ਐਪਲ iPhone7 ''ਚ ਲੈ ਕੇ ਆਈ ਕੈਮਰਾ ਕ੍ਰਾਂਤੀ
Thursday, Sep 08, 2016 - 03:16 PM (IST)

ਜਲੰਧਰ- ਸਾਨ ਫਰਾਂਸਿਸਕੋ ''ਚ ਦੁਨੀਆ ਦੀ ਮੰਨੀ-ਪ੍ਰਮੰਨੀ ਮੋਬਾਇਲ ਕੰਪਨੀ ਐਪਲ ਨੇ ਆਈਫੋਨ 7 ਅਤੇ ਆਈਫੋਨ 7 ਪਲੱਸ ਲਾਂਚ ਕਰ ਦਿੱਤੇ ਹਨ। ਆਈਫੋਨ 7 ਦੀ ਕੀਮਤ 649 ਡਾਲਰ ਰੱਖੀ ਗਈ ਹੈ ਜਦੋਂਕਿ ਆਈਫੋਨ 7 ਪਲੱਸ 769 ਡਾਲਰ ''ਚ ਉਪਲੱਬਧ ਹੋਵੇਗਾ। ਭਾਰਤੀ ਰੁਪਏ ਮੁਤਾਬਕ ਆਈਫੋਨ 7 ਦੀ ਕੀਮਤ ਕਰੀਬ 54,000 ਰੁਪਏ ਅਤੇ ਆਈਫੋਨ 7 ਪਲੱਸ ਦੀ ਕੀਮਤ ਕਰੀਬ 62,000 ਰੁਪਏ ਹੋਵੇਗੀ। ਫਿਲਹਾਲ ਦੋਵੇਂ ਫੋਨ ਅਮਰੀਕਾ, ਯੂ.ਕੇ. ਅਤੇ ਚੀਨ ''ਚ ਲਾਂਚ ਕੀਤੇ ਗਏ ਹਨ। ਭਾਰਤ ''ਚ ਇਹ ਫੋਨ 7 ਅਕਤੂਬਰ ਨੂੰ ਲਾਂਚ ਹੋਣਗੇ।
iPhone 7 ਅਤੇ iPhone 7 Plus ''ਚ ਲੱਗਾ ਹੈ ਡੂਅਲ ਕੈਮਰਾ
ਨਵੇਂ ਆਈਫੋਨ ''ਚ ਲੱਗੇ ਕੈਮਰੇ ਦਾ ਐਕਸਪੋਜ਼ਰ ਪਿਛਲੇ ਫੋਨ ਦੇ ਮੁਕਾਬਲੇ ਤਿੰਨ ਗੁਣਾ ਹੈ। ਇਸ ਵਿਚ 6 ਐਲੀਮੈਂਟਸ ਲੈਂਜ਼ ਲੱਗਾ ਹੈ ਜੋ 7 ਫੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ। ਜੇਕਰ ਤੁਸੀਂ ਫੋਨ ਨਾਲ ਬਹੁਤ ਸਾਰੀਆਂ ਤਸਵੀਰਾਂ ਇੱਕੋ ਵਾਰ ਖਿੱਚੋਗੇ ਤਾਂ ਇਹ ਬੈਸਟ ਫੋਟੋ ਦੀ ਚੋਣ ਕਰਕੇ ਤੁਹਾਨੂੰ ਖੁਦ ਹੀ ਦੱਸ ਦੇਵੇਗਾ। ਆਈਫੋਨ 7 ਪਲੱਸ ''ਚ 12 ਮੈਗਾਪਿਕਸਲ ਦੇ ਦੋ ਕੈਮਰੇ ਲੱਗਾਏ ਗਏ ਹਨ। ਇਨ੍ਹਾਂ ''ਚੋਂ ਇਕ ਕੈਮਰਾ ਫੋਟੋ ਖਿੱਚਣ ਦਾ ਕੰਮ ਕਰੇਗਾ ਜਦੋਂਕਿ ਦੂਜੇ ਕੈਮਰੇ ਨਾਲ ਫੋਟੋ ਨੂੰ ਜ਼ੂਮ ਇੰਨ ਜਾਂ ਜ਼ੂਮ ਆਊਟ ਕੀਤਾ ਜਾ ਸਕੇਗਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਦੂਰ ਦੀ ਫੋਟੋ ਖਿੱਚਣ ਲਈ ਕੋਈ ਪ੍ਰੇਸ਼ਾਨੀ ਨਹੀਂ ਆਏਗਾ ਅਤੇ ਇਹ ਕੈਮਰਾ ਪ੍ਰੋਫੈਸ਼ਨਲ ਕੈਮਰੇ ਦੀ ਤਰ੍ਹਾਂ ਕੰਮ ਕਰੇਗਾ।