ਹੁਣ ਇਨ੍ਹਾਂ ਆਈਫੋਨਜ਼ ਨੂੰ iOS 11.2 ਸਪੋਰਟ ਕਰੇਗਾ ਫਾਸਟਰ ਵਾਇਰਲੈੱਸ ਚਾਰਜਿੰਗ

Wednesday, Nov 15, 2017 - 01:59 PM (IST)

ਜਲੰਧਰ- ਜੋ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐੱਕਸ ਯੂਜ਼ਰਸ ਆਪਣੇ ਡਿਵਾਈਸ ਨੂੰ ਵਾਇਰਲੈੱਸ ਚਾਰਜਿੰਗ ਫੀਚਰ ਨਾਲ ਚਾਰਜ ਕਰਦੇ ਹਨ ਉਨ੍ਹਾਂ ਲਈ ਜਲਦ ਹੀ ਇਕ ਨਵੀਂ ਖੁਸ਼ਖਬਰੀ ਆਉਣ ਵਾਲੀ ਹੈ। ਜਲਦ ਹੀ ਆਈ. ਓ. ਐੱਸ. 11 ਨੂੰ ਇਕ ਨਵਾਂ ਅਪਡੇਟ ਮਿਲਣ ਵਾਲਾ ਹੈ ਅਤੇ ਇਹ ਨਵਾਂ ਅਪਡੇਟ 11.2 ਦੇ ਰੂਪ 'ਚ ਮਿਲੇਗਾ। ਇਸ ਅਪਡੇਟ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਫਾਸਟਰ ਵਾਇਰਲੈੱਸ ਚਾਰਜਿੰਗ ਸਪੋਰਟ ਨੂੰ ਇਸ 'ਚ ਐਡ ਕੀਤਾ ਜਾ ਰਿਹਾ ਹੈ। ਇਸ ਦੇ ਮਾਧਿਅਮ ਰਾਹੀਂ ਇਸ ਫੀਚਰ ਨੂੰ ਸਪੋਰਟ ਕਰਨ ਵਾਲੇ ਡਿਵਾਈਸਿਜ਼ ਹੋਰ ਵੀ ਤੇਜ਼ੀ ਨਾਲ ਚਾਰਜ ਹੋ ਸਕਣਗੇ, ਜਦਕਿ ਇਸ ਅਪਡੇਟ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਫੋਨ ਆਪਣੇ-ਆਪ ਹੀ ਤੇਜ਼ ਚਾਰਜ ਹੋਣਾ ਸ਼ੁਰੂ ਕਰ ਦੇਵੇਗਾ। ਇਸ ਲਈ ਤੁਹਾਨੂੰ ਇਕ ਪ੍ਰਾਪਰ ਵਾਇਰਲੈੱਸ ਚਾਰਜਿੰਗ ਪੈਡ ਦੀ ਜ਼ਰੂਰਤ ਹੈ। ਹੁਣ ਤੁਸੀਂ ਇਸ ਫਾਸਟਰ ਵਾਇਰਲੈੱਸ ਦਾ ਆਨੰਦ ਉਠਾ ਸਕੋਗੇ। MacRumors ਦੀ ਇਕ ਰਿਪੋਰਟ 'ਤੇ ਧਿਆਨ ਦਿੱਤਾ ਜਾਵੇ ਤਾਂ ਇਸ ਦੇ ਅਨੁਸਾਰ 11.2 ਅਪਡੇਟ 'ਚ ਤੁਹਾਨੂੰ Qi ਵਾਇਰਲੈੱਸ ਲਈ ਸਪੋਰਟ ਮਿਲੇਗਾ ਅਤੇ ਇਹ ਤੁਹਾਨੂੰ 7.5 ਵਾਟ 'ਤੇ ਮਿਲਣ ਵਾਲਾ ਹੈ। ਜੇਕਰ ਇਸ ਨੂੰ 11.1.1 iOS ਅਪਡੇਟ 'ਚ ਦੇਖੀਏ ਤਾਂ ਇਹ ਸਿਰਫ 5 ਵਾਟ ਹੀ ਸੀ, ਇਸ 'ਚ ਕਾਫੀ ਬਦਲਾਵ ਹੋਣ ਦੇ ਅੰਦਾਜ਼ੇ ਹਨ। 

 

Apple iPhone wireless charging

 

 

