ਇੰਟੈਕਸ ਨੇ ਲਾਂਚ ਕੀਤੀ ਨਵੀਂ iRistPro ਸਮਾਰਟਵਾਚ

07/24/2016 2:56:55 PM

ਜਲੰਧਰ-ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵੀਂ iRistPro ਸਮਾਰਟਵਾਚ 4,999 ਰੁਪਏ ਕੀਮਤ ''ਚ ਲਾਂਚ ਕੀਤੀ ਹੈ। ਇਹ ਨਵੀਂ ਸਮਾਰਟਵਾਚ ਕਾਲਜ਼ ਪਿੱਕ ਕਰਨ ਅਤੇ ਨੋਟੀਫਿਕੇਸ਼ਨ ਸ਼ੋਅ ਕਰਨ ਦੇ ਨਾਲ ਪੈਡੋਮੀਟਰ ਦੀ ਮਦਦ ਨਾਲ ਹੈਲਥ ਅਤੇ ਫਿਟਨੈਸ ਵੀ ਟ੍ਰੈਕ ਕਰੇਗੀ।
 
ਐਲੂਮਿਨੀਅਮ ਐਲਾਏ ਬਾਡੀ ਨਾਲ ਬਣੀ ਇਸ ਵਾਚ ''ਚ 2.54 ਕਵਰਡ ਗਲਾਸ 1.16-ਇੰਚ ਡਿਸਪਲੇ ਦਿੱਤੀ ਗਈ ਹੈ ਜੋ 240X240 ਪਿਕਸਲ ਰੇਜ਼ੋਲੁਸ਼ਨ ''ਤੇ ਕੰਮ ਕਰਦੀ ਹੈ। ਕੰਪਨੀ ਨੇ ਇਸ ਨੂੰ ਬਲੈਕ, ਬਲੂ ਅਤੇ ਮਸਟਰਡ ਕਲਰ ਆਪਸ਼ੰਜ਼  ਦੇ ਨਾਲ ਵਿਕਰੀ ਲਈ ਫਲਿੱਪਕਾਰਟ ''ਤੇ ਉਪਲੱਬਧ ਕੀਤਾ ਹੈ । 
ਸਮਾਰਟਵਾਚ ਦੇ ਫੀਚਰ -
ਕੰਪੈਟੇਬਿਲਟੀ ਐਂਡ੍ਰਾਇਡ 4.4 ਅਤੇ ਇਸ ਤੋਂ ਉਪੱਰ ਦੇ ਵਰਜਨਜ਼
ਰੈਮ 64MB
ਇੰਟਰਨਲ ਮੈਮੋਰੀ 128MB
ਬੈਟਰੀ 400 mAh
ਭਾਰ 50 .3 ਗ੍ਰਾਮ
ਸਾਈਜ਼ 45x41x11 . 2mm
ਕੁਨੈਕਟੀਵਿਟੀ  ਬਲੂਟੂਥ 4 . 0
ਖਾਸ ਫੀਚਰ ਵਾਟਰ ਰਸਿਸਟੈਂਟ ,  ਇਸ - ਬਿਲਟ SIM ਕਾਰਡ ਸਲਾਟ
 
 
   
   
 

 


Related News