Intex ਨੇ 4999 ਰੁਪਏ ''ਚ ਲਾਂਚ ਕੀਤਾ Aqua Zenith ਸਮਾਰਟਫੋਨ, ਜਾਣੋ ਫੀਚਰਸ

Tuesday, May 09, 2017 - 05:18 PM (IST)

Intex ਨੇ 4999 ਰੁਪਏ ''ਚ ਲਾਂਚ ਕੀਤਾ Aqua Zenith ਸਮਾਰਟਫੋਨ, ਜਾਣੋ ਫੀਚਰਸ
ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਸਮਾਰਟਫੋਨ ਇੰਟੈਕਸ ਨੇ ਆਪਣਾ ਨਵਾਂ ਸਮਾਰਟਫੋਨ Aqua Zenith ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਸਮਾਰਟਫੋਨ ਨੂੰ ਐਂਡਰਾਇਡ ਨਾਗਟ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਸਿਰਫ 4,999 ਰੁਪਏ ਰੱਖੀ ਹੈ। ਇਹ ਸਮਾਰਟਫੋਨ ਦੇ ਕਲਰ ਆਪਸ਼ਨ ਕਲਾਸੀ ਗੋਲਡ ਅਤੇ ਬਲੈਕ ''ਚ ਪੇਸ਼ ਕੀਤਾ ਗਿਆ ਹੈ।
ਇੰਟੈਕਸ Aqua Zenith ਸਮਾਰਟਫੋਨ ਦੀ ਫੀਚਰਸ -
ਸਮਾਰਟਫੋਨ ਦੇ ਫੀਚਰਸ ''ਤੇ ਨਜ਼ਰ ਪਾਈਏ ਤਾਂ Aqua Zenith ''ਚ 5 ਇੰਚ 6WV71 ਡਿਸਪਲੇ ਦਿੱਤਾ ਗਿਆ ਹੈ। ਜਿਸ ਦਾ ਰੈਜ਼ੋਲਿਊਸ਼ਨ 854x480 ਪਿਕਸਲ ਹੈ। ਫੋਨ ''ਚ 1GB ਰੈਮ ਅਤੇ 8GB ਦੀ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਮਾਈਕ੍ਰ ਐੱਸ. ਡੀ. ਕਾਰਡ ਦੇ ਰਾਹੀ 128GB ਤੱਕ ਵਧਾਇਆ ਜਾ ਸਕਦਾ ਹੈ। ਇਸ ਨਾਲ ਹੀ ਇਹ ਫੋਨ 1.1GHz  ਕਵਾਡ-ਕੋਰ ਮੀਡੀਆਟੇਕ MT6737M ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਬਿਹਤਰ ਗ੍ਰਫਿਕਸ ਲਈ ਫੋਨ ''ਚ ਮਾਲੀ-T720 MPA GPU ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਹੈ। ਇਸ ਨਾਲ ਹੀ ਫੋਨ ''ਚ ਫੋਟੋਗ੍ਰਾਫੀ ਲਈ 5 ਮੈਗਾਪਿਕਸਲ ਦਾ ਰਿਅਰ ਕੈਮਰਾ, ਜੋ ਆਟੋ ਫੋਕਸ ਅਤੇ ਐੱਲ. ਈ. ਡੀ. ਫਲੈਸ਼ ਨਾਲ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ ''ਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ''ਚ ਫਿਕਸਡ, ਫੇਸ ਬਿਊਟੀ ਮੋਡ ਵਰਗੇ ਫੀਚਰਸ ਸ਼ਾਮਿਲ ਹਨ। ਫੋਨ ''ਚ 2,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਫੋਨ ਡਿਊਲ ਸਿਮ, 4G LTE, TDD Band 40, VoLTE, ਬਲੂਟੁਥ, ਵਾਈ-ਫਾਈ b/g/n, ਜੀ. ਪੀ. ਐੱਸ. ਐੱਫ. ਐੱਮ. ਰੇਡੀਓ ਵਰਗੇ ਆਪਸ਼ਨ ਦਿੱਤੇ ਗਏ ਹਨ।

 


Related News