ਤੁਹਾਨੂੰ ਇਕ ਬਿਹਤਰ ਚਾਰਜਰ ਦੀ ਜ਼ਰੂਰਤ ਹੈ -
ਹਰ ਵਾਇਰਲੈੱਸ ਚਾਰਜਿੰਗ ਪੈਡ 7.5 ਵਾਟ ਚਾਰਜਿੰਗ ਦਕ ਦਾ ਸਮਰਥਨ ਨਹੀਂ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇਸ ਫਾਸਟ ਚਾਰਜਿੰਗ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਨਵੇਂ ਮਾਡਲ ਦੀ ਜ਼ਰੂਰਤ ਹੈ। ਜੇਕਰ ਅਸੀਂ ਹੁਣ ਤੱਕ ਦੀ ਗੱਲ ਕਰੀਏ ਤਾਂ ਐਪਲ ਦੋ ਥਰਡ-ਪਾਰਟੀ ਵਾਇਰਲੈੱਸ ਚਾਰਜਿੰਗ ਪੈਡ ਵੇਚਦਾ ਹੈ, ਜੋ ਕਿ 7.5 ਵਾਟ-ਚਾਰਜਿੰਗ ਦਰ ਤੱਕ ਪਹੁੰਚਣ 'ਚ ਸਮਰੱਥ ਹੈ। ਇਸ ਤੋਂ ਇਲਾਵਾ ਅਜਿਹਾ ਸਾਹਮਣੇ ਆ ਰਿਹਾ ਹੈ ਕਿ ਐਪਲ ਆਪਣੇ ਆਪ ਦੇ ਏਅਰਪਾਵਰ ਵਾਇਰਲੈੱਸ ਚਾਰਜਿੰਗ ਪੈਡ 'ਤੇ ਕੰਮ ਕਰ ਰਿਹਾ ਹੈ, ਜੋ ਕਿ ਇਕ ਵਾਰ 'ਚ ਤੁਹਾਡੇ ਡਿਵਾਈਸ (ਆਈਫੋਨ, ਏਅਰਪੋਡਸ ਅਤੇ ਐਪਲ ਵਾਚ) ਵਰਗੇ ਤਿੰਨ ਉਪਕਰਣਾਂ ਤੱਕ ਨੂੰ ਚਾਰਜ ਕਰੇਗਾ।

 

 

Belkin and mophie wireless charging pads for iPhone X

 

 

ਵਾਇਰਡ ਚਾਰਜਿੰਗ ਹੁਣ ਵੀ ਤੇਜ਼ ਹੈ -
ਤੇਜ਼ੀ ਨਾਲ ਚਾਰਜ ਕਰਨਾ ਹਮੇਸ਼ਾਂ ਤੋਂ ਹੀ ਇਕ ਪਲੱਸ ਪੁਆਇੰਟ ਰਹਿੰਦਾ ਹੈ, ਖਾਸ ਕਰ ਕੇ ਜਦੋਂ ਵਾਇਰਲੈੱਸ ਚਾਰਜਿੰਗ ਦੀ ਗੱਲ ਆਉਂਦੀ ਹੈ, ਜਦਕਿ ਹੁਣ ਵੀ ਜੇਕਰ ਅਸੀਂ ਡਾਇਰੈਕਟ ਚਾਰਜਿੰਗ ਦੀ ਚਰਚਾ ਕਰੀਏ ਤਾਂ ਇਹ ਵਾਇਰਲੈੱਸ ਚਾਰਜਿੰਗ ਤੋਂ ਕਾਫੀ ਤੇਜ਼ ਹੈ। ਜੇਕਰ ਅਸੀਂ ਆਈਫੋਨ 8 ਅਤੇ ਆਈਫੋਨ ਐੱਕਸ ਦੀ ਤੁਲਨਾ ਕਰੀਏ ਤਾਂ ਇਨ੍ਹਾਂ ਦੀ ਵਾਇਰਲੈੱਸ ਚਾਰਜਿੰਗ ਹੁਣ ਵੀ ਕਾਫੀ ਸਲੋ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਸੈਮਸੰਗ ਗੈਲਕਸੀ ਐੱਸ8 ਦੀ ਚਰਚਾ ਕਰੀਏ ਤਾਂ ਇਹ ਕਾਫੀ ਤੇਜ਼ ਹੈ, ਕਿਉਂਕਿ ਇਹ 8 ਵਾਟ ਦੀ ਕਵਿੱਕ ਚਾਰਜਿੰਗ ਨੂੰ ਇਕ ਪ੍ਰਾਪਰ ਚਾਰਜਿੰਗ ਪੈਡ ਨਾਲ ਫੋਨ ਨੂੰ ਚਾਰਜ ਕਰਦਾ ਹੈ। 

