ਭਾਰਤ 'ਚ ਬਣੇਗਾ ਆਈਫੋਨ 17, ਚੀਨ ਨੂੰ ਲੱਗੇਗਾ ਵੱਡਾ ਝਟਕਾ
Saturday, Nov 04, 2023 - 08:26 PM (IST)
ਗੈਜੇਟ ਡੈਸਕ- ਭਾਰਤ ਵਿਚ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਆਈਫੋਨ ਨਿਰਮਾਤਾ ਐਪਲ ਦੇਸ਼ ਵਿਚ ਆਪਣਾ ਪਹਿਲਾ ਆਈਫੋਨ 17 ਲਾਂਚ ਕਰ ਸਕਦੀ ਹੈ। ਐਪਲ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਦੀ ਰਿਪੋਰਟ ਮੁਤਾਬਕ ਐਪਲ ਹੁਣ ਚੀਨ ਦੀ ਬਜਾਏ ਭਾਰਤ 'ਚ ਆਪਣਾ ਉਤਪਾਦਨ ਵਧਾਉਣ 'ਤੇ ਧਿਆਨ ਦੇ ਰਹੀ ਹੈ। ਰਿਪੋਰਟ ਮੁਤਾਬਕ ਆਈਫੋਨ 17 ਦਾ ਉਤਪਾਦਨ ਜ਼ਿਆਦਾਤਰ ਭਾਰਤ 'ਚ ਕੀਤਾ ਜਾਵੇਗਾ।
ਕਦੋਂ ਤਕ ਆਏਗਾ ਆਈਫੋਨ 17
ਵਿਸ਼ਲੇਸ਼ਕਾਂ ਨੇ ਦੱਸਿਆ ਕਿ ਆਈਫੋਨ 17 ਨੂੰ 2025 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਭਾਰਤ 'ਚ ਸਮਾਰਟਫੋਨ ਦਾ ਪ੍ਰੋਡਕਸ਼ਨ 2024 'ਚ ਸ਼ੁਰੂ ਹੋਣ ਦੀ ਉਮੀਦ ਹੈ। ਰਿਪੋਰਟ ਮੁਤਾਬਕ, ਭਾਰਤ 'ਚੋਂ ਆਈਫੋਨ ਸ਼ਿਪਮੈਂਟ, ਜੋ 2023 'ਚ ਲਗਭਗ 12-14 ਫੀਸਦੀ ਹੋਵੇਗਾ, 2024 'ਚ ਆਈਫੋਨ ਦਾ ਪ੍ਰੋਡਕਸ਼ਨ 20-25 ਫੀਸਦੀ ਤਕ ਹੋਣ ਦੀ ਉਮੀਦ ਹੈ।
ਚੀਨ ਨੂੰ ਲੱਗ ਸਕਦੈ ਵੱਡਾ ਝਟਕਾ
ਭਾਰਤ 'ਚ ਆਈਫੋਨ 17 ਦੇ ਪ੍ਰੋਡਕਸ਼ਨ ਦੀ ਖ਼ਬਰ ਨਾਲ ਚੀਨ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਆਈਫੋਨ ਦੇ ਗਲੋਬਲ ਸ਼ਿਪਮੈਂਟ ਦਾ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਚੀਨ 'ਚ ਹੀ ਹੁੰਦਾ ਹੈ। ਕੁਓ ਦਾ ਕਹਿਣਾ ਹੈ ਕਿ ਫਾਕਸਕਾਨ ਦੇ Zhengzhou ਅਤੇ Taiyuan ਕਾਰਖਾਨਿਆਂ 'ਚ 2024 'ਚ ਪ੍ਰੋਡਕਸ਼ਨ 35-40 ਫੀਸਦੀ ਅਤੇ 75-80 ਦੀ ਗਿਰਾਵਟ ਦੇਖਣ ਦੀ ਸੰਭਾਵਨਾ ਹੈ। ਤਾਈਵਾਨ ਸਥਿਤ ਫਾਕਸਕਾਨ ਟੈਕਨਾਲੋਜੀ ਗਰੁੱਪ ਕੋਲ ਭਾਰਤ 'ਚ ਆਈਫੋਨ ਬਣਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਮਰੱਥਾ ਦਾ ਲਗਭਗ 75-80 ਫੀਸਦੀ ਹਿੱਸਾ ਹੈ।