ਸਸਤਾ ਹੋ ਗਿਆ 12GB ਰੈਮ ਵਾਲਾ ਇਹ 5ਜੀ ਫੋਨ, ਸਿਰਫ਼ 30 ਮਿੰਟਾਂ ’ਚ ਪੂਰੀ ਚਾਰਜ ਹੋ ਜਾਵੇਗੀ ਬੈਟਰੀ
Saturday, May 22, 2021 - 06:25 PM (IST)
ਗੈਜੇਟ ਡੈਸਕ– ਜੇਕਰ ਤਸੀਂ ਵੀ 5ਜੀ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਹਾਲ ਹੀ ’ਚ ਲਾਂਚ ਹੋਏ ਸਮਾਰਟਫੋਨ iQOO 7 ਨੂੰ ਕਾਫ਼ੀ ਘੱਟ ਕੀਮਤ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਦਰਅਸਲ, ਐਮਾਜ਼ੋਨ ’ਤੇ ਕੁਝ ਸਮਾਰਟਫੋਨਾਂ ’ਤੇ ਭਾਰੀ ਛੋਟ ਮਿਲ ਰਹੀ ਹੈ ਜਿਨ੍ਹਾਂ ’ਚੋਂ ਇਕ ਸਮਾਰਟਫੋਨ iQOO 7 5ਜੀ ਵੀ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 31,990 ਰੁਪਏ ਹੈ ਪਰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਇਸ ’ਤੇ 2,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
iQOO 7 ਨੂੰ ਕੰਪਨੀ ਨੇ ਤਿੰਨ ਮਾਡਲਾਂ ’ਚ ਪੇਸ਼ ਕੀਤਾ ਹੈ ਜਿਨ੍ਹਾਂ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 31,990 ਰੁਪਏ, 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 33,990 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 35,990 ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਫੋਨ ਦੀਆਂ ਖੂਬੀਆਂ
iQOO 7 ’ਚ 6.62 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਸ ਤੋਂ ਇਲਾਵਾ ਇਹ ਡਿਸਪਲੇਅ 120Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 870 SoC ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 11 ’ਤੇ ਬੇਸਡ ਓਰਿਜਨ ਓ.ਐੱਸ. ’ਤੇ ਕੰਮ ਕਰਦਾ ਹੈ। ਇਸ ਫੋਨ ਨੂੰ ਤੁਸੀਂ ਸਾਲਿਡ ਆਈਸ ਬਲਿਊ ਅਤੇ ਸਟਰੋਮ ਬਲੈਕ ਰੰਗ ’ਚ ਖ਼ਰੀਦ ਸਕਦੇ ਹੋ।
ਇਹ ਵੀ ਪੜ੍ਹੋ– ਏਅਰਟੈੱਲ ਗਾਹਕਾਂ ਨੂੰ CEO ਦੀ ਚਿਤਾਵਨੀ! ਅਜਿਹੀ ਕਾਲ ਤੇ ਮੈਸੇਜ ਤੋਂ ਰਹੋ ਦੂਰ
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ, ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ, ਸੈਕੇਂਡਰੀ ਕੈਮਰਾ 13 ਮੈਗਾਪਿਕਸਲ ਦਾ ਅਤੇ ਇਕ ਮੋਨੋ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਫੋਨ ’ਚ 4400mAh ਦੀ ਬੈਟਰੀ ਦਿੱਤੀ ਗਈ ਹੈ ਜੋ 66 ਵਾਟ ਦੀ ਫਲੈਸ਼ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ 30 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ।
ਇਹ ਵੀ ਪੜ੍ਹੋ– ਵਟਸਐਪ ਯੂਜ਼ਰਸ ਜਲਦ ਹੀ ਐਂਡਰਾਇਡ ਤੋਂ ਆਈਫੋਨ ’ਚ ਟਰਾਂਸਫਰ ਕਰ ਸਕਣਗੇ ਚੈਟ ਹਿਸਟਰੀ