ਕੈਮਰਾ ਕੁਆਲਿਟੀ ’ਚ ਕਈ ਐਂਡਰਾਇਡ ਫੋਨਾਂ ਤੋਂ ਅੱਗੇ ਨਿਕਲਿਆ ਐਪਲ ਦਾ ਸਸਤਾ iPhone

Monday, Jun 29, 2020 - 12:12 PM (IST)

ਕੈਮਰਾ ਕੁਆਲਿਟੀ ’ਚ ਕਈ ਐਂਡਰਾਇਡ ਫੋਨਾਂ ਤੋਂ ਅੱਗੇ ਨਿਕਲਿਆ ਐਪਲ ਦਾ ਸਸਤਾ iPhone

ਗੈਜੇਟ ਡੈਸਕ– ਐਪਲ ਦੇ ਸਸਤੇ ਆਈਫੋਨ iPhone SE 2020 ਦਾ ਹਾਲ ਹੀ ’ਚ ਕੈਮਰਾ ਟੈਸਟ ਕੀਤਾ ਗਿਆ, ਜਿਸ ਵਿਚ ਇਸ ਦਾ ਓਵਰਆਲ ਸਕੋਰ 101 ਰਿਹਾ ਹੈ। ਸਿੰਗਲ ਰੀਅਰ ਕੈਮਰਾ ਹੋਣ ਦੇ ਬਾਵਜੂਦ ਵੀ ਇਸ ਆਈਫੋਨ ਨੇ ਕਈ ਐਂਡਰਾਇਡ ਫੋਨਾਂ ਨੂੰ ਪਿੱਛੇ ਛੱਡ ਦਿੱਤਾ। ਸਮਾਰਟਫੋਨ ਦੇ ਕੈਮਰਿਆਂ ਅਤੇ ਆਡੀਓ ਦੀ ਟੈਸਟਿੰਗ ਕਰਨ ਵਾਲੀ ਵੈੱਬਸਾਈਟ DxOMark ਨੇ ਇਹ ਟੈਸਟ ਕੀਤਾ ਹੈ। ਐਪਲ ਨੇ ਇਸ ਫੋਨ ’ਚ ਆਈਫੋਨ ਐਕਸ ਆਰ ਵਾਲਾ ਹੀ ਕੈਮਰਾ ਸੈੱਟਅਪ ਦਿੱਤਾ ਹੈ, ਉਸ ਨੂੰ ਵੀ ਇੰਨੇ ਹੀ ਸਕੋਰ ਮਿਲੇ ਸਨ। 

ਕਿਹੋ ਜਿਹਾ ਰਿਹਾ iPhone SE ਦਾ ਪ੍ਰਦਰਸ਼ਨ
DxOMark ਨੇ ਰੀਵਿਊ ’ਚ ਇਸ ਆਈਫੋਨ ਨੇ ਫੋਟੋਗ੍ਰਾਫੀ ’ਚ 103 ਪੁਆਇੰਟ ਅਤੇ ਵੀਡੀਓ ’ਚ 98 ਪੁਆਇੰਟ ਹਾਸਲ ਕੀਤੇ ਹਨ। ਕੈਮਰੇ ਦਾ ਕਲਰ ਬੈਲੇਂਸ, ਸੈਚੁਰੇਸ਼ਨ ਅਤੇ ਕਾਨਟ੍ਰੈਸਟ ਇਕਦਮ ਸਹੀ ਸਨ। ਹਾਲਾਂਕਿ, ਜ਼ੂਮ ਇਫੇਕਟ, ਬੋਕੇਹ ਇਫੈਕਟ ਅਤੇ ਲੋਅ-ਲਾਈਟ ਫੋਟੋਗ੍ਰਾਫੀ ਕਮਜ਼ੋਰ ਰਹੀ। ਸੈਲਫ਼ੀ ਟੈਸਟ ’ਚ ਆਈਫੋਨ ਐੱਸ.ਈ. ਨੇ ਓਵਰਆਲ 84 ਪੁਆਇੰਟ ਸਕੋਰ ਹਾਸਲ ਕੀਤੇ। ਇਸ ਰੈਂਕਿੰਗ ਨਾਲ ਇਹ ਗੂਗਲ ਪਿਕਸਲ 3ਏ, ਸੈਮਸੰਗ ਗਲੈਕਸੀ ਐੱਸ9 ਪਲੱਸ ਅਤੇ ਐੱਲ.ਜੀ. ਜੀ8 ਥਿੰਕ ਵਰਗੇ ਫੋਨ ਤੋਂ ਅੱਗੇ ਰਿਹਾ ਹੈ। ਹਾਲਾਂਕਿ, ਲਿਸਟ ’ਚ ਢੇਰਾਂ ਫੋਨ ਇਸ ਤੋਂ ਉਪਰ ਹਨ। 

ਦੱਸ ਦੇਈਏ ਕਿ ਫੋਨ ’ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ f/1.8 ਅਪਰਚਰ, ਆਟੋਫੋਕਸ, ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਅਤੇ 5X ਡਿਜੀਟਲ ਜ਼ੂਮ ਨਾਲ ਆਉਂਦਾ ਹੈ। ਉਥੇ ਹੀ ਫੋਨ ’ਚ 7 ਮੈਗਾਪਿਕਸਲ ਦਾ ਫਰੰਟ ਕੈਮਰਾ f/2.2 ਅਪਰਚਰ ਨਾਲ ਆਉਂਦਾ ਹੈ। ਫੋਨ ਦੇ ਰੀਅਰ ਕੈਮਰਾ ਨਾਲ ਤੁਸੀਂ 4ਕੇ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ। 


author

Rakesh

Content Editor

Related News