ਨਵੇਂ ਸਕਰੀਨ ਸਾਈਜ਼ ਤੇ 5G ਕੁਨੈਕਟੀਵਿਟੀ ਨਾਲ ਆ ਸਕਦੈ iPhone 12

01/06/2020 5:30:23 PM

ਗੈਜੇਟ ਡੈਸਕ– ਐਪਲ ਨੇ ਚਾਰ ਮਹੀਨੇ ਪਹਿਲਾਂ ਸਤੰਬਰ ’ਚ ਆਈਫੋਨ 11 ਸੀਰੀਜ਼ ਦੇ 3 ਮਾਡਲ ਲਾਂਚ ਕੀਤੇ ਸਨ। ਇਸ ਦੇ ਕੁਝ ਸਮੇਂ ਬਾਅਦ ਹੀ 2020 ’ਚ ਆਉਣ ਵਾਲੇ ਅਗਲੇ iPhone 12 ਨੂੰ ਲੈ ਕੇ ਚਰਚਾ ਹੋਣ ਲੱਗ ਗਈ ਸੀ। ਹਾਲਾਂਕਿ ਅਜੇ ਤਕ ਕੰਪਨੀ ਨੇ ਇਸ ਦੇ ਨਾਂ ਨੂੰ ਲੈ ਕੇ ਪੁੱਸ਼ਟੀ ਨਹੀਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕੰਪਨੀ ਰੀਅਰ ਕੈਮਰਾ ’ਚ 3ਡੀ ਡੈੱਪਥ-ਸੈਂਸਿੰਗ ਅਤੇ ਨਵੇਂ ਸਕਰੀਨ ਸਾਈਜ਼ ਤੋਂ ਇਲਾਵਾ ਪਹਿਲੀ ਵਾਰ 5ਜੀ ਕੁਨੈਕਟੀਵਿਟੀ ਦਾ ਫੀਚਰ ਵੀ ਲਿਆਏਗੀ, ਜਿਸ ਨਾਲ ਇਹ ਨਵਾਂ ਆਈਫੋਨ ਬਾਜ਼ਾਰ ’ਚ ਮੁਕਾਬਲੇਬਾਜ਼ੀ ਵਧਾਏਗਾ। ਕੰਪਨੀ ਇਸ ਵਾਰ 3 ਮਾਡਲ iPhone 12, 12 Pro ਅਤੇ 12 Pro Max ਲਾਂਚ ਕਰ ਸਕਦੀ ਹੈ। 

ਅਜਿਹਾ ਹੋ ਸਕਦਾ ਹੈ ਸਕਰੀਨ ਸਾਈਜ਼
ਖਬਰਾਂ ਦੀ ਮੰਨੀਏ ਤਾਂ ਇਸ ਵਾਰ ਆਈਫੋਨ ’ਚ ਕੰਪਨੀ ਨਵੇਂ ਸਕਰੀਨ ਸਾਈਜ਼ ਲਿਆ ਸਕਦੀ ਹੈ। ਮੌਜੂਦਾ ਆਈਫੋਨ 11 ਸੀਰੀਜ਼ ’ਚ ਸਭ ਤੋਂ ਛੋਟੀ ਡਿਸਪਲੇਅ 5.8 ਇੰਚ ਅਤੇ ਸਭ ਤੋਂ ਵੱਡੀ ਡਿਸਪਲੇਅ 6.4 ਇੰਚ ਦੀ ਹੈ। ਉਥੇ ਹੀ ਆਉਣ ਵਾਲੀ ਆਈਫੋਨ ਸੀਰੀਜ਼ ’ਚ ਸਭ ਤੋਂ ਛੋਟੀ ਡਿਸਪਲੇਅ 5.4 ਇੰਚ ਅਤੇ ਸਭ ਤੋਂ ਵੱਡੀ ਡਿਸਪਲੇਅ 6.7 ਇੰਚ ਦੀ ਹੋ ਸਕਦੀ ਹੈ। ਆਈਫੋਨ 12 ’ਚ ਕੰਪਨੀ ਪਹਿਲਾਂ ਨਾਲੋਂ ਬਿਹਤਰ 120Hz ਦਾ ਰਿਫ੍ਰੈਸ਼ ਰੇਟ ਦੇ ਸਕਦੀ ਹੈ। ਫਿਲਹਾਲ 90Hz ਦਾ ਰਿਫ੍ਰੈਸ਼ ਰੇਟ ਚਲਣ ’ਚ ਹੈ। ਜ਼ਿਆਦਾ ਰਿਫ੍ਰੈਸ਼ ਰੇਟ ਨਾਲ ਫੋਨ ਤੇਜ਼ ਅਤੇ ਸਮੂਦ ਚੱਲਦਾ ਹੈ। 

ਫੋਨ ’ਚ ਹੋ ਸਕਦੇ ਹਨ 4 ਕੈਮਰੇ
ਸਾਹਮਣੇ ਆਈਆਂ ਅਫਵਾਹਾਂ ’ਚ ਕਿਹਾ ਗਿਆ ਹੈ ਕਿ ਆਈਫੋਨ 12 ਐਪਲ ਦਾ ਪਹਿਲਾ ਕਵਾਡ ਕੈਮਰਾ ਡਿਵਾਈਸ ਹੋ ਸਕਦਾ ਹੈ, ਜਿਸ ਵਿਚ ਇਕ ਵਾਈਡ, ਇਕ ਅਲਟਰਾ ਵਾਈਡ, ਇਕ 2x ਟੈਲੀਫੋਟੋ ਅਤੇ ToF ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੰਨੇ-ਪ੍ਰਮੰਨੇ ਐਪਲ ਵਿਸ਼ਲੇਸ਼ਕ Ming-Chi Kuo ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ 5ਜੀ ਚਿੱਪ ਦੇ ਚੱਲਦੇ ਆਈਫੋਨ ਦੀ ਕੀਮਤ ’ਚ ਵੀ ਵਾਧਾ ਹੋਵੇਗਾ। ਐਪਲ ਦੇ ਸਮਾਰਟਫੋਨਜ਼ ਦੀ ਕੀਮਤ 5ਜੀ ਫੀਚਰ ਕਾਰਨ 50 ਡਾਲਰ ਯਾਨੀ ਲਗਭਗ 3500 ਰੁਪਏ ਜ਼ਿਆਦਾ ਹੋ ਸਕਦੀ ਹੈ। 


Related News