IS ਦੀ ਨਵੀਂ ਐਪ ਦਵੇਗੀ ਬੱਚਿਆਂ ਨੂੰ ਜਿਹਾਦ ਦੀ ਸਿੱਖਿਆ

Friday, May 13, 2016 - 12:08 PM (IST)

IS ਦੀ ਨਵੀਂ ਐਪ ਦਵੇਗੀ ਬੱਚਿਆਂ ਨੂੰ ਜਿਹਾਦ ਦੀ ਸਿੱਖਿਆ
ਜਲੰਧਰ-ਇਸਲਾਮਿਕ ਸਟੇਟ (9S) ਨੇ ਜਿਹਾਦ ਨੂੰ ਲੈ ਕੇ ਹੁਣ ਤੱਕ ਕਈ ਤਰ੍ਹਾਂ ਦੀਆਂ ਤਕਨੀਕਾਂ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਦੀ ਸੰਖਿਆ ਵੱਧਦੀ ਜਾਂਦੀ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਆਪਣੀ ਫੌਜ ''ਚ ਸ਼ਾਮਿਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ। ਹੁਣ ਇਸਲਾਮਿਕ ਸਟੇਟ ਬੱਚਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ। ਹਾਲ ਹੀ ''ਚ ਆਈ.ਐੱਸ. ਵੱਲੋਂ ਬੱਚਿਆਂ ਲਈ ਇਕ ਮੋਬਾਇਲ ਐਪ ਲਾਂਚ ਕੀਤੀ ਗਈ ਹੈ ਜਿਸ ''ਚ ਬੱਚਿਆਂ ਨੂੰ ਜਿਹਾਦ ਦੀ ਸਿੱਖਿਆ ਦਿੱਤੀ ਗਈ ਹੈ। 
 
ਇਸ ਐਪ ਨਾਲ ਬੱਚਿਆਂ ਨੂੰ ਅਰਬੀ ਸ਼ਬਦਾਂ ਅਤੇ ਸ਼ਬਦਾਵਲੀ ਨੂੰ ਸਿਖਾਉਣ ਲਈ ਜਿਹਾਦੀ ਥੀਮਜ਼ ਦੇ ਨਾਲ-ਨਾਲ ਗਨ, ਟੈਂਕ ਅਤੇ ਰਾਕਿਟ ਵਰਗੇ ਸ਼ਬਦ ਵੀ ਸ਼ਾਮਿਲ ਕੀਤੇ ਗਏ ਹਨ। ਇਕ ਰਿਪੋਰਟ ਅਨੁਸਾਰ ਆਈ.ਐੱਸ. ਦੀ ਲਾਇਬ੍ਰੇਰੀ ਆਫ ਜ਼ੀਲ ਵੱਲੋਂ ਇਕ ਐਪਲੀਕੇਸ਼ਨ ਨੂੰ ਰੀਲੀਜ਼ ਕੀਤਾ ਗਿਆ ਹੈ ਜਿਸ ਨੂੰ ਹਰੂਫ ਨਾਂ ਦਿੱਤਾ ਗਿਆ ਹੈ। ਇਸ ਨਾਲ ਬੱਚਿਆਂ ਲਈ ਐਂਡ੍ਰਾਇਡ ਡਿਵਾਈਸ ''ਤੇ ਅਰਬੀ ਸ਼ਬਦ ਦੀ ਸਿੱਖਿਆ ਦਿੱਤੀ ਗਈ ਹੈ। ਇਸ ਐਪਲੀਕੇਸ਼ਨ ਨੂੰ ਆਈ.ਐੱਸ. ਦੇ ਟੈਲੀਗ੍ਰਾਮ ਚੈਨਲ ਦੁਆਰਾ ਜਾਰੀ ਕੀਤਾ ਗਿਆ ਸੀ। ਇਹ ਐਪਲੀਕੇਸ਼ਨ ਆਈ.ਐੱਸ. ਦੀ ਕੋਈ ਪਹਿਲੀ ਐਪਲੀਕੇਸ਼ਨ ਨਹੀਂ ਹੈ ਪਰ ਬੱਚਿਆਂ ਲਈ ਇਹ ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਐਪਲੀਕੇਸ਼ਨ ਹੈ।

Related News