iPhone XS Max ਦਾ ਸਾਹਮਣੇ ਆਇਆ ਲਗਜ਼ਰੀ ਵੇਰੀਐਂਟ, ਕੀਮਤ 7.11 ਲੱਖ ਰੁਪਏ

Friday, Sep 28, 2018 - 06:53 PM (IST)

iPhone XS Max  ਦਾ ਸਾਹਮਣੇ ਆਇਆ ਲਗਜ਼ਰੀ ਵੇਰੀਐਂਟ, ਕੀਮਤ 7.11 ਲੱਖ ਰੁਪਏ

ਜਲੰਧਰ—ਐਪਲ ਨੇ ਇਸ ਮਹੀਨੇ ਆਪਣੇ ਲੇਟੈਸਟ ਆਈਫੋਨਸ iPhone XS ਅਤੇ iPhone xs max ਲਾਂਚ ਕੀਤੇ ਸਨ। ਦੋਵਾਂ ਡਿਵਾਈਸਜ਼ ਦੀ ਇਸ ਮਹੀਨੇ ਦੁਨੀਆਭਰ 'ਚ ਵਿਕਰੀ ਸ਼ੁਰੂ ਹੋ ਗਈ ਹੈ। ਆਈਫੋਨ xs max ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਹੈ। ਐਪਲ ਆਈਫੋਨ ਐਕਸ.ਐੱਸ. ਮੈਕਸ ਦੇ 512 ਜੀ.ਬੀ. ਵੇਰੀਐਂਟ ਦੀ ਕੀਮਤ ਭਾਰਤ 'ਚ 1,44,900 ਰੁਪਏ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਕੀਮਤ ਰੂਸੀ ਬ੍ਰੈਂਡ ਕੈਵੀਅਰ ਦੁਆਰਾ ਬਣਾਏ ਗਏ ਲਗਜ਼ਰੀ ਵੇਰੀਐਂਟ ਦੀ ਸਿਰਫ 10 ਫੀਸਦੀ ਹੀ ਹੈ।

ਤੁਹਾਨੂੰ ਦੱਸ ਦਈਏ ਕਿ ਕੈਵੀਅਰ ਨੂੰ ਕਸਟਮਾਈਜਡ ਆਈਫੋਨਸ ਲਈ ਜਾਣਿਆ ਜਾਂਦਾ ਹੈ। ਇਸ ਵਾਰ ਕੰਪਨੀ ਨੇ ਆਪਣੀ ਟਾਪ ਲਾਈਨਅਪ ਮੈਕਸੀਮਮ ਫਾਈਨ ਗੋਲਡ ਰੀਅਰ ਪੈਨਲ 'ਚ ਆਈਫੋਨ ਐਕਸ.ਐੱਸ. ਮੈਕਸ ਨੂੰ ਸ਼ਾਮਲ ਕੀਤਾ ਹੈ। ਇਸ ਸੈਗਮੈਂਟ ਵਾਲੇ ਫੋਨਸ 'ਚ 150 ਗ੍ਰਾਮ ਬੇਹਦ ਕੀਮਤ ਮੈਟਲ ਹੁੰਦਾ ਹੈ। ਮੈਕਸੀਮਮ ਫਾਈਨ ਗੋਲਡ ਕੰਪਨੀ ਦੁਆਰਾ ਬਣਾਏ ਜਾਣ ਵਾਲੇ ਟਾਪ ਪੰਜ ਮੈਕਸੀਮਮ ਗੋਲਡ ਮੋਡੀਫਿਕੇਸ਼ਨ 'ਚੋਂ ਇਕ ਹੈ।

