iPhone X 'ਚ iOS 12.1 ਅਪਡੇਟ ਕਰਦੇ ਸਮੇਂ ਹੋਇਆ ਬਲਾਸਟ

11/15/2018 12:23:24 AM

ਗੈਜੇਟ ਡੈਸਕ—ਅਮਰੀਕਾ 'ਚ ਇਕ ਯੂਜ਼ਰਸ ਦਾ ਆਈਫੋਨ ਐਕਸ ਉਸ ਵੇਲੇ ਬਲਾਸਟ ਹੋ ਗਿਆ ਜਦ ਉਹ ਉਸ 'ਚ ਆਈ.ਓ.ਐੱਸ.12.1 ਅਪਡੇਟ ਕਰ ਰਿਹਾ ਸੀ। ਯੂਜ਼ਰ ਨੇ ਦੱਸਿਆ ਕਿ ਉਸ ਨੂੰ ਆਈਫੋਨ ਖਰੀਦੇ ਹੋਏ ਅਜੇ ਸਿਰਫ 10 ਦਿਨ ਹੀ ਹੋਏ ਸਨ। ਜਿਵੇਂ ਹੀ ਉਸ ਨੇ ਆਪਣੇ ਆਈਫੋਨ 'ਚ ਆਈ.ਓ.ਐੱਸ. 12.1 ਅਪਡੇਟ ਕੀਤਾ, ਫੋਨ 'ਚੋਂ ਧੂਆਂ ਨਿਕਲਣ ਲੱਗਿਆ ਅਤੇ ਕੁਝ ਹੀ ਸੈਂਕਿੰਡ 'ਚ ਉਹ ਬਲਾਸਟ ਹੋ ਗਿਆ।

ਯੂਜ਼ਰਸ ਨੇ ਟਵਿਟਰ 'ਤੇ ਬਲਾਸਟ ਹੋਏ ਆਈਫੋਨ ਦੀਆਂ ਕੁਝ ਤਸਵੀਰਾਂ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਯੂਜ਼ਰ ਨੇ ਦੱਸਿਆ ਕਿ ਜਦ ਇਹ ਹਾਦਸਾ ਹੋਇਆ, ਉਸ ਵੇਲੇ ਉਹ ਆਪਣੇ ਆਈਫੋਨ ਨੂੰ ਕੰਪਨੀ ਦੇ ਅਪੇਡਟਰ ਨਾਲ ਹੀ ਚਾਰਜ ਕਰ ਰਿਹਾ ਸੀ। ਫੋਨ ਬਲਾਸਟ ਹੁੰਦੇ ਹੀ ਉਸ ਨੇ ਫੋਨ ਨੂੰ ਚਾਰਜਰ ਤੋਂ ਕੱਢ ਦਿੱਤਾ। ਫੋਨ ਕਾਫੀ ਗਰਮ ਸੀ, ਕੁਝ ਸੈਕਿੰਡ 'ਚ ਬਲਾਸਟ ਹੋਇਆ ਅਤੇ ਉਸ 'ਚੋਂ ਧੂਆਂ ਨਿਕਲਣ ਲੱਗਿਆ। ਯੂਜ਼ਰ ਨੇ ਟਵਿਟਰ 'ਤੇ ਐਪਲ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਿਸ 'ਤੇ ਕੰਪਨੀ ਰਿਪਲਾਈ ਕਰਦੇ ਹੋਏ ਕਿਹਾ ਕਿ ਅਸੀਂ ਜਲਦ ਹੀ ਇਸ ਦੀ ਜਾਂਚ ਕਰਾਂਗੇ।

ਵੈਸੇ ਆਈਫੋਨ ਦੇ ਬਲਾਸਟ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਦੇ ਫੱਟਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ 'ਚ ਸੈਮਸੰਗ ਗਲੈਕਸੀ ਅਤੇ ਸ਼ਿਓਮੀ ਦੇ ਫੋਨ 'ਚ ਵੀ ਚਾਰਜਿੰਗ ਦੌਰਾਨ ਬਲਾਸਟ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਦੱਸਣਯੋਗ ਹੈ ਕਿ ਦਿੱਗਜ ਕੰਪਨੀ ਐਪਲ ਨੇ ਆਪਣੀ ਦਸਵੀਂ ਵ੍ਹਰੇਗੰਢ 'ਤੇ ਆਈਫੋਨ ਐਕਸ ਲਾਂਚ ਕੀਤਾ ਸੀ।


Related News