iPhone 8 ''ਚ ਹੋ ਸਕਦਾ ਹੈ iOS 11, ਇਹ ਹੋਣਗੇ ਖਾਸ ਫੀਚਰਸ
Tuesday, Feb 07, 2017 - 01:30 PM (IST)

ਜਲੰਧਰ- ਆਈਫੋਨ 8 ਦੇ ਆਉਣ ਵਾਲੇ ਸਮਾਰਟਫੋਨ ਯੂਜ਼ਰਸ ਕਾਫੀ ਉਤਸ਼ਾਹਿਤ ਹਨ। ਕਿਹਾ ਜਾ ਰਿਹਾ ਹੈ ਕਿ ਐੱਪਲ ਆਈਫੋਨ 11 ਨਾਲ ਆਵੇਗਾ। ਇਸ ਫੋਨ ਦੇ ਕਈ ਫੀਚਰਸ ਪਹਿਲਾਂ ਤੋਂ ਹੀ ਲੀਕ ਹੋ ਚੁੱਕੇ ਹਨ, ਜੋ ਆਈ. ਓ. ਐੱਸ. 11 ਨਾਲ ਜੁੜੀਆਂ ਹਨ। ਤੁਸੀਂ ਵੀ ਜਾਣੋ ਇਨ੍ਹਾਂ ਫੀਚਰਸ ਦੇ ਬਾਰੇ ''ਚ।
1. ਗਰੁੱਪ ਫੇਸ ਟਾਈਮ ਕਾਲ -
ਆਈਫੋਨ ਦੇ ਹੁਣ ਤੱਕ ਦੇ ਮਾਡਿਊਲਸ ''ਚ ਇਹ ਫੀਚਰਸ ਮੌਜੂਦ ਨਹੀਂ ਸੀ ਪਰ ਖਬਰ ਹੈ ਕਿ ਆਈ. ਓ. ਐੱਸ. 11 ''ਚ ਇਹ ਫੀਚਰ ਉਪਲੱਬਧ ਹੋ ਸਕਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਆਈਫੋਨ ਸਕਾਈਪ ਨੂੰ ਟੱਕਰ ਦੇ ਸਕਦਾ ਹੈ। ਖਬਰ ਹੈ ਕਿ ਆਈਫੋਨ ਇਸ ਫੀਚਰ ਨੂੰ ਐਡ ਕਰਨ ਲਈ ਕੰਮ ਕਰ ਰਿਹਾ ਹੈ।
2. ਡਾਰਕ ਮੋਡ -
ਐਪ ਡਵੈਲਪਰ ਐਂਡ ਵਿਕ ਨੇ ਆਈ. ਓ. ਐੱਸ. ਸਿਮੂਲੇਟਰ ''ਚ ਚੱਲਣ ਵਾਲੀ ਐਪ ਦੀ ਸੈਟਿੰਗ ''ਚ ਕਾਰਡ ਮੋਡ ਨਾਂ ਦਾ ਇਹ ਫੀਚਰ ਲੱਭ ਲਿਆ ਹੈ। ਇਸ ਤੋਂ ਬਾਅਦ ਇਸ ਗੱਲ ਨੂੰ ਬਲ ਮਿਲਦਾ ਹੈ ਕਿ ਆਈ. ਓ. ਐੱਸ.11 ''ਚ ਇਹ ਆਉਂਦਾ ਹੈ ਤਾਂ ਇਕ ਵੱਡੀ ਡੀਲ ਸਾਬਤ ਹੋ ਸਕਦੀ ਹੈ। ਆਈ ਮੂਵੀ ਅਤੇ ਫਾਈਨਲ ਕੱਟ ਪ੍ਰੋ ਦੀ ਟੀਮ ਇਸ ਕੰਮ ''ਚ ਲੱਗੀ ਹੋਈ ਹੈ, ਜੋ ਇਸ ਦੀ ਫੰਕਸ਼ਨੈਲਿਟੀ ਨੂੰ ਡਿਲਿਵਰ ਕਰਨ ਲਈ ਕੰਮ ਕਰ ਰਹੀ ਹੈ।
3. ਵੀਡੀਓ ਸ਼ੇਅਰਿੰਗ ਐਪ -
ਬਲੂਮਬਰਗ ਨੇ ਪਹਿਲਾਂ ਦੱਸਿਆ ਸੀ ਕਿ ਐਪਲ ਅਜਿਹੇ ਸਾਫਟਵੇਅਰ ''ਤੇ ਕੰਮ ਕਰ ਰਿਹਾ ਹੈ, ਜੋ ਵੀਡੀਓ ਅਤੇ ਐਡਟਿੰਗ ''ਚ ਮਦਦ ਕਰ ਸਕਦਾ ਹੈ, ਜੇਕਰ ਇਹ ਫੀਚਰ ਆਈ. ਓ. ਐੱਸ. 11 ''ਚ ਆਉਂਦਾ ਹੈ ਤਾਂ ਇਕ ਵੱਡੀ ਡੀਲ ਸਾਬਤ ਹੋ ਸਕਦਾ ਹੈ। ਆਈ ਮੂਵੀ ਅਤੇ ਫਾਈਨਲ ਕੱਟ ਪ੍ਰੋ ਦੀ ਟੀਮ ਇਸ ਕੰਮ ''ਚ ਲੱਗੀ ਹੋਈ ਹੈ, ਜੋ ਇਸ ਦੀ ਫੰਕਸ਼ਨਨੈਲਿਟੀ ਨੂੰ ਡਿਲਿਵਰ ਕਰਨ ਲਈ ਕੰਮ ਕਰ ਰਹੀ ਹੈ।