ਕੰਪਨੀ ਦੁਆਰਾ ਬਣਾਏ ਗਏ ਆਈਫੋਨ ਐਕਸ.ਐੱਸ. ਮੈਕਸ 'ਚ ਮੈਕਸੀਮਮ ਇਨਵਿਨਸਿਬਲ ਸ਼ਾਮਲ ਹੈ ਜਿਸ ਦੇ ਰੀਅਰ ਨੂੰ ਬਣਾਉਣ 'ਚ 1 ਮਿਲੀਮੀਟਰ ਕਠੋਰ ਟਾਈਟੇਨੀਅਮ ਦਾ ਇਸਤੇਮਾਲ ਹੋਇਆ ਹੈ। ਇਸ ਦੀ ਕੀਮਤ 550 ਡਾਲਰ (ਕਰੀਬ 3,99,300 ਰੁਪਏ) ਹੈ। ਇਸ ਲਿਸਟ 'ਚ ਸ਼ਾਮਲ ਅਗਲਾ ਵੇਰੀਐਂਟ ਮੈਕਸੀਮਮ ਅਲਟਰਾਲਾਈਟ ਹੈ ਜਿਸ ਨੂੰ 5,200 ਡਾਲਰ (ਕਰੀਬ 3,77,500 ਰੁਪਏ) 'ਚ ਵੇਚਿਆ ਜਾ ਰਿਹਾ ਹੈ ਅਤੇ ਇਸ ਨੂੰ ਗਲਾਸ ਦੀ ਤਰ੍ਹਾਂ ਕਾਰਬਨ ਨਾਲ ਬਣਾਇਆ ਗਿਆ ਹੈ। ਇਸ ਡਿਜ਼ਾਈਨ ਦੇ ਚਲਦੇ ਸਮਾਰਟਫੋਨ ਦਾ ਵਜ਼ਨ ਘੱਟ ਹੋਇਆ ਹੈ।

ਇਸ ਤੋਂ ਬਾਅਦ ਨੰਬਰ ਆਉਂਦਾ ਹੈ ਤਿ ਮੈਕਸੀਮਮ ਡਾਇਮੰਡਸ ਦਾ ਜਿਸ ਦੀ ਕੀਮਤ 9,800 ਡਾਲਰ (ਕਰੀਬ 7,11,500 ਰੁਪਏ) ਹੈ। ਇਸ ਵੇਰੀਐਂਟ ਦੇ ਰੀਅਰ ਪੈਨਲ 'ਤੇ 400 ਡਾਇਮੰਡਸ ਲਗੇ ਹੋਏ ਹਨ। ਮੈਕਸੀਮਮ ਗੋਲਡ ਐਡੀਸ਼ਨ ਨਾਂ ਦਾ ਇਕ ਹੋਰ ਵੇਰੀਐਂਟ ਹੈ ਜਿਸ ਦਾ ਰੀਅਰ 'ਤੇ ਗੋਲਡ ਪਲੇਟ ਦਾ ਬਣਿਆ ਹੈ ਅਤੇ ਇਸ ਦੀ ਕੀਮਤ 5,960 ਡਾਲਰ (ਕਰੀਬ 4,32,700 ਰੁਪਏ) ਹੈ।

ਕੰਪਨੀ ਆਈਫੋਨ ਐਕਸ.ਐੱਸ. ਮੈਕਸ ਦੇ ਇਸ ਵੇਰੀਐਂਟ ਨੂੰ ਖਰੀਦਣ 'ਤੇ ਦੁਨੀਆਭਰ 'ਚ ਮੁਫਤ ਸ਼ਾਪਿੰਗ ਆਫਰ ਕਰ ਰਹੀ ਹੈ। ਹਰ ਯੂਨੀਟ ਨੂੰ ਲਕੜੀ ਨਾਲ ਬਣੇ ਬਲੈਕ ਵੇਲਵੈਟ ਵਾਲੇ ਇਕ ਬਾਕਸ 'ਚ ਡਿਲਿਵਰ ਕੀਤਾ ਜਾਵੇਗਾ। ਬਾਕਸ ਦੇ ਅੰਦਰ ਗਾਹਕਾਂ ਨੂੰ ਆਥੇਂਟੀਫਿਕੇਸ਼ਨ ਸਰਟੀਫਿਕੇਟ, ਯੂ.ਐੱਸ.ਬੀ. ਕੇਬਲ, ਇਕ ਵਾਰੰਟੀ ਕਾਰਡ ਅਤੇ ਇਕ ਚਾਰਜ ਮਿਲੇਗਾ। ਹਾਲਾਂਕਿ ਗਾਹਕਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਕੈਵੀਅਰ ਦੇ ਕਸਟਮਾਈਜੇਸ਼ਨ ਤੋਂ ਬਾਅਦ ਐਪਲ ਦੀ ਵਾਰੰਟੀ ਫੋਨ 'ਤੇ ਨਹੀਂ ਮਿਲਦੀ ਹੈ।


Related News