iLDOCK ; ਗਾਣੇ ਸੁਣਨ ਦੇ ਨਾਲ ਆਈਫੋਨ 7 ਨੂੰ ਚਾਰਜ ਕਰਨਾ ਹੋਇਆ ਸੰਭਵ
Tuesday, Oct 18, 2016 - 02:14 PM (IST)

ਜਲੰਧਰ : ਆਈਫੋਨ 7 ਦੇ ਨਾਲ ਕਈ ਲੋਗ ਅਜੇ ਵੀ 3.5 mm ਜੈਕ ਨੂੰ ਦੇਖਣਾ ਚਾਹ ਰਹੇ ਹਨ ਪਰ ਐਪਲ ਇਸ ਕਮੀ ਨੂੰ ਪੂਰਾ ਕਰਨ ਲਈ ਆਈਫੋਨ 7 ਦੇ ਨਾਲ ਇਕ ਲਾਈਟਨਿੰਗ ਅਡੈਪਟਰ ਵੀ ਪ੍ਰੋਵਾਈਡ ਕਰਵਾ ਰਿਹਾ ਹੈ ਜਿਸ ਨਾਲ ਤੁਸੀਂ ਆਪਣੇ ਪੁਰਾਣੇ 3.5mm ਜੈਕ ਵਾਲੇ ਹੈੱਡਫੋਨ ਵਰਤ ਸਕਦੇ ਹੋ ਪਰ ਜੇ ਇਸ ਦੇ ਨਾਲ ਤੁਸੀਂ ਆਪਣਾ ਫੋਨ ਚਾਰਜ ਕਰਨਾ ਚਾਹੋ ਤਾਂ ਨਹੀਂ ਕਰ ਸਕਦੇ | ਇਸੇ ਸਮੱਸਿਆ ਦੇ ਹੱਲ ਲਈ ਆਈ ਐੱਲ ਡਾਕ ਨਾਂ ਦਾ ਕਿਕਸਟਾਟਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜੋ ਆਈਫੋਨ 7 ਖਰੀਦਣ ਵਾਲਿਆਂ ਦੀ ਪਹਿਲੀ ਪਸੰਦ ਬਣ ਸਕਦਾ ਹੈ | ਦਰਅਸਲ ਆਈ ਐੱਲ ਡਾਕ ਇਕ ਛੋਟਾ ਜਿਹਾ ਅਡੈਪਟਰ ਹੈ ਜਿਸ ਦੇ ਇਕ ਸਿਰੇ ''ਤੇ 9 ਪਿਨ ਕੁਨੈਕਟਰ ਲੱਗਾ ਹੈ ਤੇ ਦੂਸਰੇ ਸਿਰੇ ''ਤੇ 3.5mm ਪੋਰਟ ਦੇ ਨਾਲ-ਨਾਲ ਲਾਈਟਨਿੰਗ ਪੋਰਟ ਵੀ ਦਿੱਤਾ ਗਿਆ ਹੈ | ਇਸ ਦੀ ਮਦਦ ਨਾਲ ਤੁਸੀਂ ਗਾਣੇ ਤਾਂ ਸੁਣ ਹੀ ਸਕਦੇ ਹੋ ਨਾਲ ਦੇ ਨਾਲ ਫੋਨ ਨੂੰ ਚਾਰਜ ਵੀ ਕਰ ਸਕਦੇ ਹੋ | ਇਸ ਨੂੰ ਅਜੇ ਤੱਕ ਐਪਲ ਵੱਲੋਂ ਸਰਟੀਫਿਕੇਸ਼ਨ ਨਹੀਂ ਮਿਲੀ ਹੈ ਪਰ ਇਸ ਪ੍ਰਾਡਰਟ ਨੂੰ ਕਈ ਯੂਜ਼ਰ ਲੈਣਾ ਚਾਹੁਣਗੇ |