4. ਕੰਟੈਕਟਸ -
ਆਈ. ਓ. ਐੱਸ. 11 ਕੰਟੈਕਟ ਐਪ ''ਚ ਇਕ ਇੰਟੀਗ੍ਰੇਡ ਫੀਚਰ ਲਾਏਗਾ। ਇਹ ਫੀਚਰ ਯੂਜ਼ਰ ਨੂੰ ਟੈਕਸਟ ਮੈਸੇਜ਼ ਦੇਖਣ ਨਾਲ ਹੀ ਈਮੇਲ ਅਤੇ ਸੋਸ਼ਲ ਮੀਡੀਆ ਇੰਟਰੇਕਸ਼ਨ ਨੂੰ ਕੰਟੈਕਟ ਨਾਲ ਇਕ ਹੀ ਵਿੰਡੋ ''ਚ ਦੇਖਣ ਦੇਵੇਗਾ।
5. ਵਾਇਸਮੇਲ ਟ੍ਰਾਂਸਕ੍ਰਿਪਸ਼ਨ -
ਇੱਥੇ ਸਾਰੇ ਕੰਜ਼ਿਊਮਰ ਇਲੈਕਟ੍ਰਾਨਿਕ ਤਕਨੀਕੀ ਸਮਾਰਟ ਵਰਕਿੰਗ ''ਤੇ ਫੋਕਸ ਕਰ ਰਹੀ ਹੈ, ਸੈਮਸੰਗ ਨੇ ਪਹਿਲੇ ਹੀ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਨੂੰ ਇਸ ਸਾਲ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਹੈ। ਇਸ ਗੱਲ ਨੂੰ ਦਿਮਾਗ ''ਚ ਰੱਖਦੇ ਹੋਏ ਐਪਲ ਨੇ ਆਈ. ਓ. ਐੱਸ. 11 ''ਚ ਵਾਈਸਮੇਲ ਟ੍ਰਾਂਸਕ੍ਰਿਪਸ਼ਨ ਨੂੰ ਬਿਹਤਰ ਕਰਨ ਦੀ ਤਿਆਰੀ ਕੀਤੀ ਹੈ।
6. ਡ੍ਰੋਨ ਅਤੇ ਇਨਡੋਰ ਮੈਪਿੰਗ ਐਪ -
ਡ੍ਰੋਨ ਦੇ ਵੱਧਦੇ ਉਪਯੋਗ ਦੇ ਚੱਲਦੇ ਹੁਣ ਐਪਲ ਨੇ ਵੀ ਇਸ ਦੇ ਮਾਧਿਅਮ ਤੋਂ ਆਪਣੇ ਮੈਪ ਨੂੰ ਬਿਹਤਰ ਕਰਨ ਦਾ ਪਲਾਨ ਬਣਾਇਆ ਹੈ। ਖਬਰਾਂ ਦੇ ਅਨੁਸਾਰ ਐਪਲ ਡ੍ਰੋਨ ਉਡਾ ਕੇ ਸੜਕਾਂ ''ਚ ਹੋਏ ਬਦਲਾਅ ਨੂੰ ਮਨਿਟਰ ਕਰੇਗਾ ਤਾਂ ਕਿ ਆਪਣਾ ਡਾਟਾ ਅਪਡੇਟ ਕਰੇਗੀ।
7. ਸਿਰੀ ਅਪਡੇਟ -
ਸਿਰੀ ਐਪਲ ਦੇ ਤਾਜ ''ਚ ਜੁੜਿਆ ਹੋਇਆ ਹੀਰਾ ਹੈ। ਖਬਰ ਹੈ ਕਿ ਕੰਪਨੀ ਇਸ ਨੂੰ ਵੀ ਆਈ. ਓ. ਐੱਸ. ਅਤੇ ਜ਼ਿਆਦਾ ਐਪਸ ਲਈ ਵਾਇਸ ਕਮਾਂਡ ਦੇਣ ਦੇ ਮੂੜ ''ਚ ਵੀ ਹਨ।
8. ਐਂਡਰਾਇਡ ਲਈ ਆਈ-ਮੈਸੇਜ਼ -
ਅੰਤ ''ਚ ਜਿਸ ਫੀਚਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਖਬਰਾਂ ਆਈ ਸਨ ਉਹ ਹਨ ਆਈ. ਓ. ਐੱਸ. 11 ਲਈ ਅਪਡੇਟ ਐਂਡਰਾਇਡ ਲਈ ਆਈ-ਮੈਸੇਜ਼ ਸਾਫਟਵੇਅਰ ਲਾ ਸਕਦੀ ਹੈ। ਇਸ ਐਪ ਦਾ ਫਾਈਦਾ ਇਹ ਹੋਵੇਗਾ ਕਿ ਆਈਫੋਨ ਅਤੇ ਆਈਪੈਡ ਯੂਜ਼ਰਸ ਐਂਡਰਾਇਡ ਫੋਨ ਯੂਜ਼ ਕਰਨ ਵਾਲੇ ਆਪਣੇ ਦੋਸਤਾਂ ਨਾਲ ਜ਼ੁੜੇ ਰਹਿ ਸਕਦੇ ਹਨ।