iPhone 11 Pro ਦਾ ਗੋਲਡ-ਡਾਇਮੰਡ ਐਡੀਸ਼ਨ ਲਾਂਚ, ਕੀਮਤ ਜਾਣ ਹੋ ਜਾਓਗੇ ਹੈਰਾਨ

12/13/2019 4:21:41 PM

ਗੈਜੇਟ ਡੈਸਕ— ਐਪਲ ਆਈਫੋਨ 11 ਪ੍ਰੋ ਦਾ ਗੋਲਡ-ਡਾਇਮੰਡ ਐਡੀਸ਼ਨ ਗਲੋਬਲ ਪੱਧਰ 'ਤੇ ਲਾਂਚ ਹੋ ਗਿਆ ਹੈ। ਇਸ ਦੇ ਨਾਲ ਹੀ ਗੋਲਡ ਐਡੀਸ਼ਨ ਦੇ 10 ਵੇਰੀਐਂਟ ਰਸ਼ੀਅਨ ਸਾਈਟ Caviar ਰੋਇਲ ਗਿਫਟ ਵੈੱਬਸਾਈਟ 'ਤੇ ਲਿਸਟ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਡਿਵਾਈਸ ਦੇ ਸਾਰੇ ਵੇਰੀਐਂਟਸ ਦੀ ਕੀਮਤ ਆਡੀ ਅਤੇ ਬੀ.ਐੱਮ.ਡਬਲਯੂ. ਵਰਗੀਆਂ ਗੱਡੀਆਂ ਦੇ ਬਰਾਬਰ ਹੈ। ਇਨ੍ਹਾਂ 'ਚੋਂ ਇਕ ਵੇਰੀਐਂਟ Credo Christmas ਸਟਾਰ ਡਾਇਮੰਡ ਦੀ ਕੀਮਤ 129080 ਡਾਲਰ (ਕਰੀਬ 91,24,342 ਰੁਪਏ) ਹੈ। ਇਸ ਤੋਂ ਇਲਾਵਾ ਆਈਫੋਨ 11 ਪ੍ਰੋ ਮੈਕਸ 140880 ਡਾਲਰ (ਕਰੀਬ 99,58,455 ਰੁਪਏ) ਪ੍ਰਾਈਜ਼ ਟੈਗ ਦੇ ਨਾਲ ਸਾਈਟ 'ਤੇ ਉਪਲੱਬਧ ਹੈ। ਉਥੇ ਹੀ ਕੇ.ਵੀ.ਆਰ. ਆਪਣੇ ਗਾਹਕਾਂ ਨੂੰ ਮੁਫਤ 'ਚ ਇਨ੍ਹਾਂ ਫੋਨਜ਼ ਦੀ ਸ਼ਿਪਿੰਗ ਦੀ ਸੁਵਿਧਾ ਦੇ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ਨੇ ਆਈਫੋਨ 11 ਪ੍ਰੋ ਸੀਰੀਜ਼ ਨੂੰ ਸਤੰਬਰ 'ਚ ਪੇਸ਼ ਕੀਤਾ ਸੀ।

PunjabKesari

Caviar ਆਈਫੋਨ 11 ਪ੍ਰੋ ਦੀ ਜਾਣਕਾਰੀ
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਮਹਿੰਗਾ ਫੋਨ ਹੈ। ਕੰਪਨੀ ਨੇ ਇਸ ਫੋਨ ਦੇ ਬੈਕ 'ਚ ਤਿੰਨ ਕੈਰੇਟ ਡਾਇਮੰਡ ਅਤੇ 8 ਛੋਟੇ ਡਾਇਮੰਡ ਲਗਾਏ ਹਨ। ਨਾਲ ਹੀ ਇਸ ਦੇ ਹੇਠਾਂ ਡਿਜ਼ਾਈਨ ਦਿੱਤਾ ਗਿਆ ਹੈ, ਜਿਸ ਦੀ ਸੋਨੇ ਨਾਲ ਕੋਟਿੰਗ ਕੀਤੀ ਗਈ ਹੈ।

PunjabKesari

iPhone 11 Pro Max ਗੋਲਡ-ਡਾਇਮੰਡ ਐਡੀਸ਼ਨ
ਕੇਵੀਅਰ ਨੇ ਆਈਫੋਨ 11 ਪ੍ਰੋ ਹੀ ਨਹੀਂ 11 ਪ੍ਰੋ ਮੈਕਸ ਦਾ ਡਾਇਮੰਡ ਵਰਜ਼ਨ ਪੇਸ਼ ਕੀਤਾ ਹੈ ਪਰ ਗਾਹਕਾਂ ਲਈ ਸਿਰਫ 512 ਜੀ.ਬੀ. ਇੰਟਰਨਲ ਸਟੋਰੇਜ ਵਾਲਾ ਵੇਰੀਐਂਟ ਉਪਲੱਬਧ ਹੈ। ਇਸ ਵਰਜ਼ਨ ਦੀ ਕੀਮਤ 140,850 ਡਾਲਰ (ਕਰੀਬ 99,58,455 ਰੁਪਏ) ਹੈ।


Related News