iPhone 17 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ

Saturday, Apr 25, 2026 - 04:59 PM (IST)

iPhone 17 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ

ਗੈਜੇਟ ਡੈਸਕ- ਤੁਸੀਂ ਵੀ ਜੇਕਰ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਸੀ, ਤਾਂ ਹੁਣ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਪ੍ਰਸਿੱਧ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਚੱਲ ਰਹੇ ਖਾਸ ਬੈਂਕ ਆਫਰਸ ਦੇ ਤਹਿਤ iPhone 17 ਨੂੰ ਹੁਣ 70 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ।

iPhone 17 ਦੇ 256GB ਵੇਰੀਐਂਟ ਦੀ ਲਾਂਚ ਕੀਮਤ 82,900 ਰੁਪਏ ਰੱਖੀ ਗਈ ਸੀ। ਪਰ ਹੁਣ Flipkart Axis Bank Credit Card ਅਤੇ Flipkart SBI Credit Card ਰਾਹੀਂ ਖਰੀਦਦਾਰੀ ਕਰਨ 'ਤੇ ਇਸ ਦੀ ਪ੍ਰਭਾਵੀ ਕੀਮਤ ਘੱਟ ਕੇ ਸਿਰਫ਼ 69,160 ਰੁਪਏ ਰਹਿ ਜਾਂਦੀ ਹੈ। ਇਸ ਤਰ੍ਹਾਂ ਗਾਹਕਾਂ ਨੂੰ ਕੁੱਲ 13,460 ਰੁਪਏ ਤੱਕ ਦਾ ਸਿੱਧਾ ਫਾਇਦਾ ਮਿਲ ਰਿਹਾ ਹੈ। ਦੱਸ ਦੇਈਏ ਕਿ ਇਹ ਆਫਰ ਸੀਮਤ ਸਮੇਂ ਲਈ ਉਪਲਬਧ ਹੈ।

ਇਹ ਵੀ ਪੜ੍ਹੋ- 200MP ਕੈਮਰਾ ਤੇ 10,000mAh ਬੈਟਰੀ! ਜਲਦ ਲਾਂਚ ਹੋਵੇਗਾ ਇਹ ਧਾਕੜ ਫੋਨ

ਬੇਸ ਮਾਡਲ 'ਚ 'ਪ੍ਰੋ' ਵਾਲੇ ਫੀਚਰਜ਼

ਇਸ ਵਾਰ ਐਪਲ ਨੇ iPhone 17 ਦੇ ਬੇਸ ਮਾਡਲ ਨੂੰ ਕਾਫੀ ਅਪਗ੍ਰੇਡ ਕੀਤਾ ਹੈ, ਜਿਸ ਵਿੱਚ ਕਈ ਅਜਿਹੇ ਫੀਚਰਸ ਦਿੱਤੇ ਗਏ ਹਨ ਜੋ ਪਹਿਲਾਂ ਸਿਰਫ਼ ਪ੍ਰੋ ਮਾਡਲਾਂ ਤੱਕ ਹੀ ਸੀਮਤ ਸਨ। ਇਸ ਵਿੱਚ 120Hz ਪ੍ਰੋਮੋਸ਼ਨ ਡਿਸਪਲੇ ਦਿੱਤੀ ਗਈ ਹੈ, ਜੋ LTPO ਪੈਨਲ ਅਤੇ 'ਆਲਵੇਜ਼ ਆਨ ਡਿਸਪਲੇ' ਨੂੰ ਸਪੋਰਟ ਕਰਦੀ ਹੈ। ਸਕ੍ਰੀਨ ਦੀ ਬ੍ਰਾਈਟਨੈੱਸ 3000 ਨਿਟਸ ਤੱਕ ਹੈ।

ਫੋਨ ਵਿੱਚ ਨਵਾਂ A19 ਚਿੱਪਸੈੱਟ ਲਗਾਇਆ ਗਿਆ ਹੈ, ਜੋ ਬਿਹਤਰ AI ਫੀਚਰਸ ਅਤੇ ਸ਼ਾਨਦਾਰ ਪਰਫਾਰਮੈਂਸ ਪ੍ਰਦਾਨ ਕਰਦਾ ਹੈ। iPhone 17 ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 18 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਫੋਨ ਵਿੱਚ Wi-Fi 7, USB-C ਪੋਰਟ, ਐਕਸ਼ਨ ਬਟਨ ਅਤੇ ਕੈਮਰਾ ਕੰਟਰੋਲ ਵਰਗੇ ਆਧੁਨਿਕ ਫੀਚਰਸ ਵੀ ਸ਼ਾਮਲ ਹਨ।

70 ਹਜ਼ਾਰ ਰੁਪਏ ਤੋਂ ਘੱਟ ਦੀ ਕੀਮਤ 'ਤੇ iPhone 17 ਉਨ੍ਹਾਂ ਯੂਜ਼ਰਜ਼ ਲਈ ਇੱਕ ਬਿਹਤਰੀਨ ਵਿਕਲਪ ਬਣ ਗਿਆ ਹੈ ਜੋ ਕਿਫਾਇਤੀ ਕੀਮਤ 'ਤੇ ਪ੍ਰੀਮੀਅਮ ਫੀਚਰਜ਼ ਚਾਹੁੰਦੇ ਹਨ। ਐਪਲ ਦਾ ਲੰਬਾ ਸਾਫਟਵੇਅਰ ਅਪਡੇਟ ਸਪੋਰਟ ਇਸ ਡੀਲ ਨੂੰ ਹੋਰ ਵੀ ਖਾਸ ਬਣਾਉਂਦਾ ਹੈ।

ਇਹ ਵੀ ਪੜ੍ਹੋ- 6500mAh ਬੈਟਰੀ ਤੇ 50MP Sony ਸੈਂਸਰ ਨਾਲ ਲਾਂਚ ਹੋਇਆ ਧਾਕੜ ਫੋਨ, ਜਾਣੋ ਕੀਮਤ


author

Rakesh

Content Editor

Related News