ਜਲਦ ਹੀ ਇਕ ਨਵੇਂ ਰੰਗ 'ਚ ਲਾਂਚ ਹੋਵੇਗਾ iPhone 14, ਜਾਣੋ ਇਸ ਨਾਲ ਜੁੜੀ ਪੂਰੀ ਡਿਟੇਲ
Monday, Mar 06, 2023 - 12:55 PM (IST)
ਗੈਜੇਟ ਡੈਸਕ- ਐਪਲ ਹਰ ਸਾਲ ਮਾਰਚ 'ਚ ਆਪਣੀ ਮੌਜੂਦਾ ਆਈਫੋਨ ਸੀਰੀਜ਼ ਦਾ ਇਕ ਨਵਾਂ ਵੇਰੀਐਂਟ ਪੇਸ਼ ਕਰਦੀ ਹੈ। ਐਪਲ ਨੇ ਆਈਫੋਨ 12 ਸੀਰੀਜ਼ ਦਾ ਪਰਪਲ ਕਲਰ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਆਈਫੋਨ 14 ਨੂੰ ਪੀਲੇ ਰੰਗ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਆਈਫੋਨ 13 ਸੀਰੀਜ਼ ਦੇ ਫੋਨ ਨੂੰ ਮਾਰਚ 2022 'ਚ ਹਰੇ ਰੰਗ 'ਚ ਲਾਂਚ ਕੀਤਾ ਗਿਆ ਸੀ। ਗਿਜ਼ਮੋਚਾਈਨਾ ਦੀ ਇਕ ਰਿਪੋਰਟ ਮੁਤਾਬਕ, ਐਪਲ ਦੀ ਪੀ.ਆਰ. ਟੀਮ ਅਗਲੇ ਹਫਤੇ ਆਈਫੋਨ 14 ਦੇ ਯੈਲੋ ਕਲਰ ਵੇਰੀਐਂਟ ਦੀ ਬ੍ਰਿਫਿੰਗ ਕਰਨ ਦੀ ਪਲਾਨਿੰਗ ਕਰ ਰਹੀ ਹੈ। ਨਵੇਂ ਰੰਗ ਨਾਲ ਕੰਪਨੀ ਨੂੰ ਆਈਫੋਨ 14 ਸੀਰੀਜ਼ ਦੀ ਵਿਕਰੀ 'ਚ ਵਾਧੇ ਦੀ ਉਮੀਦ ਹੈ।
ਆਈਫੋਨ 14 ਸੀਰੀਜ਼ ਦੇ ਫੀਚਰਜ਼
ਆਈਫੋਨ 'ਚ 'ਚ 6.1 ਇੰਚ ਦੀ ਸੁਪਰ ਰੇਟੀਨਾ ਐਕਸ.ਡੀ.ਆਰ. ਡਿਸਪਲੇਅ ਮਿਲਦੀ ਹੈ, ਜੋ (1170x2532 ਪਿਕਸਲ) ਰੈਜ਼ੋਲਿਊਸ਼ਨ ਅਤੇ 460 ਪੀ.ਪੀ.ਆਈ. ਦੇ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ 1,200 ਨਿਟਸ ਦੀ ਪੀਕ ਬ੍ਰਾਈਟਨੈੱਸ ਅਤੇ ਆਲਵੇਜ ਆਨ ਡਿਸਪਲੇਅ ਦਾ ਸਪੋਰਟ ਦਿੱਤਾ ਗਿਆ ਹੈ। ਆਈਫੋਨ 14 'ਚ ਏ15 ਬਾਇਓਨਿਕ ਪ੍ਰੋਸੈਸਰ ਦਿੱਤਾ ਗਿਆ ਹੈ, ਜੋ 5 ਕੋਰ ਜੀ.ਪੀ.ਯੂ. ਦੇ ਨਾਲ ਆਉਂਦਾ ਹੈ। ਆਈਫੋਨ 14 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਅਤੇ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਆਈਫੋਨ ਦੇ ਨਾਲ ਈ-ਸਿਮ ਅਤੇ ਸੈਟੇਲਾਈਟ ਕੁਨੈਕਟੀਵਿਟੀ ਦਾ ਸਪੋਰਟ ਵੀ ਮਿਲਦਾ ਹੈ। ਆਈਫੋਨ 14 ਅਤੇ ਆਈਫੋਨ 14 ਪਲੱਸ ਨੂੰ ਬਲਿਊ, ਮਿਡਨਾਈਟ, ਪਰਪਲ, ਸਟਾਰਲਾਈਟ ਅਤੇ ਪ੍ਰੋਡਕਟ ਰੈੱਡ ਕਲਰ 'ਚ ਖ਼ਰੀਦਿਆ ਜਾ ਸਕੇਗਾ। ਆਈਫੋਨ 14 'ਚ 6.1 ਇੰਚ ਦੀ ਸੁਪਰ ਰੇਟੀਨਾ ਐਕਸ.ਡੀ.ਆਰ. ਓ.ਐੱਲ.ਈ.ਡੀ. ਡਿਸਪਲੇਅ ਹੈ, ਉੱਥੇ ਹੀ ਆਈਫੋਨ 14 ਪਲੱਸ 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ।
ਆਈਫੋਨ 14 ਅਤੇ ਆਈਫੋਨ 14 ਪਲੱਸ ਦੋਵਾਂ ਫੋਨਾਂ 'ਚ ਐਪਲ ਏ15 ਬਾਇਓਨਿਕ ਚਿਪਸੈਟ ਹੈ ਅਤੇ ਦੋਵਾਂ ਫੋਨਾਂ ਨੂੰ 512 ਜੀ.ਬੀ. ਤਕ ਦੀ ਸਟੋਰੇਜ 'ਚ ਖਰੀਦਿਆ ਜਾ ਸਕੇਗਾ। ਆਈਫੋਨ 14 ਅਤੇ ਆਈਫੋਨ 14 ਪਲੱਸ 'ਚ 12 ਮੈਗਾਪਿਕਸਲ ਦਾ ਡਿਊਲ ਵਾਈਡ ਐਂਗਲ ਕੈਮਰਾ ਸੈੱਟਅਪ ਹੈ। ਕੈਮਰੇ ਦੇ ਨਾਲ ਐੱਚ.ਡੀ.ਆਰ. ਵੀਡੀਓ ਅਤੇ ਡਾਲਬੀ ਵਿਜ਼ਨ ਦਾ ਵੀ ਸਪੋਰਟ ਹੈ।