ਇੰਟੈਕਸ ਨੇ ਲਾਂਚ ਕੀਤਾ ਨਵਾਂ ਐਂਡ੍ਰਾਇਡ ਸਮਾਰਟਫੋਨ

Monday, Oct 17, 2016 - 02:30 PM (IST)

ਇੰਟੈਕਸ ਨੇ ਲਾਂਚ ਕੀਤਾ ਨਵਾਂ ਐਂਡ੍ਰਾਇਡ ਸਮਾਰਟਫੋਨ
ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵਾਂ ਕਿਫਾਇਤੀ ਐਂਡ੍ਰਾਇਡ ਸਮਾਰਟਫੋਨ Aqua Q8 ਲਾਂਚ ਕੀਤਾ ਹੈ ਜਿਸ ਦੀ ਕੀਮਤ 4,200 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਵਾਈਟ, ਸ਼ੈਂਪੇਨ ਅਤੇ ਬਲੈਕ ਕਲਰ ਆਪਸ਼ਨ ''ਚ ਮਿਲੇਗਾ। 
ਇਸ ਫੋਨ ''ਚ 4.5-ਇੰਚ FWVGA ਸਕ੍ਰੀਨ ਅਤੇ 1.2GHz ਕਵਾਡ-ਕੋਰ (SC7731C) ਪ੍ਰੋਸੈਸਰ ਦਿੱਤਾ ਗਿਆ ਹੈ ਜੋ ਐਪਸ ਚਲਾਉਣ ਅਤੇ ਗੇਮਜ਼ ਖੇਡਣ ''ਚ ਮਦਦ ਕਰੇਗਾ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਸਮਾਰਟਫੋਨ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ ''ਚ 1650ਐੱਮ.ਏ.ਐੱਚ. ਸਮਰਥਾ ਵਾਲੀ ਬੈਟਰੀ ਲੱਗੀ ਹੈ ਜਿਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 10 ਘੰਟਿਅੰ ਦਾ ਟਾਕਟਾਈਮ ਅਤੇ 300 ਘੰਟਿਆਂ ਦਾ ਸਟੈਂਡਬਾਈ ਟਾਈਮ ਦੇਵੇਗੀ।

Related News