iOS 18: ਆ ਰਿਹਾ ਹੁਣ ਤਕ ਦਾ ਸਭ ਤੋਂ ਵੱਡਾ ਫੀਚਰ, ਵੀਡੀਓ ਕ੍ਰਿਏਟਰ ਹੋ ਜਾਣਗੇ ਖੁਸ਼

Wednesday, Sep 11, 2024 - 05:57 PM (IST)

ਗੈਜੇਟ ਡੈਸਕ- ਐਂਡਰਾਇਡ 'ਚ ਕਈ ਅਜਿਹੇ ਫੀਚਰਜ਼ ਹਨ ਜੋ ਬੜੇ ਕੰਮ ਦੇ ਹਨ ਅਤੇ ਉਨ੍ਹਾਂ ਦਾ ਇੰਤਜ਼ਾਰ ਆਈਫੋਨ ਵਾਲੇ ਲੰਬੇ ਸਮੇਂ ਤਕ ਕਰ ਰਹੇ ਹਨ। ਇਨ੍ਹਾਂ 'ਚ ਇਕ ਪ੍ਰਮੁੱਖ ਫੀਚਰ ਵੀਡੀਓ ਰਿਕਾਰਡਿੰਗ ਨੂੰ ਪੌਜ਼ ਕਰਨਾ ਹੈ। ਆਈਫੋਨ 'ਚ ਰਿਕਾਰਡਿੰਗ ਦੌਰਾਨ ਵੀਡੀਓ ਨੂੰ ਪੌਜ਼ ਨਹੀਂ ਕੀਤਾ ਜਾ ਸਕਦਾ ਪਰ ਜਲਦੀ ਹੀ ਇਹ ਸੰਭਵ ਹੋਣ ਵਾਲਾ ਹੈ। ਇਕ ਰਿਪੋਰਟ ਮੁਤਾਬਕ, iOS 18 ਦੇ ਅਪਡੇਟ 'ਚ ਵੀਡੀਓ ਰਿਕਾਰਡਿੰਗ ਨੂੰ ਪੌਜ਼ ਕਰਨ ਦਾ ਫੀਚਰ ਦੇਖਿਆ ਗਿਆ ਹੈ। 

ਐਪਲ ਨੇ ਹਾਲ ਹੀ 'ਚ ਆਈਫੋਨ 16 ਅਤੇ ਕੁਝ ਪੁਰਾਣੇ ਮਾਡਲਾਂ ਲਈ iOS 18 ਅਪਡੇਟ ਦਾ ਐਲਾਨ ਕੀਤਾ ਹੈ। ਨਵੇਂ ਅਪਡੇਟ ਤੋਂ ਬਾਅਦ ਯੂਜ਼ਰਜ਼ ਆਈਫੋਨ 'ਚ ਵੀ ਵੀਡੀਓ ਰਿਕਾਰਡਿੰਗ ਨੂੰ ਪੌਜ਼ ਕਰ ਸਕਣਗੇ ਅਤੇ ਦੁਬਾਰਾ ਰਿਕਾਡਿੰਗ ਸ਼ੁਰੂ ਕਰ ਸਕਣਗੇ। ਇਹ ਫੀਚਰ ਉਂਝ ਤਾਂ ਬਹੁਤ ਹੀ ਆਮ ਹੈ ਅਤੇ ਐਂਡਰਾਇਡ 'ਚ ਲੰਬੇ ਸਮੇਂ ਤੋਂ ਹੈ ਪਰ ਆਈਫੋਨ ਯੂਜ਼ਰਜ਼ ਲਈ ਇਹ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। 

ਐਪਲ ਮੁਤਾਬਕ, iOS 18 RC ਅਪਡੇਟ ਨੂੰ ਆਈਫੋਨ 16 ਦੀ ਲਾਂਚਿੰਗ ਦੇ ਠੀਕ ਬਾਅਦ ਰੋਲ ਆਊਟ ਕੀਤਾ ਗਿਆ ਹੈ। ਨਵੇਂ ਅਪਡੇਟ 'ਚ ਵੀਡੀਓ ਰਿਕਾਰਡਿੰਗ ਦੌਰਾਨ ਕੈਮਰਾ ਵਿਊਫਾਇੰਡਰ 'ਚ ਪੌਜ਼ ਦਾ ਆਪਸ਼ਨ ਨਜ਼ਰ ਆਏਗਾ। ਨਵੇਂ ਅਪਡੇਟ ਤੋਂ ਬਾਅਦ ਕਿਸੇ ਰਿਕਾਰਡਿੰਗ ਨੂੰ ਪੌਜ਼ ਅਤੇ ਰਿਕਾਰਡ ਕੀਤਾ ਜਾ ਸਕੇਗਾ।


Rakesh

Content Editor

Related News