ਨਵੇਂ iPhone ''ਚ ਦੂਰ ਹੋਵੇਗੀ ਇਹ ਵੱਡੀ ਸਮੱਸਿਆ!

Tuesday, May 03, 2016 - 11:55 AM (IST)

ਨਵੇਂ iPhone ''ਚ ਦੂਰ ਹੋਵੇਗੀ ਇਹ ਵੱਡੀ ਸਮੱਸਿਆ!

ਜਲੰਧਰ— ਆਈਫੋਨਸ ''ਚ ਅਜੇ ਵੀ ਬੈਟਰੀ ਲਾਈਫ ਦੀ ਸਮੱਸਿਆ ਆਮ ਹੈ ਪਰ ਐਪਲ ਆਈਫੋਨ 7 ''ਚ ਇਸ ਕਮੀ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਨਵੀਂ ਲੀਕ ਰਿਪੋਰਟ ਮੁਤਾਬਕ ਕੰਪਨੀ ਦੇ ਨਵੇਂ ਸਮਾਰਟਫੋਨਸ ''ਚ ਵੱਡੀ ਬੈਟਰੀ ਹੋਵੇਗੀ। 
ਚਾਈਨੀਜ਼ ਸੋਸ਼ਲ ਨੈੱਟਵਰਕ ਸਾਈਟ ਵੀਬੋ ਵੱਲੋਂ ਬੈਟਰੀ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ ਜਿਨ੍ਹਾਂ ''ਚ ਨਵੇਂ ਆਈਫੋਨ ਦੀਆਂ ਬੈਟਰੀਆਂ ਬਾਰੇ ਵੀ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ 4.7-ਇੰਚ ਵਾਲੇ ਆਈਫੋਨ 7 ''ਚ 1735ਐੱਮ.ਏ.ਐੱਚ. ਦੀ ਬੈਟਰੀ (ਆਈਫੋਨ 6ਐੱਸ ''ਚ 1715ਐੱਮ.ਏ.ਐੱਚ. ਦੀ ਬੈਟਰੀ ਸੀ) ਅਤੇ 5.5-ਇੰਚ ਵਾਲੇ ਆਈਫੋਨ 7 ਪਲੱਸ ''ਚ 2810ਐੱਮ.ਏ.ਐੱਚ. (ਆਈਫੋਨ 6ਐੱਸ ਪਲੱਸ ''ਚ 2750ਐੱਮ.ਏ.ਐੱਚ. ਦੀ ਬੈਟਰੀ ਸੀ) ਦੀ ਬੈਟਰੀ ਹੋਵੇਗੀ। ਨੰਬਰਾਂ ਤੋਂ ਅਜਿਹਾ ਨਹੀਂ ਲਗਦਾ ਕਿ ਬੈਟਰੀ ''ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ ਪਰ ਕੰਪਨੀ ਪਾਵਰ ਯੂਜ਼ ''ਚ ਸੁਧਾਰ ਕਰੇਗੀ ਜਿਸ ਨਾਲ ਛੋਟੀ ਬੈਟਰੀ ਵੀ ਬਿਹਤਰ ਪਰਫਾਰਮ ਕਰੇਗੀ। 
ਬੈਟਰੀ ਤੋਂ ਇਲਾਵਾ ਆਈਫੋਨ 7 ''ਚ ਏ10 ਪ੍ਰੋਸੈਸਰ ਅਤੇ ਇਹ ਵਾਟਰ ਰੀਸਿਸਟੈਂਟ ਡਿਜ਼ਾਈਨ ਵਾਲਾ ਫੋਨ ਹੋਵੇਗਾ। ਇਸ ਤੋਂ ਇਲਾਵਾ ਐਪਲ ਡਿਊਲ ਰਿਅਰ ਕੈਮਰਾ ਸੈੱਟਅਪ ਅਤੇ ਸਮਾਰਟ ਕੁਨੈੱਕਟਰ ਦੀ ਪੇਸ਼ਕਸ਼ ਵੀ ਕਰ ਸਕਦਾ ਹੈ ਪਰ ਇਹ ਸਭ ਫੀਚਰਜ਼ ਆਈਫਨ 7 ਪ੍ਰੋ ''ਚ ਹੋਣਗੇ ਜੋ ਆਈਫੋਨ ਦਾ ਲਿਮਟਿਡ ਐਡੀਸ਼ਨ ਦੱਸਿਆ ਗਿਆ ਹੈ।


Related News