ਨਵੇਂ ਫੀਚਰਸ ਦੇ ਨਾਲ-ਨਾਲ iOS 10 ''ਚ ਕੀਤਾ ਗਿਆ ਇਨ੍ਹਾਂ ਮੁਸ਼ਕਿਲਾਂ ਨੂੰ ਫਿਕਸ

Friday, Jun 17, 2016 - 11:58 AM (IST)

ਨਵੇਂ ਫੀਚਰਸ ਦੇ ਨਾਲ-ਨਾਲ iOS 10 ''ਚ ਕੀਤਾ ਗਿਆ ਇਨ੍ਹਾਂ ਮੁਸ਼ਕਿਲਾਂ ਨੂੰ ਫਿਕਸ

 ਜਲੰਧਰ- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਐਪਲ ਵੱਲੋਂ ਆਈ.ਓ.ਐੱਸ.10 ਦੇ ਨਵੇਂ ਫੀਚਰਸ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਆਈਫੋਨ ਦੀ ਵਰਤੋਂ ਨੂੰ ਆਸਾਨ ਅਤੇ ਵਧੀਆ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਯੂਜ਼ਰਜ਼ ਦੀਆਂ ਕੁੱਝ ਮੁਸ਼ਕਿਲਾਂ ਨੂੰ ਵੀ ਹਲ ਕੀਤਾ ਗਿਆ ਹੈ। 

