iPhone 17 ਸੀਰੀਜ਼ ਨੂੰ ਲੈ ਕੇ ਆਈ ਵੱਡੀ ਖ਼ਬਰ, ਪੜ੍ਹ ਕੇ ਖ਼ੁਸ਼ ਹੋ ਜਾਣਗੇ ਐਪਲ ਫੈਨ
Friday, Nov 22, 2024 - 12:32 AM (IST)
ਗੈਜੇਟ ਡੈਸਕ- ਐਪਲ ਸਾਲ 2025 'ਚ iPhone 17 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ, ਹਾਲਾਂਕਿ ਐਪਲ ਨੇ ਅਜੇ ਤਕ ਅਧਿਕਾਰਤ ਤੌਰ 'ਤੇ iPhone 17 ਨੂੰ ਲੈ ਕੇ ਕੁਝ ਨਹੀਂ ਕਿਹਾ ਪਰ ਸਤੰਬਰ 'ਚ ਹੀ ਨਵੇਂ ਆਈਫੋਨ ਦੀ ਲਾਂਚਿੰਗ ਹੁੰਦੀ ਹੈ। ਅਜੇ ਹਾਲ ਹੀ 'ਚ ਐਪਲ ਨੇ ਆਈਫੋਨ 16 ਸੀਰੀਜ਼ ਨੂੰ ਲਾਂਚ ਕੀਤਾ ਹੈ ਅਤੇ ਹੁਣ ਆਈਫੋਨ 17 ਨੂੰ ਲੈ ਕੇ ਲੀਕ ਰਿਪੋਰਟਾਂ ਆਉਣ ਲੱਗੀਆਂ ਹਨ।
iPhone 17 ਸੀਰੀਜ਼ ਦੀ ਜ਼ਿਆਦਾ ਚਰਚਾ ਇਕ ਨਵੇਂ ਮਾਡਲ ਨੂੰ ਲੈ ਕੇ ਹੋ ਰਹੀ ਹੈ ਜਿਸ ਦਾ ਨਾਂ iPhone 17 Air ਦੱਸਿਆ ਜਾ ਰਿਹਾ ਹੈ। ਆਮਤੌਰ 'ਤੇ ਐਪਲ ਹਰ ਸਾਲ ਚਾਰ ਨਵੇਂ ਆਈਫੋਨ ਲਾਂਚ ਕਰਦੀ ਹੈ, ਹਾਲਾਂਕਿ, 2025 'ਚ ਵੀ ਚਾਰ ਨਵੇਂ ਮਾਡਲ ਹੀ ਲਾਂਚ ਹੋਣਗੇ ਪਰ ਪਲੱਸ ਵਰਜ਼ਨ ਨੂੰ ਖਤਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ, ਜਾਣੋ ਸ਼ਰਤਾਂ
ਲੀਕ ਰਿਪਰੋਟਾਂ 'ਚ ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ ਆਈਫੋਨ ਪਲੱਸ ਨੂੰ iPhone 17 ਦੇ ਨਾਲ ਖਤਮ ਕਰੇਗਾ ਅਤੇ ਇਸ ਦੀ ਜਗ੍ਹਾ iPhone 17 Air ਦੇ ਡਿਜ਼ਾਈਨ ਤੋਂ ਲੈ ਕੇ ਫੀਚਰਜ਼ ਅਤੇ ਕੀਮਤ ਤਕ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਕੰਸੈਪਟ ਰੈਂਡਰ ਵੀ ਹੈ ਜਿਸ ਵਿਚ iPhone 17 Air ਨੂੰ ਕਈ ਰੰਗਾਂ 'ਚ ਦੇਖਿਆ ਜਾ ਸਕਦਾ ਹੈ।
ਵੀਡੀਓ ਮੁਤਾਬਕ, iPhone 17 Air ਦਾ ਡਿਜ਼ਾਈਨ iPhone 16 ਵਰਗਾ ਹੋਵੇਗਾ ਅਤੇ ਇਹ ਪਤਲਾ ਆਈਫੋਨ ਹੋਵੇਗਾ। ਇਸ ਵਿਚ 6.6 ਇੰਚ ਦੀ OLED ਡਿਸਪਲੇਅ ਮਿਲੇਗਾ ਜਿਸ ਦੇ ਨਾਲ 120Hz ਦਾ ਪ੍ਰੋ-ਮੋਸ਼ਨ ਰਿਫ੍ਰੈਸ਼ ਰੇਟ ਮਿਲ ਸਕਦਾ ਹੈ। ਫੋਨ ਦੇ ਨਾਲ ਡਾਇਨਾਮਿਕ ਆਈਲੈਂਡ ਵੀ ਮਿਲੇਗਾ।
ਇਹ ਵੀ ਪੜ੍ਹੋ- iPhone 16 ਤੋਂ ਬਾਅਦ ਇੰਡੋਨੇਸ਼ੀਆ ਨੇ Google Pixel 'ਤੇ ਲਗਾਇਆ ਬੈਨ, ਇਹ ਹੈ ਵਜ੍ਹਾ