ਏਅਰਟੈੱਲ ਦੇ ਆਨਲਾਈਨ ਸਟੋਰ ''ਤੇ ਆਫਰ ਦੇ ਨਾਲ ਉਪਲੱਬਧ ਹੋ ਸਕਦੈ iPhone X
Wednesday, Nov 01, 2017 - 11:47 AM (IST)

ਜਲੰਧਰ- ਐਪਲ ਨੇ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਪੈਸ਼ਲ ਐਡੀਸ਼ਨ ਆਈਫੋਨ ਐਕਸ ਪੇਸ਼ ਕੀਤਾ ਸੀ। ਜਿਸ ਨੂੰ ਕੁਝ ਦਿਨ ਪਹਿਲਾਂ ਹੀ ਭਾਰਤ ਸਮੇਂ 55 ਦੇਸ਼ਾਂ 'ਚ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ ਗਿਆ ਸੀ। ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਕ ਮੌਕਾ ਹੋਰ ਹੈ।
ਇਕਨੋਮਿਕ ਟਾਈਮਸ ਦੀ ਖਬਰ ਮੁਤਾਬਕ ਏਅਰਟੈੱਲ ਜਲਦੀ ਹੀ ਐਕਸਕਲੂਜ਼ਿਵ ਆਫਰ ਦੇ ਨਾਲ ਆਪਣੇ ਨਵੇਂ ਆਨਲਾਈਨ ਸਟੋਰ 'ਤੇ ਇਸ ਫੋਨ ਨੂੰ ਲਿਆਉਣ ਵਾਲੀ ਹੈ। ਫਿਲਹਾਲ ਹਰ ਥਾਂ ਆਈਫੋਨ ਐਕਸ ਆਊਟ ਆਫ ਸਟਾਕ ਹੈ। ਉਥੇ ਹੀ ਏਅਰਟੈੱਲ ਦੇ ਇਕ ਸੀਨੀਅਰ ਐਗਜ਼ੀਕਿਊਟਿਵ ਨੇ ਆਪਣਾ ਨਾਂ ਦੱਸੇ ਬਿਨਾਂ ਮੀਡੀਆ ਨੂੰ ਕਿਹਾ ਕਿ ਏਅਰਟੈੱਲ ਇਸ ਫੋਨ ਲਈ ਸਪੈਸ਼ਲ ਸਟਾਕ ਲਿਆਉਣ ਵਾਲੀ ਹੈ ਅਤੇ ਕੰਪਨੀ ਦੀ ਕੋਸ਼ਿਸ਼ ਹੋਵੇਗੀ ਕਿ ਸਟਾਕ ਦੀ ਕਮੀ ਨਾ ਹੋਵੇ।
ਇਸ ਕਦਮ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਏਅਰਟੈੱਲ ਟੈਰਿਫ ਪਲਾਨ ਤੋਂ ਬਾਅਦ ਜਿਓ ਨੂੰ ਇਸ ਖੇਤਰ 'ਚ ਵੀ ਸਖਤ ਟੱਕਰ ਦੇਣ ਲਈ ਅਜਿਹਾ ਕਰ ਰਹੀ ਹੈ। ਜਿਓ ਨੇ ਐਪਲ ਦੇ ਲੇਟੈਸਟ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ ਦੇ ਨਾਲ 70 ਫੀਸਦੀ ਬਾਈਬੈਕ ਆਫਰ ਦੇ ਰਹੀ ਹੈ। ਯੂਜ਼ਰਸ ਆਪਣੇ IMEI ਨੰਬਰ ਨੂੰ ਐਨਰੋਲ ਕਰਕੇ ਬਾਈਬੈਕ ਆਫਰ ਲਈ ਰਜਿਸਟਰ ਕਰ ਸਕਦੇ ਹਨ। ਇਸ ਆਫਰ ਲਈ ਯੂਜ਼ਤਰ ਨੂੰ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ RRL Store, Jio.com, MyJio ਅਤੇ Amazon.in ਤੋਂ ਖਰੀਦਣਾ ਹੋਵੇਗਾ।
ਆਈਫੋਨ ਐਕਸ ਦੀ ਕੀਮਤ
ਭਾਰਤ 'ਚ ਆਈਫੋਨ ਐਕਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 89,000 ਰੁਪਏ ਅਤੇ 256 ਜੀ.ਬੀ. ਵੇਰੀਐਂਟ ਦੀ ਕੀਮਤ 1,02,000 ਰੁਪਏ ਹੈ। ਇਹ ਫੋਨ ਸਿਲਵਰ ਅਤੇ ਸਪੇਸ ਗ੍ਰੇਅ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਐਪਲ-ਡਿਜ਼ਾਇਨ ਐਕਸੈਸਰੀ ਜਿਵੇਂ- ਲੈਦਰ ਅਤੇ ਸਿਲੀਕਾਨ ਕਵਰ ਦੀ ਸ਼ੁਰੂਆਤੀ ਕੀਮਤ 3,500 ਰੁਪਏ ਹੋਵੇਗੀ। ਆਈਫੋਨ ਐਕਸ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੈ।