iPhone 14 Pro ’ਚੋਂ ਹਟੇਗਾ ਨੌਚ, ਸਕਰੀਨ ਦੇ ਅੰਦਰ ਹੀ ਹੋਵੇਗਾ Face ID

Friday, Jan 07, 2022 - 02:50 PM (IST)

iPhone 14 Pro ’ਚੋਂ ਹਟੇਗਾ ਨੌਚ, ਸਕਰੀਨ ਦੇ ਅੰਦਰ ਹੀ ਹੋਵੇਗਾ Face ID

ਗੈਜੇਟ ਡੈਸਕ– ਪਿਛਲੇ ਕੁਝ ਸਾਲਾਂ ਤੋਂ ਐਪਲ ਬੋਰਿੰਗ ਅਤੇ ਪੁਰਾਣੇ ਡਿਜ਼ਾਇਨ ਨਾਲ ਆਈਫੋਨ ਲਾਂਚ ਕਰ ਰਹੀ ਹੈ। ਹੁਣ ਖਬਰ ਹੈ ਕਿ ਆਈਫੋਨ 14 ਨਾਲ ਕੰਪਨੀ ਕੁਝ ਨਵਾਂ ਕਰਨ ਵਾਲੀ ਹੈ। ਦਰਅਸਲ, ਟਵਿਟਰ ਲੀਕਰ DylanDKT ਨੇ ਦਾਅਵਾ ਕੀਤਾ ਹੈ ਕਿ ਆਈਫੋਨ 14 ਪ੍ਰੋ ਲਾਈਨ ਅਪ ’ਚ ਪਿਲ ਸ਼ੇਪਡ ਹੋਲ ਪੰਚ ਡਿਜ਼ਾਇਨ ਦਿੱਤਾ ਜਾਵੇਗਾ ਜਿਥੇ ਫਰੰਟ ਫੇਸਲਿੰਗ ਕੈਮਰਾ ਲੱਗਾ ਹੋਵੇਗਾ। ਹਾਲਾਂਕਿ ਇਹ ਵੀ ਕੁਝ ਨਵਾਂ ਨਹੀਂ ਹੈ ਕਿਉਂਕਿ ਐਂਡਰਾਇਡ ਸਮਾਰਟਫੋਨ ਕਈਸਾਲਾਂ ਤੋਂ ਇਹ ਡਿਜ਼ਾਇਨ ਦੇ ਰਹੇ ਹਨ। 

ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ

ਲੀਕਸ ਮੁਤਾਬਕ, ਇਸ ਵਾਰ ਐਪਲ ਫੇਸ ਆਈ.ਡੀ. ਹਾਰਡਵੇਅਰ ਨੂੰ ਕੰਪਨੀ ਡਿਸਪਲੇਅ ਦੇ ਅੰਦਰ ਹੀ ਪਲੇਸ ਕਰੇਗੀ। ਫਿਲਹਾਲ ਫੇਸ ਆਈ.ਡੀ. ਹਾਡਵੇਅਰ ਨੌਚ ਦੇ ਹੇਠਾਂ ਲੱਗਾ ਹੁੰਦਾ ਹੈ। ਇਸ ਕਾਰਨ ਹੀ ਆਈਫੋਨ ’ਚ ਇਕ ਵੱਡਾ ਨੌਚ ਵੇਖਣ ਨੂੰ ਮਿਲਦਾ ਹੈ। 

ਪ੍ਰਸਿੱਧ ਐਪਲ ਵਿਸ਼ਲੇਸ਼ਕ Ming Chi Kuo ਨੇ ਵੀ ਪਿਛਲੇ ਸਾਲ ਕਿਹਾ ਸੀ ਕਿ 2022 ’ਚ ਲਾਂਚ ਕੀਤੇ ਜਾਣ ਵਾਲੇ ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ’ਚ ਹੋਲ ਪੰਚ ਕਟਆਊਟ ਦਿੱਤਾ ਜਾਵੇਗਾ। ਆਈਫੋਨ 14 ’ਚ ਕੰਪਨੀ ਪੁਰਾਣੇ ਆਈਫੋਨ ਦੀ ਤਰ੍ਹਾਂ ਹੀ ਵੱਡਾ ਨੌਚ ਦੇ ਸਕਦੀ ਹੈ। ਇਹ ਨਵਾਂ ਹੋਲ ਪੰਚ ਡਿਜ਼ਾਇਨ ਸਿਰਫ ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਲਈ ਹੋ ਸਕਦਾ ਹੈ। 

ਇਹ ਵੀ ਪੜ੍ਹੋ– ਵਾਪਸ ਆਇਆ ਜੀਓ ਦਾ ਡਿਜ਼ਨੀ+ਹੋਟਸਟਾਰ ਦੀ ਸਬਸਕ੍ਰਿਪਸ਼ਨ ਵਾਲਾ ਇਹ ਸਸਤਾ ਪਲਾਨ

ਆਈਫੋਨ 13 ਲਾਂਚ ਤੋਂ ਪਹਿਲਾਂ ਇਹ ਖਬਰ ਸੀ ਕਿ ਕੰਪਨੀ ਟੱਚ ਆਈ.ਡੀ. ਨੂੰ ਵਾਪਸ ਲੈਣ ਵਾਲੀ ਹੈ ਪਰ ਅਜਿਹਾ ਨਹੀਂ ਹੋਇਆ। ਇਸਤੋਂ ਬਾਅਦ ਖਬਰ ਆਈ ਕਿ ਕੰਪਨੀ ਅੰਡਰ ਡਿਸਪਲੇਅ ਸਕੈਨਰ ਲੈ ਕੇ ਆਏਗੀ, ਇਹ ਵੀ ਨਹੀਂ ਹੋਇਆ। ਆਈਫੋਨ 14 ਦੇ ਨਾਲ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਮਿਲਣ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ, ਇਸ ਸਾਲ ਕੰਪਨੀ ਕੁਝ ਵੱਡੇ ਡਿਜ਼ਾਇਨ ਬਦਲਾਅ ਕਰ ਸਕਦੀ ਹੈ। 

ਜ਼ਿਕਰਯੋਗ ਹੈ ਕਿ ਆਈਫੋਨ ਐਕਸ ਦੇ ਨਾਲ 2017 ’ਚ ਕੰਪਨੀ ਨੇ ਫੇਸ ਆਈ.ਡੀ. ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਕੰਪਨੀ ਨੇ ਆਈਫੋਨ ’ਚ ਨੌਚ ਦੀ ਵਰਤੋਂ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਨੌਚ ਕੁਝ ਛੋਟਾ ਹੋਇਆ ਪਰ ਹੁਣ ਇਸਨੂੰ ਹਟਾ ਕੇ ਪੰਚ ਹੋਲ ਡਿਜ਼ਾਇਨ ਲਿਆਉਣ ਦੀ ਤਿਆਰੀ ਹੈ। ਫੇਸ ਆਈ.ਡੀ. ਦਾ ਜਿੱਥੋਂ ਤਕ ਸਵਾਲ ਹੈ ਤਾਂ ਇਹ ਆਪਣਾ ਕੰਮ ਕਰਦਾ ਰਹੇਗਾ ਕਿਉਂਕਿ ਇਸਨੂੰ ਡਿਸਪਲੇਅ ਦੇ ਅੰਦਰ ਲਗਾਉਣ ਨਾਲ ਵੀ ਇਸਦੀ ਵਰਕਿੰਗ ’ਚ ਕੋਈ ਖਾਸ ਫਰਕ ਨਹੀਂ ਪਵੇਗਾ। ਆਉਣ ਵਾਲੇ ਕੁਝ ਸਮੇਂ ’ਚ ਆਈਫੋਨ 14 ਸੀਰੀਜ਼ ਨੂੰ ਲੈ ਕੇ ਹੋਰ ਵੀ ਕਲੈਰਿਟੀ ਮਿਲੇਗੀ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ


author

Rakesh

Content Editor

Related News