ਇੰਟੈਕਸ ਨੇ ਲਾਂਚ ਦੀ ਨਵੀਂ ਸਮਾਰਟਵਾਚ, 150 ਘੰਟੇ ਦਾ ਦੇਵੇਗੀ ਸਟੈਂਡ-ਬਾਏ ਟਾਈਮ

Friday, Jun 03, 2016 - 11:16 AM (IST)

ਇੰਟੈਕਸ ਨੇ ਲਾਂਚ ਦੀ ਨਵੀਂ ਸਮਾਰਟਵਾਚ, 150 ਘੰਟੇ ਦਾ ਦੇਵੇਗੀ ਸਟੈਂਡ-ਬਾਏ ਟਾਈਮ

ਜਲੰਧਰ  :  ਇੰਟੈਕਸ ਨੇ ਨਵੀਂ ਸਮਾਰਟਵਾਚ ਨੂੰ ਭਾਰਤੀ ਬਾਜ਼ਾਰ ''ਚ ਲਾਂਚ ਕੀਤਾ ਹੈ ਜਿਸ ਦਾ ਨਾਮ ਆਈਰਿਸਟ ਪ੍ਰੋ (iRist Pro) ਹੈ। ਇਸ ਦੀ ਕੀਮਤ 4,999 ਰੁਪਏ ਰੱਖੀ ਗਈ ਹੈ। ਇਹ ਡਿਵਾਈਸ ਕੇਵਲ ਆਨਲਾਈਨ ਸਟੋਰ ਫਲਿਪਕਾਰਟ ''ਤੇ ਬਲੈਕ ਅਤੇ ਮਸਟਡ ਰੰਗਾਂ ''ਚ ਮਿਲੇਗਾ।

 

ਇੰਟੈਕਸ ਆਈਰਿਸਟ ਪ੍ਰੋ ''ਚ 2.5ਡੀ ਕਰਵਡ ਗਲਾਸ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 240x240 ਹੈ। ਐਲੂਮੀਨੀਅਮ ਅਲੌਏ ਬਾਡੀ ਵਾਲੀ ਇਸ ਸਮਾਰਟਵਾਚ ''ਚ ਮੀਡੀਆਟੈੱਕ ਐੱਮ. ਟੀ2502 ਪ੍ਰੋਸੈਸਰ ਲਗਾ ਹੈ ਜਿਸ ''ਚ 64 ਐੱਮ. ਬੀ. ਦੀ ਰੈਮ ਦਿੱਤੀ ਗਈ ਹੈ। ਡਿਵਾਇਸ ''ਚ 128 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜੋ ਕਿ ਘੱਟ ਹੈ।

ਆਈਰਿਸਟ ਪ੍ਰੋ ''ਚ 400 ਐੱਮ. ਏ. ਐੱਚ ਦੀ ਬੈਟਰੀ ਲੱਗੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 150 ਘੰਟੀਆਂ ਤੱਕ ਦਾ ਸਟੈਂਡ-ਬਾਏ ਟਾਈਮ ਦੇਵੇਗੀ। ਬਲੂਟੁੱਥ ਇਨੇਬਲਡ ਇਸ ਸਮਾਰਟਵਾਚ ਨੂੰ ਸਮਾਰਟਫੋਨ ਨਾਲ ਅਟੈਚ ਕਰਨ ਬਾਅਦ ਕਾਲ ਕਰ  ਕੇ ਉਠਾ ਸਕਦੇ ਹੋ। ਇਸ ਤੋ ਇਲਾਵਾ ਇਸ ''ਚ ਸਟੈਪ ਮਾਨੀਟਰਿੰਗ, ਡਿਸਟੇਨਸ ਮੇਜਰਮੈਂਟ ਅਤੇ ਕਲੋਰੀ ਕਾਊਂਟ ਫੀਚਰ ਮੌਜੂਦ ਹਨ।


Related News