ਨੋਟ 7 ਬਣਿਆ ਆਈਫੋਨ 7 ਦੀ ਸਫਲਤਾ ਦਾ ਕਾਰਨ
Monday, Oct 31, 2016 - 03:50 PM (IST)

ਜਲੰਧਰ : ਇਕ ਤਾਜ਼ਾ ਰਿਪੋਰਟ ਦੇ ਮੁਤਾਬਿਕ ਤਾਈਵਾਨ ''ਚ ਆਈਫੋਨ 7 ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਬਣ ਗਿਆ ਹੈ। ਟਾਈਪਾਈ ਟਾਈਮਸ ਵੱਲੋਂ ਇਸ ਨੂੰ ਇੰਝ ਬਿਆਨ ਕੀਤਾ ਗਿਆ ਕਿ ਆਈਫੋਨ 7 ਨੂੰ ਇਸ ਲਈ ਜ਼ਿਆਦਾ ਯੂਜ਼ਰ ਨਹੀਂ ਮਿਲੇ ਕਿਉਂਕਿ ਉਸ ਨੂੰ ਆਈਫੋਨ 6 ਐੱਸ ਤੋਂ ਵਧੀਆ ਅਪਗ੍ਰੇਡਸ ਮਿਲੇ ਹਨ, ਬਲਕਿ ਗਲੈਕਸੀ ਨੋਟ 7 ਦੀ ਅਸਫਲਤਾ ਕਰਕੇ ਆਈਫੋਨ 7 ਨੇ ਜ਼ਿਆਦਾ ਯੂਜ਼ਰਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸੈਮਸੰਗ ਨੇ ਗਲੈਕਸੀ ਨੋਟ 7 ਦੀ ਬੈਟਰੀ ''ਚ ਖਰਾਬੀ ਕਰਕੇ ਇਸ ਦਾ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ ਤੇ ਹੁਣ ਵੱਡੀ ਗਿਣਤੀ ''ਚ ਯੂਜ਼ਰ ਇਸ ਫਲੈਗਸ਼ਿਪ ਤੋਂ ਆਈਫੋਨ 7 ਵੱਲ ਵਧ ਗਏ ਹਨ। ਇਹੀ ਕਾਰਨ ਹੈ ਕਿ ਆਈਫੋਨ 7 ਨੇ ਤਾਈਵਾਨ ''ਚ ਵਿਰਕੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਰਿਪੋਰਟ ''ਚ ਅੱਗੇ ਦੱਸਿਆ ਗਿਆ ਕਿ 128 ਜੀਬੀ ਵਰਜ਼ਨ ਵਾਲੇ ਆਈਫੋਨ 7 ਨੂੰ ਸਭ ਤੋਂ ਜ਼ਿਆਦਾ ਗਾਹਕ ਮਿਲ ਰਹੇ ਹਨ। ਦੂਸਰੇ ਨੰਬਰ ''ਤੇ ਜ਼ੈਨਫੋਨ 3 ਤੇ 32 ਜੀਬੀ ਵੇਰੀਅੰਟ ਵਾਲਾ ਆਈਫੋਨ 7 ਤੇ ਤੀਸਰੇ ਨੰਬਰ ''ਤੇ ਸੈਮਸੰਗ ਜੇ7 ਹੈ।