 

galaxy-note8-wireless-charging

 

 

 

ਇਸ ਤੋਂ ਇਲਾਵਾ ਤੁਹਾਡੇ ਫੋਨ ਨੂੰ ਵਾਇਰਲੈੱਸ ਚਾਰਜਿੰਗ 'ਚ ਹਮੇਸ਼ਾਂ ਤੋਂ ਹੀ ਇਹ ਚਾਹੀਦਾ ਹੈ ਕਿ ਉਸ ਨੂੰ ਚਾਰਜਿੰਗ ਪੈਡ 'ਤੇ ਰੱਖ ਕੇ ਚਾਰਜ ਕੀਤਾ ਜਾਵੇ, ਤਾਂ ਇਹ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਫੋਨ ਨੂੰ ਚਾਰਜਿੰਗ ਦੌਰਾਨ ਇਸਤੇਮਾਲ ਕਰ ਸੋਕਗੇ, ਜਦਕਿ ਜੇਕਰ ਤੁਸੀਂ ਹੁਣ ਵੀ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ, ਤਾਂ ਤੁਹਾਨੂੰ ਦੱਸ ਦੱਈਏ ਕਿ ਇਹ ਸਿਰਫ ਤੁਹਾਨੂੰ ਇਕ ਤਾਰ ਦੇ ਬਿਨਾ ਵਾਲੇ ਭਵਿੱਖ ਵੱਲ ਜਾਣ ਦੇ ਉਤਸ਼ਾਹਿਤ ਕਰਦਾ ਹੈ। ਇਸ 'ਚ ਚਾਰਜਿੰਗ ਸਲੋ ਹੀ ਹੁੰਦੀ ਹੈ। ਜਦਕਿ ਕਈ ਮਾਮਲਿਆਂ 'ਚ ਵਾਇਰਲੈੱਸ ਚਾਰਜਿੰਗ ਕਾਫੀ ਬਿਹਤਰ ਵੀ ਹੁੰਦੀ ਹੈ, ਕਿਉਂਕਿ ਜੇਕਰ ਤੁਸੀਂ ਕਿਸੇ ਸਥਾਨ 'ਤੇ ਬੈਠੇ ਬੈਠੇ ਆਪਣਾ ਫੋਨ ਚਾਰਜ  ਕਰ ਲਿਆ ਤਾਂ ਤੁਹਾਨੂੰ ਸਿਰਫ ਆਪਣੇ ਫੋਨ ਨੂੰ ਉਸ ਚਾਰਜਿੰਗ ਪੈਡ 'ਤੇ ਰੱਖ ਕੇ ਸਿਰਫ ਦੇਣਾ ਹੁੰਦਾ ਹੈ ਅਤੇ ਉਹ ਚਾਰਜ ਹੋਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਤੁਹਾਨੂੰ ਕਿਤੇ ਹੋਰ ਤੋਂ ਜਾ ਕੇ ਆਪਣੇ ਫੋਨ ਨੂੰ ਚਾਰਜ ਕਰਨ ਲਈ ਇਕ ਚਾਰਜਿੰਗ ਕੇਬਲ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਜਦਕਿ ਇਹ ਗੱਲ ਸਹੀ ਹੈ ਕਿ ਇਸ ਦੇ ਮਾਧਿਅਮ ਰਾਹੀਂ ਚਾਰਜਿੰਗ ਸਲੋ ਹੋ ਜਾਂਦਾ ਹੈ ਪਰ ਜੇਕਰ ਅਸੀਂ ਤਕਨੀਕੀ ਦੀ ਗੱਲ ਕਰੀਏ ਤਾਂ ਸਮਾਰਟਫੋਨਜ਼ 'ਚ ਅੱਜ ਹਰ ਇਕ ਤਕਨੀਕੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਅਪਡੇਟ ਤੋਂ ਬਾਅਦ ਵੀ ਤੁਹਾਨੂੰ ਆਈਫੋਨ 8 ਅਤੇ ਆਈਫੋਨ ਐੱਕਸ ਨੂੰ ਚਾਰਜ ਕਰਨ ਲਈ ਜ਼ਰੂਰੀ ਸਾਧਨ ਦੀ ਜ਼ਰੂਰਤ ਹੋਣ ਵਾਲੀ ਹੈ।  


Related News