4000mAh ਦੀ ਬੈਟਰੀ ਅਤੇ 3GB ਰੈਮ ਨਾਲ intex ਨੇ ਲਾਂਚ ਕੀਤਾ ਸੈਲਫੀ ਸੈਂਟ੍ਰਿਕ ਸਮਾਰਟਫੋਨ

Tuesday, Dec 12, 2017 - 03:57 PM (IST)

4000mAh ਦੀ ਬੈਟਰੀ ਅਤੇ 3GB ਰੈਮ ਨਾਲ intex ਨੇ ਲਾਂਚ ਕੀਤਾ ਸੈਲਫੀ ਸੈਂਟ੍ਰਿਕ ਸਮਾਰਟਫੋਨ

ਜਲੰਧਰ- ਇੰਟੈਕਸ ਨੇ ਸੈਲਫੀ ਲਵਰਸ ਲਈ ਇਕ ਅਤੇ ਸ਼ਾਨਦਾਰ ਡਿਵਾਈਸ ਪੇਸ਼ ਕੀਤਾ ਹੈ। ਇੰਟੈਕਸ ਵਲੋਂ ਏਲੀਟ ਈ6 ਸਮਾਰਟਫੋਨ ਦੇਸ਼ 'ਚ ਲਾਂਚ ਕੀਤਾ ਗਿਆ ਹੈ ਜੋ 6,999 ਰੁਪਏ ਦੀ ਕੀਮਤ 'ਤੇ ਸ਼ਾਪਿੰਗ ਸਾਈਟ ਫਲਿਪਕਾਰਟ 'ਤੇ ਐਕਸਕਲੂਸਿਵ ਸੇਲ ਲਈ ਉਪਲੱਬਧ ਹੋਵੇਗਾ।

ਇੰਟੈਕਸ ਏਲੀਟ ਈ6 ਇਕ ਸੈਲਫੀ ਸੈਂਟਰਿਕ ਸਮਾਰਟਫੋਨ ਹੈ। ਫੋਨ ਦੇ ਫਰੰਟ ਪੈਨਲ 'ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਘੱਟ ਰੋਸ਼ਨੀ 'ਚ ਬਿਹਤਰ ਫੋਟੋਗਰਾਫ ਲਈ ਫਰੰਟ ਕੈਮਰੇ ਨੂੰ ਫਲੈਸ਼ ਲਾਈਟ ਨਾਲ ਲੈਸ ਕੀਤਾ ਗਿਆ ਹੈ। ਉਥੇ ਹੀ ਫੋਨ ਦੇ ਬੈਕ ਪੈਨਲ 'ਤੇ ਵੀ ਫਲੈਸ਼ ਲਾਈਟ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੈ। ਇੰਟੈਕਸ ਦਾ ਇਹ ਫੋਨ 1280x720 ਪਿਕਸਲ ਰੈਜ਼ੋਲਿਊਸ਼ਨ ਵਾਲੀ 5-ਇੰਚ ਦੀ ਐੱਚ. ਡੀ ਡਿਸਪਲੇ 'ਤੇ ਪੇਸ਼ ਕੀਤਾ ਗਿਆ ਹੈ ਜੋ 2.5ਡੀ ਕਰਵਡ ਗਲਾਸ ਨਾਲ ਪ੍ਰੋਟੈਤਟਡ ਹੈ। 

ਕੰਪਨੀ ਤੋਂ ਫੋਨ 'ਚ 3 ਜੀ. ਬੀ. ਰੈਮ ਦੇ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਮਾਇਕ੍ਰੋ ਐੱਸ.ਡੀ ਕਾਰਡ ਰਾਹੀਂ 128 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ ਅਧਾਰਿਤ ਹੈ ਜੋ 1.25 ਗੀਗਾਹਰਟਜ਼ 64ਬਿੱਟ ਕਵਾਡ-ਕੋਰ ​ਮੀਡੀਆਟੈੱਕ ਚਿਪਸੈੱਟ 'ਤੇ ਰਨ ਕਰਦਾ ਹੈ।


Related News