ੍ਰੋ ਐੱਸ ਵਿੰਡੋਜ਼ 10 ''ਤੇ ਚੱਲਣ ਵਾਲਾ ਵਧੀਆ ਡਿਵਾਈਸ ਹੈ। ਇਹ ਲੈਪਟਾਪ ਨੂੰ ਰਿਪਲੇਸ ਕਰਨ ਵਾਲਾ ਅਜਿਹਾ ਟੈਬਲੇਟ ਹੈ, ਜਿਸ ਦਾ ਡਿਜ਼ਾਈਨ ਨਾ ਤਾਂ ਜ਼ਿਆਦਾ ਛੋਟਾ ਹੈ ਅਤੇ ਨਾ ਹੀ ਬਹੁਤ ਵੱਡਾ ਹੈ । ਟੈਬ ਪ੍ਰੋ ਐੱਸ ਵਿਚ ਇੰਟੇਲ ਐੱਮ 3 ਪ੍ਰੋਸੈਸਰ, 4 ਜੀ. ਬੀ.  ਰੈਮ ਅਤੇ 128 ਜੀ. ਬੀ. ਦੀ ਸਟੋਰੇਜ ਦਿੱਤੀ ਗਈ ਹੈ । ਫਿਲਹਾਲ ਇਹ ਡਿਵਾਈਸ ਸੈਮਸੰਗ ਇੰਡਿਆ ਦੀ ਵੈੱਬਸਾਈਟ ''ਤੇ ਉਪਲੱਬਧ ਨਹੀਂ ਹੈ ਲੇਕਿਨ ਇਸ ਦੀ ਕੀਮਤ ਸਰਫੇਸ 4 ਤੋਂ ਘੱਟ ਹੀ ਹੋਵੇਗੀ ਅਤੇ ਅਜਿਹੇ ਫੀਚਰਜ਼ ਦੇ ਨਾਲ ਇਹ ਗੇਮ ਖੇਡਣ ਲਈ ਵੀ ਵਧੀਆ ਹੈ ।  
ਇਸ ਡਿਵਾਈਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਕ ਹੀ ਸਮੇਂ ਵਿਚ ਟੈਬਲੇਟ ਅਤੇ ਲੈਪਟਾਪ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸ ਦਾ ਕੀ-ਬੋਰਡ ਵੱਡਾ ਹੋਣ ਦੇ ਕਾਰਨ ਇਸਤੇਮਾਲ ਕਰਨ ਵਿਚ ਆਸਾਨ ਹੈ । ਇਸ ਦੇ ਇਲਾਵਾ ਕੀ-ਬੋਰਡ ਨੂੰ ਪਿੱਛੇ ਦੀ ਤਰਫ ਫੋਲਡ ਵੀ ਕੀਤਾ ਜਾ ਸਕਦਾ ਹੈ ।
 


ਮਾਈਕ੍ਰੋਸਾਫਟ ਸਰਫੇਸ ਪ੍ਰੋ 4
ਜਿਥੋਂ ਤੱਕ ਟੈਬਲੇਟ ਨਾਲ ਲੈਪਟਾਪ ਦੇ ਰਿਪਲੇਸ ਕਰਨ ਦੀ ਗੱਲ ਹੈ ਤਾਂ ਇਹ ਡਿਵਾਈਸ ਬਾਖੂਬੀ ਇਹ ਕੰਮ ਕਰਦਾ ਹੈ ।  ਇਸ ਵਿਚ ਐਪਲ ਪੈਂਸਿਲ ਦੀ ਤਰ੍ਹਾਂ ਸਰਫੇਸ ਪੈੱਨ, ਅਡੋਬ ਫੋਟੋਸ਼ਾਪ ਅਤੇ ਲਾਈਟਰੂਮ ਦਾ ਫੁਲ ਵਰਜ਼ਨ ਅਤੇ ਬਿਹਤਰ ਪ੍ਰਤੀਕਿਰਿਆ ਦੇਣ ਵਾਲਾ ਟਚਪੈਡ ਦਿੱਤਾ ਗਿਆ ਹੈ ।  
 
ਵਿੰਡੋਜ਼ 10 ''ਤੇ ਚੱਲਣ ਕਰਕੇ ਇਹ ਪੀ. ਸੀ. ਦੇ ਇਲਾਵਾ ਟੈਬਲੇਟ ਦੇ ਐਪਸ ਨੂੰ ਵੀ ਸੁਪੋਰਟ ਕਰਦਾ ਹੈ ਲੇਕਿਨ ਆਈ. ਓ. ਐੱਸ. ਸਟੋਰ ਅਜਿਹਾ ਨਹੀਂ ਹੈ । ਇਸ ਦੇ ਇਲਾਵਾ 12.3 ਇੰਚ ਦੀ ਟਚ ਸਕ੍ਰੀਨ ਵੀ ਛੋਟੀ ਨਹੀਂ ਹੈ। ਸਰਫੇਸ ਪ੍ਰੋ 4 ਵਿਚ 128 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ ਮਿਲਦੀ ਹੈ । ਇੰਟੈਲ ਕੋਰ ਐੱਮ ਪ੍ਰੋਸੈਸਰ ''ਤੇ ਚੱਲਣ ਵਾਲੇ ਇਸ ਡਿਵਾਈਸ ਦੇ ਸ਼ੁਰੂਆਤੀ ਵੇਰੀਅੰਟ ਦੀ ਕੀਮਤ 89,990 ਰੁਪਏ ਹੈ । ਇਸ ਦੇ ਇਲਾਵਾ ਵੀਡੀਓ ਗੇਮ ਖੇਡਣ ਅਤੇ ਅਡੋਬ ਕ੍ਰੀਏਟਿਵ ਸੂਟ ਯੂਜ਼ਰਸ ਲਈ ਇੰਟੇਲ ਆਈ-7 ਅਤੇ 16 ਜੀ. ਬੀ. ਰੈਮ ਵਾਲਾ ਆਪਸ਼ਨ ਵੀ ਉਪਲੱਬਧ ਹੈ।  
ਇਸ ਵਿਚ ਕੋਈ ਸ਼ਕ ਨਹੀਂ ਹੈ ਕਿ ਇਹ ਟੈਬਲੇਟ ਲੈਪਟਾਪ ਨੂੰ ਰਿਪਲੇਸ ਕਰ ਸਕਦਾ ਹੈ ਲੇਕਿਨ ਇੰਨੀ ਜ਼ਿਆਦਾ ਕੀਮਤ ਹੋਣਾ ਇਸ ਨੂੰ ਖਰੀਦਣ ਵਾਲਿਆਂ ਦੇ ਮਨ ਵਿਚ ਨਾਕਾਰਾਤਮਕ ਸੋਚ ਲਿਆ ਸਕਦਾ ਹੈ ।  

Related News