iPhone 15 'ਚ ਸਿਮ ਕਾਰਡ ਸਲਾਟ ਦੀ ਥਾਂ ਮਿਲੇਗਾ ਇਹ ਆਪਸ਼ਨ, ਜਾਣੋ ਆਈਫੋਨ 14 ਤੋਂ ਕਿੰਨਾ ਹੋਵੇਗਾ ਅਲੱਗ
Wednesday, Mar 29, 2023 - 06:44 PM (IST)
ਗੈਜੇਟ ਡੈਸਕ- ਆਈਫੋਨ 15 ਇਸ ਸਾਲ ਦੇ ਅਖੀਰ 'ਚ ਲਾਂਚ ਕੀਤਾ ਜਾਵੇਗਾ। ਐਪਲ ਦੀ ਨਵੀਂ ਸੀਰੀਜ਼ 'ਚ ਕੰਪਨੀ ਸਿਮ ਕਾਰਡ ਸਲਾਟ ਨਹੀਂ ਦੇਵੇਗੀ ਕਿਉਂਕਿ ਐਪਲ ਆਈਫੋਨ 15 ਸੀਰੀਜ਼ 'ਚ ਈ-ਸਿਮ ਕਾਰਡ ਦਿੱਤਾ ਜਾਵੇਗਾ। ਕਈ ਲੀਕ 'ਚ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ ਐਪਲ ਆਈਫੋਨ 15 ਸੀਰੀਜ਼ ਈ-ਸਿਮ ਦੇ ਨਾਲ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਹੁਣ ਡੈਸਕਟਾਪ ਯੂਜ਼ਰਜ਼ ਵੀ ਕਰ ਸਕਣਗੇ WhatsApp 'ਤੇ ਗਰੁੱਪ ਵੀਡੀਓ ਤੇ ਆਡੀਓ ਕਾਲ
ਆਈਫੋਨ 14 'ਚ ਵੀ ਹੈ ਇਹ ਆਪਸ਼ਨ
ਅਮਰੀਕਾ 'ਚ ਲਾਂਚ ਕੀਤੀ ਗਈ ਆਈਫੋਨ 14 ਸੀਰੀਜ਼ 'ਚ ਈ-ਸਿਮ ਸਲਾਟ ਦਿੱਤਾ ਗਿਆ ਹੈ। ਯੂਜ਼ਰਜ਼ ਨੂੰ ਉੱਥੇ ਫੋਨ 'ਚ ਸਿਮ ਕਾਰਡ ਪਾਉਣ ਦੀ ਲੋੜ ਨਹੀਂ ਪੈਂਦੀ। ਉੱਥੇ ਹੀ ਭਾਰਤ 'ਚ ਆਈਫੋਨ 14 ਈ-ਸਿਮ ਕਾਰਡ ਅਤੇ ਸਿਮ ਕਾਰਡ ਸਲਾਡ ਦੇ ਨਾਲ ਮੌਜੂਦ ਹੈ।
ਈ-ਸਿਮ ਨੂੰ ਤਮਾਮ ਦੇਸ਼ਾਂ ਦੁਆਰਾ ਸਵੀਕਾਰ ਕੀਤਾ ਜਾ ਰਿਹਾ ਹੈ। ਈ-ਸਿਮ ਦਾ ਇਕ ਫਾਇਦਾ ਇਹ ਹੈ ਕਿ ਫੋਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਟਰ ਰੈਸਿਸਟੈਂਟ ਹੋਵੇਗਾ ਅਤੇ ਫੋਨ ਦੇ ਚੋਰੀ ਹੋਣ 'ਤੇ ਤੁਰੰਤ ਸਿਮ ਕਾਰਡ ਨੂੰ ਕੱਢੇ ਜਾਣ ਦਾ ਡਰ ਨਹੀਂ ਰਹਿੰਦਾ।
ਇਹ ਵੀ ਪੜ੍ਹੋ– ਸਾਈਬਰ ਚੋਰਾਂ ਦੇ ਨਿਸ਼ਾਨੇ 'ਤੇ ChatGPT, ਇਸਦੀ ਮਦਦ ਨਾਲ ਹੈਕ ਕੀਤੇ ਜਾ ਰਹੇ ਫੇਸਬੁੱਕ ਅਕਾਊਂਟ
ਕਦੋਂ ਸ਼ੁਰੂ ਹੋਈ ਸੀ ਈ-ਸਿਮ
ਐਪਲ ਨੇ 2018 'ਚ ਆਈਫੋਨ ਐਕਸ ਐੱਸ ਅਤੇ ਆਈਫੋਨ ਐਕਸ ਆਰ 'ਚ ਈ-ਸਿਮ ਦੀ ਸ਼ੁਰੂਆਤੀ ਕੀਤੀ ਸੀ। ਇਸਤੋਂ ਬਾਅਦ ਸੈਮਸੰਗ ਅਤੇ ਗੂਗਲ ਨੇ ਵੀ ਆਪਣੇ ਸਮਾਰਟਫੋਨਜ਼ 'ਚ ਈ-ਸਿਮ ਦਾ ਆਪਸ਼ਨ ਪੇਸ਼ ਕਰਨਾ ਸ਼ੁਰੂ ਕੀਤੀ ਸੀ। ਉੱਥੇ ਹੀ ਆਈਫੋਨ 15 'ਚ ਟਾਈਪ-ਸੀ ਪੋਰਟ ਵੀ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