ਡਿਊਲ ਸੈਲਫੀ ਕੈਮਰੇ ਦੇ ਨਾਲ intex ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
Tuesday, Nov 28, 2017 - 05:59 PM (IST)

ਜਲੰਧਰ: ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣਾ ਇਕ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਸ ਨਵੇਂ ਫੋਨ ਦਾ ਨਾਂ Intex ELYT Dual ਹੈ ਅਤੇ ਇਸ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਸਪੈਸੀਫਿਕੇਸ਼ਨਸ ਦੀ ਗਲ ਕਰੀਏ ਤਾਂ ਇਸ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜਿਸਦੀ ਰੈਜ਼ੋਲਿਊਸ਼ਨ 720x1280 ਪਿਕਸਲਸ ਹੈ। ਇਹ ਇਕ 4ਜੀ ਸਮਾਰਟਫੋਨ ਹੈ, ਜਿਸ 'ਚ 1.3 ਗੀਗਾਹਟਰਜ਼ ਦਾ ਕਵਾਡ ਕੋਰ ਪ੍ਰੋਸੈਸਰ ਅਤੇ 32 ਬਿੱਟ ਦਾ ਕਵਾਡ ਕੋਰ ਸਪ੍ਰੇਡਟਰਮ 9850 ਚਿਪਸੈੱਟ ਹੈ। ਇਸ 'ਚ 2 ਜੀ.ਬੀ. ਅਤੇ 16 ਜੀ.ਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ, 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ 'ਚ ਫੋਨ ਨੂੰ ਪਾਵਰ ਦੇਣ ਲਈ ਇਸ 'ਚ 2400 mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈੱਕਟੀਵਿਟੀ ਲਈ ਇਸ 'ਚ ਬਲੂਟੁੱਥ, ਜੀ. ਪੀ.ਐੈੱਸ, ਏ. ਜੀ. ਪੀ ਐੱਸ, ਐੱਫ ਐੱਮ ਰੇਡੀਓ ਜਿਹੇ ਫੀਚਰਸ ਵੀ ਸ਼ਾਮਿਲ ਹੈ।