ਮੰਨੀ ਗਲਤੀ: ਸ਼ਿਓਮੀ ਦੇ ਹੈਂਡਸੈੱਟਸ 'ਚ ਨਹੀਂ ਚੱਲ ਰਿਹਾ ਹੈ WhatsApp

01/18/2018 10:33:40 AM

ਜਲੰਧਰ- ਇਸ ਹਫਤੇ ਕੁਝ WhatsApp ਯੂਜ਼ਰਸ ਵੱਲੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਆਪਣੇ ਮੈਸੇਜ਼ਿੰਗ ਐਪ 'ਚ ਇਕ ਅਜੀਬ ਤਰ੍ਹਾਂ ਦਾ ਐਰਰ ਨਜ਼ਰ ਆ ਰਿਹਾ ਸੀ, ਜਿਸ ਦੇ ਕਾਰਨ ਯੂਜ਼ਰਸ ਇਸ ਐਪ ਤੋਂ ਬਾਹਰ ਆ ਰਹੇ ਸਨ, ਇਸ ਤੋਂ ਇਲਾਵਾ ਇੰਨ੍ਹਾਂ ਨੂੰ ਇਕ ਵਾਰ ਫਿਰ ਤੋਂ ਇਸ ਨੂੰ ਰੀ-ਇਨਸਟਾਲ ਕਰਨ ਲਈ ਕਿਹਾ ਜਾ ਰਿਹਾ ਸੀ, ਜਦਕਿ ਇਸ ਪ੍ਰਕਿਰਿਆ ਨੇ ਕੁਝ ਲਈ ਤਾਂ ਸਹੀ ਕੰਮ ਕੀਤਾ ਪਰ ਬਾਕੀਆਂ ਲਈ ਸਹੀ ਸਾਬਤ ਨਹੀਂ ਹੋਇਆ ਹੈ ਅਤੇ ਅਜਿਹਾ ਹੋਣ ਤੋਂ ਬਾਅਦ ਯੂਜ਼ਰਸ ਦੇ ਸਮੂਹ ਨੇ ਇਸ ਬਾਰੇ 'ਚ ਸ਼ਿਓਮੀ ਨੂੰ ਜਾਣਕਾਰੀ ਦਿੱਤੀ ਸੀ।

ਇਸ ਸਮੱਸਿਆ ਨੂੰ ਲੈ ਕੇ ਅਸੀਂ WhatsApp ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਅਜਿਹਾ ਸਾਹਮਣੇ ਆਇਆ ਸੀ ਕਿ ਇਹ ਸਮੱਸਿਆ ਵਟਸਐਪ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ, ਜੋ ਮੁੱਖ ਤੌਰ 'ਤੇ ਇੰਨ੍ਹਾਂ ਦੇ ਕੰਟਰੋਲ ਦੀ ਗੱਲ ਨਹੀਂ ਹੈ। ਇਸ ਦਾ ਮਤਲਬ ਹੈ ਕਿ ਵਟਸਐਪ ਨੇ ਇਸ ਨਾਲ ਆਪਣਾ ਪੱਲਾ ਝਾੜ ਲਿਆ ਸੀ, ਜਦਕਿ ਸਭ ਤੋਂ ਪਹਿਲਾਂ Techook 'ਤੇ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਿਓਮੀ ਨੇ ਇਕ ਕਦਮ ਅੱਗੇ ਲੈ ਕੇ ਇਸ ਗੱਲ ਨੂੰ ਮੰਨਿਆ ਹੈ ਕਿ ਇਹ ਸਮੱਸਿਆ ਉਸ ਦੇ ਹੱਥ ਦੀ ਹੋ ਸਕਦੀ ਹੈ। 

ਇਕ ਸਟੇਟਮੈਂਟ 'ਚ ਸ਼ਿਓਮੀ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਕੁਝ ਯੂਜ਼ਰਸ ਨੇ ਇਸ ਸਮੱਸਿਆ ਨੂੰ ਵਟਸਐਪ ਦੇ ਸਾਹਮਣੇ ਰੱਖਿਆ ਹੈ ਅਤੇ ਇਸ ਸਮੱਸਿਆ ਨੂੰ ਦੇਖਦੇ ਹੋਏ ਅਸੀਂ ਜੋ ਜਾਂਚ ਕੀਤੀ ਹੈ ਉਸ 'ਚ ਅਜਿਹਾ ਲੱਗ ਰਿਹਾ ਹੈ ਕਿ ਹੁਣ ਕੁਝ ਦਿਨਾਂ ਤੋਂ ਪਹਿਲਾਂ ਅਸੀਂ ਆਪਣੇ Mi app store 'ਤੇ ਵਟਸਐਪ ਦੇ ਇਕ ਬੀਟਾ ਵਰਜ਼ਨ ਨੂੰ ਜਾਰੀ ਕਰ ਦਿੱਤਾ ਸੀ, ਇਸ ਨੂੰ ਕੁਝ ਯੂਜ਼ਰਸ ਨੇ ਅਪਡੇਟ ਵੀ ਕਰ ਕਰ ਲਿਆ ਸੀ, ਸ਼ਾਇਦ ਇਸ ਕਾਰ ਇਹ ਸਮੱਸਿਆ ਸਾਹਮਣੇ ਆਈ ਹੋਵੇ। ਅਸੀਂ ਆਪਣੇ ਐਪ ਸਟੋਰ ਦੀ ਲਿਸਟਿੰਗ ਨੂੰ ਇਕ ਨਵੇਂ ਵਰਜ਼ਨ ਨਾਲ ਅਪਡੇਟ ਵੀ ਕਰ ਦਿੱਤਾ ਹੈ, ਜੋ ਵਟਸਐਪ ਵੱਲੋਂ ਮਨਜ਼ੂਰ ਵੀ ਹੋ ਗਿਆ ਹੈ। ਇਸ ਵੱਲੋਂ ਯੂਜ਼ਰਸ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਅਸੀਂ ਆਪਣੇ Mi ਫੈਨਜ਼ ਨੂੰ ਹੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਲਈ ਉਨ੍ਹਾਂ ਤੋਂ ਮੁਆਫੀ ਚਾਹੁੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਸਾਡੇ ਯੂਜ਼ਰਸ ਨੂੰ ਨਹੀਂ ਹੋਣ ਵਾਲੀ ਹੈ। 

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਇਕ ਐਰਰ ਨਜ਼ਰ ਆ ਰਿਹਾ ਹੈ, ਜੋ ਤੁਹਾਨੂੰ ਇਸ ਮੈਸੇਜ਼ਿੰਗ ਐਪ ਨੂੰ ਇਕ ਵਾਰ ਫਿਰ ਤੋਂ ਰੀ-ਇਨਸਟਾਲ ਕਰਨ ਲਈ ਬਾਊਂਡ ਕਰ ਰਿਹਾ ਹੈ ਅਤੇ ਇਸ ਗੱਲ ਦੀ ਵੀ ਜਾਂਚ ਕਰ ਲਿਓ ਕਿ ਤੁਸੀਂ ਇਕ ਲੇਟੈਸਟ ਵਰਜ਼ਨ 'ਤੇ ਇਸ ਨੂੰ ਚਲਾ ਰਹੇ ਹਨ, ਜਦਕਿ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ।


Related News