ਖੁਫੀਆ ਸਾਫ਼ਟਵੇਅਰ ਪੈਗਾਸਸ ਬਣਾਉਣ ਵਾਲੀ ਕੰਪਨੀ ਐੱਨ. ਐੱਸ. ਓ. ਦੇ ਮੁਖੀ ਦਾ ਅਸਤੀਫ਼ਾ

Monday, Aug 22, 2022 - 03:53 PM (IST)

ਖੁਫੀਆ ਸਾਫ਼ਟਵੇਅਰ ਪੈਗਾਸਸ ਬਣਾਉਣ ਵਾਲੀ ਕੰਪਨੀ ਐੱਨ. ਐੱਸ. ਓ. ਦੇ ਮੁਖੀ ਦਾ ਅਸਤੀਫ਼ਾ

ਯੇਰੂਸ਼ਲਮ (ਭਾਸ਼ਾ)– ਇਸਰਾਈਲੀ ਖੁਫੀਆ ਸਾਫਟਵੇਅਰ ਨਿਰਮਾਤਾ ਕੰਪਨੀ ਐੱਨ. ਐੱਸ. ਓ. ਦੇ ਮੁੱਖ ਕਾਰਜਪਾਲਕ ਅਧਿਕਾਰੀ ਸ਼ਲੇਵ ਹੁਲੀਓ ਨੇ ਕੰਪਨੀ ਦੇ ਪੁਨਰਗਠਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਕੰਪਨੀ ਦੇ ਚੀਫ ਅਪਰੇਟਿੰਗ ਅਧਿਕਾਰੀ ਯਾਰੋਨ ਸ਼ੋਹਾਤ ਫਰਮ ਦਾ ਕੰਮਕਾਜ ਅਤੇ ਪ੍ਰਬੰਧ ਦੇਖਣਗੇ। ਐੱਨ. ਐੱਸ. ਓ. ਅਪੇਨ ਫ਼ੋਨ ਨਿਗਰਾਨੀ ਖੁਫ਼ੀਆ ਸਾਫ਼ਟਵੇਅਰ ਪੈਗਾਸਸ ਅਤੇ ਉਸ ਦੇ ਗਾਹਕਾਂ ਵੱਲੋਂ ਉਸ ਦੇ ਗਲਤ ਇਸਤੇਮਾਲ ਨੂੰ ਲੈ ਕੇ ਕਾਫੀ ਚਰਚਾ ਵਿਚ ਰਹੀ ਹੈ। 

ਪਿਛਲੇ ਸਾਲ ਅਮਰੀਕਾ ਨੇ ਕੰਪਨੀ ’ਤੇ ਰੋਕ ਲਾ ਦਿੱਤੀ ਸੀ ਅਤੇ ਕਿਹਾ ਸੀ ਕਿ ਐੱਨ. ਐੱਸ. ਓ. ਦੇ ਸਾਫਟਵੇਅਰ ਨਾਲ ਅੰਤਰਰਾਸ਼ਟਰੀ ਪੱਧਰ ਤੇ ਦਮਨਕਾਰੀ ਕਾਰਜ ਕੀਤੇ ਜਾ ਰਹੇ ਹਨ ਕੰਪਨੀ ਨੇ ਅਜਿਹੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ।


author

Rakesh

Content Editor

Related News