ਭਾਰਤ ’ਚ ਅੱਜ ਰਿਲੀਜ਼ ਹੋਵੇਗਾ iOS 15, ਇਨ੍ਹਾਂ ਐਪਲ ਡਿਵਾਈਸਿਜ਼ ਨੂੰ ਮਿਲੇਗੀ ਸਪੋਰਟ

09/20/2021 6:07:01 PM

ਗੈਜੇਟ ਡੈਸਕ– ਐਪਲ ਅੱਜ ਭਾਰਤ ’ਚ ਆਪਣੇ ਨਵੇਂ iOS 15 ਅਤੇ iPadOS 15 ਨੂੰ ਰਿਲੀਜ਼ ਕਰਨ ਵਾਲੀ ਹੈ। ਇਸ ਨਵੀਂ ਅਪਡੇਟ ’ਚ ਯੂਜ਼ਰਸ ਨੂੰ ਕਈ ਨਵੇਂ ਫੀਚਰਜ਼ ਮਿਲਣਗੇ ਜਿਨ੍ਹਾਂ ’ਚ ਮੁੱਖ ਫੀਚਰ ਸ਼ੇਅਰਪਲੇਅ ਦੱਸਿਆ ਜਾ ਰਿਹਾ ਹੈ। ਨਵੇਂ iOS 15 ’ਚ ਆਈਮੈਸੇਜਿੰਗ ਦਾ ਨਵਾਂ ਵਰਜ਼ਨ ਮਿਲੇਗਾ। ਇਸ ਵਿਚ ਪ੍ਰਾਈਵੇਸੀ ਐਨਹੈਂਸਟਮੈਂਟ ਲਈ ਸੈਂਟਰ ਸਟੇਜ ਨੂੰ ਵੀ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਫੇਸਟਾਈਮ ਫੀਚਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਕੀਤਾ ਗਿਆ ਹੈ। ਸਿਰੀ ਦੀ ਆਫਲਾਈਨ ਸਪੋਰਟ ਵੀ ਇਸ ਵਿਚ ਸ਼ਾਮਿਲ ਕੀਤੀ ਗਈ ਹੈ। ਫੋਟੋ ’ਚ ਟੈਕਸਟ ਨੂੰ ਸਰਚ ਕਰ ਦੀ ਸੁਵਿਧਾ ਵੀ ਇਸ ਵਿਚ ਮਿਲੇਗੀ। ਇਸ ਤੋਂ ਇਲਾਵਾ iPadOS 15 ’ਚ ਸਲਾਈਡ ਓਵਰ, ਸਪਲਿਟ ਵਿਊ ਅਤੇ ਪਹਿਲਾਂ ਦੇ ਮੁਕਾਬਲੇ ਬਿਹਤਰ ਮਲਟੀਟਾਸਕਿੰਗ ਦੀ ਸਪੋਰਟ ਮਿਲੇਗੀ। ਐਪਲ ਵਾਚ ਸੀਰੀਜ਼ 3 ਲਈ ਵੀ watchOS 8 ਦੇ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। 

ਇਨ੍ਹਾਂ ਡਿਵਾਈਸਿਜ਼ ’ਤੇ ਉਪਲੱਬਧ ਹੋਵੇਗਾ iOS 15
iOS 15 ਦੀ ਅਪਡੇਟ iPhone 12, iPhone 12 mini, iPhone 12 Pro, iPhone 12 Pro Max, iPhone XS, iPhone XS Max, iPhone XR, iPhone X, iPhone 8, iPhone 8 Plus, iPhone 7, iPhone 7 Plus, iPhone 6s, iPhone 6s Plus, iPhone SE ਅਤੇ iPhone SE (2020) ਨੂੰ ਮਿਲੇਗੀ। ਨਵੇਂ iPhone 13, iPhone 13 Pro, iPhone 13 Pro Max ਅਤੇ iPhone 13 mini ਨੂੰ ਪਹਿਲਾਂ ਤੋਂ ਹੀ iOS 15 ਨਾਲ ਲਿਆਇਆ ਜਾ ਰਿਹਾ ਹੈ। 

ਇਨ੍ਹਾਂ ਡਿਵਾਈਸਿਜ਼ ਨੂੰ ਮਿਲੇਗੀ iPadOS 15 ਦੀ ਅਪਡੇਟ
iPadOS 15 ਦੀ ਅਪਡੇਟ iPad Pro 12.9 ਇੰਚ (5ਵੀਂ ਜਨਰੇਸ਼ਨ), iPad Pro 11 ਇੰਚ (ਤੀਸਰੀ ਜਨਰੇਸ਼ਨ), iPad Pro 12.9 ਇੰਚ (ਚੌਥੀ ਜਨਰੇਸ਼ਨ), iPad Pro 11 ਇੰਚ (ਦੂਜੀ ਜਨਰੇਸ਼ਨ), iPad Pro 12.9 ਇੰਚ (ਤੀਸਰੀ ਜਨਰੇਸ਼ਨ), iPad Pro 11 ਇੰਚ (ਪਹਿਲੀ ਜਨਰੇਸ਼ਨ), iPad Pro 10.5 ਇੰਚ, iPad Pro 9.7 ਇੰਚ, iPad (ਅੱਠਵੀ ਜਨਰੇਸ਼ਨ), iPad (ਸੱਤਵੀ ਜਨਰੇਸ਼ਨ), iPad (ਛੇਵੀਂ ਜਨਰੇਸ਼ਨ), iPad (ਪੰਜਵੀਂ ਜਨਰੇਸ਼ਨ), iPad mini (ਪੰਜਵੀਂ ਜਨਰੇਸ਼ਨ), iPad mini 4, iPad Air (ਚੌਥੀ ਜਨਰੇਸ਼ਨ), iPad Air (ਤੀਸਰੀ ਜਨਰੇਸ਼ਨ) ਅਤੇ iPad Air 2 ਨੂੰ ਮਿਲੇਗੀ। ਨਵੇਂ ਆਈਪੈਡ ਅਤੇ ਆਈਪੈਡ ਮਿੰਨੀ iPadOS 15 ਦੇ ਨਾਲ ਹੀ ਬਾਜ਼ਾਰ ’ਚ ਆਉਣਗੇ। 

ਇੰਝ ਡਾਊਨਲੋਡ ਕਰੋ iOS 15
ਐਪਲ ਜਿਵੇਂ ਹੀ ਇਸ ਨਵੇਂ iOS 15 ਨੂੰ ਭਾਰਤੀ ਯੂਜ਼ਰਸ ਲਈ ਰਿਲੀਜ਼ ਕਰੇਗੀ ਤਾਂ ਯੂਜ਼ਰਸ ਨੂੰ ਇਸ ਅਪਡੇਟ ਦੀ ਨੋਟੀਫਿਕੇਸ਼ਨ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਸੈਟਿੰਗਸ ’ਚ ਜਾ ਕੇ (Settings>General>Software Update) ਚੈੱਕ ਕਰ ਸਕਦੇ ਹੋ। ਆਪਣੀ ਐਪਲ ਡਿਵਾਈਸ ਨੂੰ ਅਪਡੇਟ ਕਰਨ ਲਈ ਤੁਹਾਨੂੰ ਵਾਈ-ਫਾਈ ਦੀ ਲੋੜ ਪਵੇਗੀ। 


Rakesh

Content Editor

Related News