SHOCKING: ਬੈਨ ਹੋ ਸਕਦਾ ਹੈ ਆਈਫੋਨ 6 ਅਤੇ ਆਈਫੋਨ 6 ਪਲੱਸ !

Saturday, Jun 18, 2016 - 12:21 PM (IST)

SHOCKING: ਬੈਨ ਹੋ ਸਕਦਾ ਹੈ ਆਈਫੋਨ 6 ਅਤੇ ਆਈਫੋਨ 6 ਪਲੱਸ !

ਜਲੰਧਰ— ਐਪਲ ਆਈਫੋਨ ਦੇ ਸਭ ਤੋਂ ਵੱਡੇ ਬਾਜ਼ਾਰ ਚੀਨ ਨੇ ਐਪਲ ਨੂੰ ਤਗੜਾ ਝੱਟਕੇ ਦਿੱਤਾ ਹੈ। ਚੀਨ ਦੀ ਇੰਟਲੈਕਚੂਅਲ ਪ੍ਰਾਪਰਟੀ ਅਥਾਰਿਟੀ ਦੇ ਮੁਤਾਬਕ ਆਈਫੋਨ6 ਅਤੇ ਆਈਫੋਨ6 ਪਲਸ ਦਾ ਡਿਜਾਇਨ ਚੀਨ ਦੇ ਇਕ ਸਮਾਰਟਫੋਨ ਕੰਪਨੀ 100 ਪਲਸ ਬਰਾਂਡ ਦੀ ਕਾਪੀ ਹੈ। ਜਿਸ ਦੇ ਚੱਲਦੇ ਟੈੱਕ ਜਾਇੰਟ ਐਪਲ ਦੇ ਆਈਫੋਨ6 ਅਤੇ ਆਈਫੋਨ 6ਪਲਸ ਮਾਡਲ ਨੂੰ ਚੀਨ ''ਚ ਬੈਨ ਹੋ ਸਕਦਾ ਹੈ।

 

ਬੀਜਿੰਗ ਇੰਟਲੈਕਚੂਅਲ ਪ੍ਰਾਪਰਟੀ ਅਥਾਰਿਟੀ ਨੇ ਇਹ ਐਲਾਨ ਕੀਤਾ ਹੈ ਕਿ ਆਈਫੋਨ ਅਤੇ ਚਾਈਨੀਜ਼ ਕੰਪਨੀ Baili ਦੇ ''ਚ ਪੇਟੈਂਟ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਪਰ ਐਪਲ ਵਲੋਂ ਹੁਣ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਆਈਫੋਨ6 ਕੰਪਨੀ ਦਾ ਅਜਿਹਾ ਮਾਡਲ ਹੈ ਜਿਸ ਦੇ ਲਾਂਚ ਨੇ ਕੰਪਨੀ ਨੂੰ ਨਵੀਂ ਬੁਲੰਦੀਆਂ ''ਤੇ ਪਹੁੰਚਾ ਦਿੱਤਾ ਸੀ। ਇਸ ਆਈਫੋਨ ਦੀ ਬਦੌਲਤ ਕੰਪਨੀ ਨੇ ਪਿਛਲੇ ਸਾਲ ਦੁਨੀਆ ''ਚ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲੀ ਕੰਪਨੀ ਬਣ ਕੇ ਸਾਹਮਣੇ ਆਈ ਸੀ।


Related News