iPhone ਯੂਜ਼ਰਸ ਨੂੰ ਵਟਸਐਪ ''ਤੇ ਜਲਦ ਮਿਲੇਗਾ ਇਹ ਸ਼ਾਨਦਾਰ ਫੀਚਰ

Tuesday, Jan 28, 2020 - 01:09 AM (IST)

iPhone ਯੂਜ਼ਰਸ ਨੂੰ ਵਟਸਐਪ ''ਤੇ ਜਲਦ ਮਿਲੇਗਾ ਇਹ ਸ਼ਾਨਦਾਰ ਫੀਚਰ

ਗੈਜੇਟ ਡੈਸਕ—ਵਟਸਐਪ ਆਪਣੇ ਯੂਜ਼ਰਸ ਲਈ ਨਵੀਆਂ-ਨਵੀਆਂ ਅਪਡੇਟਸ ਲਿਆਉਂਦਾ ਰਹਿੰਦਾ ਹੈ, ਜਿਨ੍ਹਾਂ ਦੀ ਮਦਦ ਨਾਲ ਯੂਜ਼ਰਸ ਐਕਸਪੀਰੀਅੰਸ ਨੂੰ ਮੈਸੇਜਿੰਗ ਪਲੇਟਫਾਰਮਸ 'ਤੇ ਬਿਹਤਰ ਬਣਾਇਆ ਜਾ ਸਕੇ। ਐਂਡ੍ਰਾਇਡ ਯੂਜ਼ਰਸ ਲਈ ਹਾਲ ਹੀ 'ਚ ਡਾਰਕ ਮੋਡ ਫੀਚਰ ਰੋਲਆਊਟ ਕਰਨ ਤੋਂ ਬਾਅਦ ਫੇਸਬੁੱਕ ਦੀ ਓਨਰਸ਼ਿਪ ਵਾਲਾ ਮੈਸੇਜਿੰਗ ਐਪ ਆਈ.ਓ.ਐੱਸ. ਯੂਜ਼ਰਸ ਲਈ ਵੀ ਡਾਰਕ ਮੋਡ ਲਿਆਉਣ ਵਾਲੀ ਹੈ। ਹਾਲਾਂਕਿ, ਸ਼ੁਰੂਆਤ 'ਚ ਇਹ ਫੀਚਰ ਸਿਰਫ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ। ਐਂਡ੍ਰਾਇਡ ਪਲੇਟਫਾਰਮ 'ਤੇ ਵੀ ਵਟਸਐਪ ਡਾਰਕ ਮੋਡ ਥੀਮ ਸਿਰਫ ਬੀਟਾ ਯੂਜ਼ਰਸ ਨੂੰ ਦਿੱਤੀ ਗਈ ਹੈ। ਜਲਦ ਹੀ ਇਸ ਨਾਲ ਜੁੜੇ ਬਗਸ ਫਿਕਸ ਕਰਨ ਤੋਂ ਬਾਅਦ ਇਸ ਨੂੰ ਸਟੇਬਲ ਅਪਡੇਟ 'ਚ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ। ਇਸ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਡਾਰਕ ਮੋਡ ਫੀਚਰ ਆਈ.ਓ.ਐੱਸ. ਡਿਵਾਈਸ ਯੂਜ਼ਰਸ ਲਈ ਆਵੇਗਾ ਜਾਂ ਨਹੀਂ। ਹੁਣ ਇਸ ਦਾ ਜਵਾਬ ਆ ਗਿਆ ਹੈ ਅਤੇ ਸਾਫ ਹੈ ਕਿ ਜਲਦ ਹੀ ਆਈਫੋਨ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾਵੇਗਾ।

ਜਲਦ ਮਿਲੇਗਾ ਡਾਰਕ ਮੋਡ
ਆਈਫੋਨ 'ਤੇ ਡਾਰਕ ਮੋਡ ਨੂੰ ਲੈ ਕੇ ਵਟਸਐਪ ਵੱਲੋਂ ਭਲੇ ਹੀ ਕਈ ਆਫੀਸ਼ੀਅਲ ਕਨਫਰਮੇਸ਼ਨ ਨਹੀਂ ਦਿੱਤੀ ਗਈ ਹੈ ਪਰ WABetainfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਲਦ ਹੀ ਇਹ ਫੀਚਰ ਆਈ.ਓ.ਐੱਸ. ਯੂਜ਼ਰਸ ਨੂੰ ਮਿਲੇਗਾ। ਰਿਪੋਰਟ 'ਚ  iOS 2.20.20.17ਅਪਡੇਟ ਦਾ ਜ਼ਿਕਰ ਹੈ ਅਤੇ ਕਿਹਾ ਗਿਆ ਹੈ ਕਿ ਇਸ 'ਚ ਆਈਫੋਨ ਦੇ ਲਈ ਆਉਣ ਵਾਲੇ ਡਾਰਕ ਮੋਡ ਨਾਲ ਜੁੜੇ ਸੰਕੇਤ ਮਿਲੇ ਹਨ। ਵਟਸਐਪ ਨੇ ਇਸ ਨਾਲ ਪਹਿਲੇ ਡਾਰਕ ਸਪਲੈਸ਼ ਸਕਰੀਨ 2.20.20.17 ਬੀਟਾ ਅਪਡੇਟ 'ਚ ਦਿੱਤੀ ਗਈ ਸੀ।

ਮਿਲੇ ਕਈ ਨਵੇਂ ਫੀਚਰਸ
ਵਟਸਐਪ ਹਾਲ ਹੀ 'ਚ ਆਈ.ਓ.ਐੱਸ. ਯੂਜ਼ਰਸ ਲਈ ਪਿਛਲੇ ਸਾਲ ਕਈ ਫੀਚਰਸ ਲੈ ਕੇ ਆਇਆ ਹੈ। ਗੱਲ ਕਰੀਏ ਇਨ੍ਹਾਂ ਫੀਚਰਸ ਦੀ ਤਾਂ ਹੁਣ ਆਈ.ਓ.ਐੱਸ. ਯੂਜ਼ਰਸ ਸਿੱਧੇ ਨੋਟੀਫਿਕੇਸ਼ਨ ਨਾਲ ਹੀ ਵੁਆਇਸ ਮੈਸੇਜ ਨੂੰ ਪਲੇਅ ਕਰ ਸਕਣਗੇ। ਇਸ ਦੇ ਲਈ ਯੂਜ਼ਰਸ ਨੂੰ ਪਲੇਅ ਆਪਸ਼ਨ 'ਤੇ ਲਾਂਗ ਪ੍ਰੈੱਸ ਕਰਕੇ ਟੈਪ ਕਰਨਾ ਹੋਵੇਗਾ। ਹੁਣ ਯੂਜ਼ਰ ਕੈਮਰਾ 'ਚ ਫਾਂਟ ਸਟਾਈਲ ਵੀ ਬਦਲ ਸਕਣਗੇ। ਇਸ ਦੇ ਲਈ ਯੂਜ਼ਰ ਨੂੰ ਟੀ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ। ਆਈ.ਓ.ਐੱਸ. 13 ਯੂਜ਼ਰਸ ਹੁਣ ਇਮੋਜੀ ਨੂੰ ਸਟਿਕਰ ਦੇ ਤੌਰ 'ਤੇ ਭੇਜ ਸਕਣਗੇ।


author

Karan Kumar

Content Editor

Related News