 
ਆਓ ਜਾਣਦੇ ਹਾਂ ਇਨ੍ਹਾਂ ''ਚ ਕੀ ਸੁਧਾਰ ਕੀਤਾ ਗਿਆ ਹੈ-
1.) ਹੁਣ ਯੂਜ਼ਰਜ਼ ਆਈਫੋਨ ਦੇ ਨੇਟਿਵ ਐਪਸ ਜਿਵੇਂ ਕਿ ਮੇਲ, ਸਫਾਰੀ, ਮੈਪਸ, ਸਟੋਕ ਆਦਿ ਨੂੰ ਹੋਮ ਸਕ੍ਰੀਨ ਤੋਂ ਹਟਾ ਸਕਦੇ ਹਨ। 
2.) ਇਸ ਆਈ.ਓ.ਐੱਸ.10 ''ਚ ਕਲਾਕ ਐਪ ਨੂੰ ਡਾਰਕ ਬਣਾ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰਜ਼ ਨੂੰ ਰਾਤ ਦੇ ਟਾਈਮ ਅਲਾਰਮ ਚੈੱਕ ਕਰਨ ਲਈ ਬ੍ਰਾਈਟਨੈੱਸ ਨੂੰ ਅਡਜਸਟ ਨਹੀਂ ਕਰਨਾ ਪਵੇਗਾ। 
3.) ਇਸ ਅਪਡੇਟ ''ਚ ਨੋਟੀਫਿਕੇਸ਼ਨ ਸ਼ੇਡ ਨੂੰ ਵੀ ਰਿਡਿਜ਼ਾਇਨ ਕੀਤਾ ਗਿਆ ਹੈ ਜੋ ਬੇਹੱਦ ਵਰਤੋਂਯੋਗ ਹੋਵੇਗੀ। 
4.) ਇਸ ਦੇ ਨਾਲ ਹੀ ਯੂਜ਼ਰਜ਼ ਨੋਟੀਫਿਕੇਸ਼ਨਜ਼ ਨੂੰ 3ਡੀ ਟੱਚ ਦੀ ਵਰਤੋਂ ਨਾਲ ਕਲੀਅਰ ਕਰ ਸਕਣਗੇ।
5.) ਹੁਣ ਯੂਜ਼ਰਜ਼ 3ਡੀ ਟੱਚ ਦੀ ਵਰਤੋਂ ਪਹਿਲਾਂ ਨਾਲੋਂ ਜ਼ਿਆਦਾ ਫੰਕਸ਼ਨਜ਼ ਲਈ ਕਰ ਸਕਣਗੇ, ਜਿਵੇਂ ਕਿ ਨੋਟੀਫਿਕੇਸ਼ਨਜ਼ ਸ਼ੇਡ, ਕੰਟਰੋਲ ਸੈਂਟਰ ਅਤੇ ਥਰਡ ਪਾਰਟੀ ਐਪਸ ਨੂੰ 3ਡੀ ਟੱਚ ਦੀ ਵਰਤੋਂ ਨਾਲ ਮੈਨੇਜ ਕੀਤਾ ਜਾ ਸਕਦਾ ਹੈ।  
6.) ਵਿਜੈਟਸ ਦੀ ਵਰਤੋਂ ਯੂਜ਼ਰਜ਼ ਨੂੰ ਐਪਸ ਜਿਵੇਂ ਕਿ ਵੈਦਰ, ਕੈਲੰਡਰ ਅਤੇ ਨਿਊਜ਼ ਦੀਆਂ ਕੁੱਝ ਬੇਸਿਕ ਜਾਣਕਾਰੀਆਂ ਨੂੰ ਦੇਖਣ ''ਚ ਮਦਦ ਕਰੇਗੀ।
7.) ਹਜ਼ਾਰਾਂ ਫੋਟੋਆਂ ''ਚੋਂ ਕਿਸੇ ਇਕ ਖਾਸ ਫੋਟੋ ਨੂੰ ਸਰਚ ਕਰਨ ਲਈ ਯੂਜ਼ਰਜ਼ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਲੱਗੇਗਾ। ਇਸ ਲਈ ਸਿਰਫ ਫੋਟੋ ਬਾਰੇ ਟਾਈਪ ਕਰ ਕੇ ਸਰਚ ਕਰ ਸਕਦੇ ਹੋ।
8.) ਇਸ ਦਾ ਨਵਾਂ "ਰੇਜ਼ ਟੂ ਵੇਕ" ਫੀਚਰ ਯੂਜ਼ਰਜ਼ ਦੇ ਆਈਫੋਨ ਨੂੰ ਹੱਥ ''ਚ ਫੜ ਕੇ ਉਪੱਰ ਕਰਨ ''ਤੇ ਟੱਚ ਆਈ.ਡੀ.ਦੀ ਵਰਤੋਂ ਕੀਤੇ ਬਿਨਾਂ ਨੋਟੀਫਿਕੇਸ਼ਨਜ਼ ਨੂੰ ਸਕ੍ਰੀਨ ''ਤੇ ਦਿਖਾਏਗਾ। 
9.) ਆਈ.ਓ.ਐੱਸ.10 ''ਚ ਫੋਨ ਐਪ, ਯੂਜ਼ਰਜ਼ ਦੇ ਵਾਇਸਮੇਲ ਨੂੰ ਟ੍ਰਾਂਸਕ੍ਰਾਇਬ ਕਰੇਗਾ ਜਿਸ ਨਾਲ ਮੈਸੇਜ ਨੂੰ ਵਾਇਸਮੇਲ ''ਚ ਜਾ ਕੇ ਸੁਣਨ ਦੀ ਲੋੜ ਨਹੀਂ ਹੋਵੇਗੀ ਬਲਕਿ ਇਸ ਨੂੰ ਰੀਡ ਕੀਤਾ ਜਾ ਸਕੇਗਾ। 
10.) ਇਨ੍ਹਾਂ ਸਭ ਦੇ ਨਾਲ ਹੀ ਹੁਣ ਯੂਜ਼ਰਜ਼ ਕਿਸੇ ਨੂੰ ਆਪਣੀ ਸੈਲਫੀ ਭੇਜਣ ਤੋਂ ਪਹਿਲਾਂ ਚੈੱਕ ਕਰ ਸਕਣਗੇ ਕਿ ਸਹੀ ਹੈ ਜਾਂ ਨਹੀਂ।

Related News