ਇੰਟਰਨੈੱਟ ਸਪੀਡ ’ਚ ਡਿੱਗੀ ਭਾਰਤ ਦੀ ਰੈਕਿੰਗ, ਹੁਣ 12.91Mbps ਹੈ ਮੋਬਾਇਲ ਨੈੱਟਵਰਕ ਦੀ ਔਸਤ ਸਪੀਡ

01/22/2021 11:39:15 AM

ਗੈਜੇਟ ਡੈਸਕ– ਮੋਬਾਇਲ ਇੰਟਰਨੈੱਟ ਅਤੇ ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਭਾਰਤ ਦੀ ਰੈਂਕਿੰਗ ਡਿੱਗ ਗਈ ਹੈ। ‘ਓਕਲਾ’ (Ookla) ਦੀ ਦਸੰਬਰ 2020 ਗਲੋਬਲ ਇੰਟਰਨੈੱਟ ਸਪੀਡ ਟੈਸਟ ਇੰਡੈਕਸ ’ਚ ਭਾਰਤ ਨੂੰ ਮੋਬਾਇਲ ਇੰਟਰਨੈੱਟ ਸਪੀਡ ’ਚ 129ਵਾਂ ਸਥਾਨ ਮਿਲਿਆ ਹੈ ਜਦਕਿ ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਭਾਰਤ 65ਵੇਂ ਸਥਾਨ ’ਤੇ ਆ ਪਹੁੰਚ ਗਿਆ ਹੈ। ਇਸ ਵਾਰ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਕਤਰ ਨੇ ਦੱਖਣ ਕੋਰੀਆ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਪਿੱਛੇ ਛੱਡ ਦਿੱਤਾ ਹੈ, ਉਥੇ ਹੀ ਥਾਈਲੈਂਡ ਨੇ ਹਾਂਗਕਾਂਗ ਅਤੇ ਸਿੰਗਾਪੁਰ ਨੂੰ ਬ੍ਰਾਡਬੈਂਡ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਪਿੱਛੇ ਛੱਡ ਦਿੱਤਾ ਹੈ। 

ਓਕਲਾ ਦੀ ਦਸੰਬਰ 2020 ਰਿਪੋਰਟ ਮੁਤਾਬਕ, ਮੋਬਾਇਲ ਇੰਟਰਨੈੱਟ ਦੀ ਔਸਤ ਡਾਊਨਲੋਡਿੰਗ ਸਪੀਡ ਭਾਰਤ ’ਚ 4.4 ਫੀਸਦੀ ਘੱਟ ਹੋ ਕੇ 12.91Mbps ’ਤੇ ਆ ਗਈ ਹੈ ਜੋ ਕਿ ਨਵੰਬਰ 2020 ’ਚ 13.51Mbps ਸੀ। ਹਾਲਾਂਕਿ, ਮੋਬਾਇਲ ਅਪਲੋਡਿੰਗ ਸਪੀਡ ’ਚ ਸੁਧਾਰ ਹੋਇਆ ਹੈ ਅਤੇ ਨਵੰਬਰ ਦੇ ਮੁਕਾਬਲੇ ਦਸੰਬਰ ’ਚ ਭਾਰਤ ’ਚ ਮੋਬਾਇਲ ਅਪਲੋਡਿੰਗ ਸਪੀਡ 1.4 ਫੀਸਦੀ ਜ਼ਿਆਦਾ ਰਹੀ ਹੈ। ਨਵੰਬਰ ’ਚ ਮੋਬਾਇਲ ਅਪਲੋਡਿੰਗ ਸਪੀਡ 4.90Mbps ਸੀ ਜੋ ਕਿ ਦਸੰਬਰ ’ਚ 4.90Mbps ਤਕ ਪਹੁੰਚ ਗਈ ਹੈ। 

ਗੱਲ ਜੇਕਰ ਬ੍ਰਾਡਬੈਂਡ ਸਪੀਡ ਦੀ ਕਰੀਏ ਤਾਂ ਭਾਰਤ ਦੀ ਰੈਂਕਿੰਗ 65ਵੇਂ ਨੰਬਰ ’ਤੇ ਆ ਗਈ ਹੈ। ਭਾਰਤ ’ਚ ਬ੍ਰਾਡਬੈਂਡ ਇੰਟਰਨੈੱਟ ਦੀ ਔਸਤ ਸਪੀਡ 53.90Mbps ਹੈ, ਉਥੇ ਔਸਤ ਅਪਲੋਡਿੰਗ ਸਪੀਡ 50.95Mbps ਰਹੀ ਹੈ, ਜਦਕਿ ਪਹਿਲਾਂ ਬ੍ਰਾਡਬੈਂਡ ਇੰਟਰਨੈੱਟ ਦੀ ਸਪੀਡ 52.02Mbps, ਜਦਕਿ ਅਪਲੋਡਿੰਗ ਸਪੀਡ 48.57Mbps ਸੀ। ਅਜਿਹੇ ’ਚ ਵੇਖਿਆ ਜਾਵੇ ਤਾਂ ਦੋਵਾਂ ਬ੍ਰਾਡਬੈਂਡ ਸਪੀਡ ’ਚ ਵਾਧਾ ਹੀ ਹੋਇਆ ਹੈ। ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਥਾਈਲੈਂਡ ਨੇ ਬਾਜ਼ੀ ਮਾਰੀ ਹੈ। ਥਾਈਲੈਂਡ ’ਚ ਦਸੰਬਰ 2020 ’ਚ ਬ੍ਰਾਡਬੈਂਡ ਦੀ ਔਸਤ ਡਾਊਨਲੋਡਿੰਗ ਸਪੀਡ 308.35Mbps ਰਹੀ ਹੈ ਜੋ ਕਿ ਨਵੰਬਰ ’ਚ 260.86Mbps ਸੀ। 


Rakesh

Content Editor

Related News