ਫਰਜ਼ੀ ਹੈ ਇਸਰੋ ਦਾ ਇਹ ਅਕਾਊਂਟ, ਅਸਲੀ ਸਮਝ ਕੇ ਹਜ਼ਾਰਾਂ ਲੋਕ ਕਰ ਰਹੇ ਫਾਲੋ
Tuesday, Aug 29, 2023 - 06:53 PM (IST)
ਗੈਜੇਟ ਡੈਸਕ- ਚੰਦਰਯਾਨ-3 ਦੀ ਸਫਲਤਾ ਨੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੀ ਲੋਕਪ੍ਰਿਯਤਾ ਨੂੰ ਦੇਸ਼ ਦੀ ਗਲੀ-ਗਲੀ ਅਤੇ ਪੂਰੀ ਦੁਨੀਆ 'ਚ ਪਹੁੰਚਾਇਆ ਦਿੱਤਾ ਹੈ। ਇਸਰੋ ਨੇ ਹਾਲ ਹੀ 'ਚ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਲੈਂਡ ਕੀਤਾ ਹੈ। ਇਸ ਸਫਲਤਾ ਦੇ ਨਾਲ ਹੀ ਭਾਰਤ, ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਚੰਦਰਯਾਨ ਦੀ ਸਫਲਤਾ ਦੇ ਨਾਲ ਕਈ ਰਿਾਰਡ ਬਣਾਏ। 23 ਅਗਸਤ ਨੂੰ ਚੰਦਰਯਾਨ-3 ਦੀ ਲੈਂਡਿੰਗ ਦੀ ਲਾਈਵ ਸਟਰੀਮਿੰਗ ਨੇ ਯੂਟਿਊਬ 'ਤੇ ਸਾਰੇ ਰਿਕਾਰਡ ਤੋੜ ਦਿੱਤੇ। ਲਾਈਵ ਸਟਰੀਮਿੰਗ ਦੌਰਾਨ ਇਸਰੋ ਦਾ ਚੈਨਲ ਦੁਨੀਆ 'ਚ ਸਭ ਤੋਂ ਜ਼ਿਆਦਾ ਲਾਈਵ ਦੇਖਿਆ ਜਾਣ ਵਾਲਾ ਯੂਟਿਊਬ ਚੈਨਲ ਬਣ ਗਿਆ ਹੈ। ਚੰਦਰਯਾਨ-3 ਦੀ ਲੈਂਡਿੰਗ ਦੌਰਾਨ ਇਸਰੋ ਦੇ ਯੂਟਿਊਬ ਚੈਨਲ 'ਤੇ ਲਾਈਵ ਈਵੈੰਟ ਨੂੰ ਕਰੀਬ 82 ਲੱਖ ਲੋਕ ਲਾਈਵ ਦੇਖ ਰਹੇ ਸਨ।
ਇਹ ਵੀ ਪੜ੍ਹੋ– RIL AGM 2023: ਮੁਕੇਸ਼ ਅੰਬਾਨੀ ਨੇ ਕੀਤਾ ਏਅਰ ਫਾਈਬਰ ਦਾ ਐਲਾਨ, ਇਸ ਦਿਨ ਹੋਵੇਗੀ ਲਾਂਚਿੰਗ
ਹੁਣ ਇਸਰੋ ਦੇ ਨਾਂ ਦਾ ਲੋਕ ਗਲਤ ਇਸਤੇਮਾਵ ਵੀ ਕਰਨ ਲੱਗੇ ਹਨ। ਇਸਰੋ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਫਰਜ਼ੀ ਅਕਾਊਂਟ ਬਣਾਏ ਜਾ ਰਹੇ ਹਨ। ਇਸਰੋ ਦੇ ਨਾਂ ਨਾਲ ਇੰਸਟਾਗ੍ਰਾਮ 'ਤੇ ਇਕ ਅਕਾਊਂਟ ਹੈ ਜਿਸਦੇ ਫਾਲੋਅਰਜ਼, ਇਸਰੋ ਦੇ ਅਸਲੀ ਅਕਾਊਂਟ ਨਾਲੋਂ ਕਿਤੇ ਜ਼ਿਆਦਾ ਹਨ।
ਟਵਿਟਰ ਜਿਸਨੂੰ ਹੁਣ ਐਕਸ ਕਿਹਾ ਜਾ ਰਿਹਾ ਹੈ, ਇਥੇ ਵੀ ਇਹੀ ਹਾਲ ਹੈ। ਐਕਸ 'ਤੇ ਵੀ ਇਸਰੋ ਦੇ ਨਾਂ ਨਾਲ ਇਕ ਅਕਾਊਂਟ ਹੈ ਜੋ ਕਿ ਪੈਰੋਟੀ ਜਾਂ ਫਰਜ਼ੀ ਅਕਾਊਂਟ ਹੈ। ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸ ਫਰਜ਼ੀ ਅਕਾਊਂਟ ਦੇ ਫਾਲੋਅਰਜ਼ ਤੇਜ਼ੀ ਨਾਲ ਵੱਧ ਰਹੇ ਹਨ।
ਇਸਰੋ ਦੇ ਨਾਂ ਦੇ ਇਸ ਫਰਜ਼ੀ ਅਕਾਊਂਟ ਦਾ ਹੈਂਡਲ @ISROSpaceflight ਹੈ। ਇਸ ਅਕਾਊਂਟ ਤੋਂ ਇਕ ਪੋਸਟ ਕੀਤੀ ਗਈ ਹੈ ਜਿਸ ਵਿਚ 50 ਹਜ਼ਾਰ ਫਾਲੋਅਰਜ਼ ਪੂਰੇ ਹੋਣ 'ਤੇ ਫਾਲੋਅਰਜ਼ ਦਾ ਧੰਨਵਾਦ ਕੀਤਾ ਗਿਆ ਹੈ। ਇਸ ਅਕਾਊਂਟ ਦੇ ਡਿਸਕ੍ਰਿਪਸ਼ਨ 'ਚ ਸਾਫਤੌਰ 'ਤੇ ਲਿਖਿਆ ਹੈ ਕਿ ਇਹ ਇਸਰੋ ਦਾ ਅਧਿਕਾਰਤ ਅਕਾਊਂਟ ਨਹੀਂ ਹੈ, ਇਸਦੇ ਬਾਵਜੂਦ ਲੋਕ ਇਸਨੂੰ ਫਾਲੋ ਕਰ ਰਹੇ ਹਨ। ਦੱਸ ਦੇਈਏ ਕਿ ਇਸਰੋ ਦੇ ਅਸਲੀ ਅਤੇ ਅਧਿਕਾਰਤ ਅਕਾਊਂਟ 'ਤੇ 6.9 ਮਿਲੀਅਨ ਫਾਲੋਅਰਜ਼ ਹਨ ਅਤੇ ਇਸਦਾ ਹੈਂਡਲ @isro ਹੈ।
ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8